ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਨਵਯੁੱਗ ਕਾਲੋਨੀ ਵੈਲਫੇਅਰ ਫੋਰਮ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਮਿਲੀ ਭਰਪੂਰ ਸ਼ਾਬਾਸ਼ੀ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 3 ਜਨਵਰੀ:
ਨਵਯੁੱਗ ਕਾਲੋਨੀ ਦੇ ਕਮਿਉਨਿਟੀ ਹਾਲ ਦੀ ਕਾਲੋਨੀ ਨਿਵਾਸੀਆਂ ਵੱਲੋਂ ਕੀਤੇ ਗਏ ਸਮਾਜ ਸੇਵੀ ਕਾਰਜਾਂ ਸਦਕਾ ਦਿੱਖ ਸੁੰਦਰ ਬਣਾਉਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਹਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕੋਰੋਨਾ ਮਹਾਂਮਾਰੀ ਕਾਰਨ ਸਾਲ 2020 ਵਿੱਚ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਸੀ ਜਿਸ ਦੇ ਮੱਦੇਨਜ਼ਰ ਨਵਯੁੱਗ ਕਾਲੋਨੀ ਦੇ ਨੌਜਵਾਨਾਂ ਨੇ ਬਜ਼ੁਰਗਾਂ ਦੀ ਅਗਵਾਈ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਤਾਂ ਜੋ ਸਾਲ 2021 ਵਿੱਚ ਸਰਬੱਤ ਦੇ ਭਲੇ ਦੀ ਕਾਮਨਾ ਅਤੇ ਅਰਦਾਸ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਜਾਵੇ। ਇਸ ਮੌਕੇ ਭਾਈ ਅਜੀਤ ਸਿੰਘ ਭਾਟੀਆ ਦੇ ਰਾਗੀ ਜੱਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸੰਗਤ ਨੂੰ ਨਵੇਂ ਸਾਲ ਦੀ ਵਧਾਈ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਹਰਮੀਤ ਸਿੰਘ ਕੰਡੇਵਾਲਾ ਅਤੇ ਸਮਾਜਸੇਵੀ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਨੌਜਵਾਨ ਬਜੁਰਗਾਂ ਦਾ ਸਤਿਕਾਰ, ਕਾਲੋਨੀ ਦੇ ਆਲੇ-ਦੁਆਲੇ ਦੀ ਸਾਫ਼-ਸਫਾਈ ਅਤੇ ਆਪਸੀ ਮਿਲਵਰਤਨ ਲਈ ਮਿਸਾਲ ਪੇਸ਼ ਕੀਤੀ ਹੈ।
ਨਵਯੁੱਗ ਕਾਲੋਨੀ ਵੈਲਫੇਅਰ ਫੋਰਮ ਵਲੋਂ ਲੱਖਵਿੰਦਰ ਸਿੰਘ ਲੱਖੀ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਸਮੂਹ ਕਾਲੋਨੀ ਨਿਵਾਸੀ ਬਜ਼ੁਰਗਾਂ ਵੱਲੋਂ ਸਮੂਹ ਸੰਗਤਾਂ ਨੂੰ ਕਾਲੋਨੀ ਦੇ ਕਮਿਉਨਿਟੀ ਹਾਲ ਦੀ ਸੰਭਾਲ ਲਈ ਦਿੱਤੇ ਗਏ ਭਰਪੂਰ ਸਹਿਯੋਗ ਹਿੱਤ ਧੰਨਵਾਦ ਕੀਤਾ।
ਬਜੁਰਗਾਂ ਵੱਲੋਂ ਕਾਲੋਨੀ ਦੀ ਆਸ ਪਾਸ ਦੀ ਸੁੰਦਰਤਾ ਬਣਾਈ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਮੌਕੇ ਰਤਨ ਸਿੰਘ, ਬਲਬੀਰ ਸਿੰਘ ਵਾਲੀਆ, ਸੋਮ ਨਾਥ ਗੋਇਲ, ਕਾਮਰੇਡ ਸੁਰਜੀਤ ਸਿੰਘ, ਭਜਨ ਸਿੰਘ, ਸ਼ਾਮ ਲਾਲ, ਸ਼ਿਵ ਸਿੰਘ ਤੇਜੇ, ਹਰਮੀਤ ਸਿੰਘ ਕੰਡੇਵਾਲਾ, ਅਮਰਜੀਤ ਸਿੰਘ ਲਿੰਕਨ, ਵਿਕਾਸ ਗੋਇਲ ਵਿੱਕੀ, ਮਦਨ ਲਾਲ ਮੱਦੀ, ਪ੍ਰੋ ਮਨਦੀਪ ਸਿੰਘ, ਬਿਕਰਮ ਸਿੰਘ ਕੰਡੇਵਾਲਾ, ਦਰਸ਼ਨ ਕੁਮਾਰ, ਗੁਰਦੀਪ ਸਿੰਘ ਤੇਜੇ, ਰਘਬੀਰ ਸਿੰਘ ਬੱਬੂ, ਹਰਜੀਤ ਸਿੰਘ ਵਾਲੀਆ, ਸਤਵੰਤ ਸਿੰਘ ਟੋਨੀ, ਨਵਦੀਪ ਸਿੰਘ ਚਾਨੀ, ਮਨਜੀਤ ਸਿੰਘ ਭੋਲਾ, ਜਸਪਾਲ ਸਿੰਘ ਵਾਲੀਆ, ਜਸਵਿੰਦਰ ਸਿੰਘ ਜੱਸੀ, ਬਲਵਿੰਦਰ ਸੋਨੀ, ਵਿਕਰਮ ਗੋਇਲ, ਬਲਵਿੰਦਰ ਸੋਨੀ, ਗੁਰਵਿੰਦਰ ਦੁਬਈ, ਕਰਨਪ੍ਰੀਤ ਸਿੰਘ, ਰਵੇਲ ਸਿੰਘ ਕਾਲਾ, ਅਰਵਿੰਦਰ ਸਿੰਘ ਬੰਟੀ, ਮੋਹਨ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਅਰੋੜਾ, ਘੋਲਾ ਸਿੰਘ, ਜਗਮੀਤ ਸਿੰਘ, ਬੌਬੀ, ਰਣਜੀਤ ਸਿੰਘ, ਸ਼ੇਰ ਸਿੰਘ, ਮਨਜੀਤ ਸਿੰਘ ਅਲੂਣਾ, ਕਮਲਜੀਤ ਸਿੰਘ ਤੇਜੇ, ਮਹਿੰਦਰ ਸਿੰਘ, ਬਾਗ ਸਿੰਘ, ਰਵਨੀਤ ਕਾਕਾ, ਅਜੈਦੀਪ ਸਿੰਘ, ਗੌਰਵ ਸ਼ਰਮਾ, ਅਭਿਸ਼ੇਕ ਕੁਮਾਰ, ਮਨਰੂਪ ਸਿੰਘ, ਦਵਿੰਦਰ ਸਿੰਘ ਨੀਟੂ, ਸੁਖਦਰਸ਼ਨ ਸਿੰਘ, ਸਰਬਜੀਤ ਸਿੰਘ ਜੱਗੀ, ਅਸ਼ੋਕ ਕੁਮਾਰ, ਸੋਨੀ, ਹਰਵਿੰਦਰ ਸਿੰਘ ਕਾਲਾ, ਮੌਂਟੀ, ਪ੍ਰਵੇਸ਼ ਕੁਮਾਰ, ਰਾਮ ਆਸਰਾ, ਹਰਕਮਲ ਸਿੰਘ ਟਿੰਕੂ, ਨੀਲਕਮਲ ਸਿੰਘ ਰਿੰਕਾ, ਜਸਵਿੰਦਰ ਸਿੰਘ ਜੱਸਾ, ਜਸਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੁਰਮੇਲ ਸਿੰਘ, ਸ਼ੰਭੂ , ਪ੍ਰਦੀਪ ਸਿੰਘ ਦੀਪਾ, ਵਿਸ਼ਾਲ ਮਲਹੋਤਰਾ, ਭਜਨ ਸਿੰਘ ਫੌਜੀ, ਨਵਦੀਪ ਸਿੰਘ ਚਾਨੀ, ਰਮਨਦੀਪ ਸਿੰਘ ਚਾਨੀ, ਕੁਲਜੀਤ ਸਿੰਘ, ਪ੍ਰਦੀਪ ਸਡੇਰਾ ਮੋਹਾਲੀ ਨੇ ਹਾਜ਼ਰੀ ਲਗਵਾਈ।
ਇਸ ਤੋਂ ਇਲਾਵਾ ਨਵਯੁਗ ਕਾਲੋਨੀ ਦੇ ਪਰਿਵਾਰਾਂ ਵਿੱਚੋਂ ਦੇਸ-ਵਿਦੇਸ਼ਾਂ ਵਿੱਚ ਕੰਮ ਕਾਜਾਂ ਤੇ ਗਏ ਨੌਜਵਾਨਾਂ ਨੇ ਵੀ ਆਨਲਾਈਨ ਲਾਈਨ ਹਾਜਰੀ ਲਗਵਾਈ ਜਿਹਨਾਂ ਵਿੱਚ ਪ੍ਰੀਤਮ ਸਿੰਘ ਦਿਓੜਾ ਕਨੇਡਾ, ਬੀਬੀ ਕੁਲਵੰਤ ਕੌਰ ਕਨੇਡਾ, ਮਨਜੀਤ ਸਿੰਘ ਰਿੰਕਾ ਯੂ.ਐੱਸ.ਏ., ਮਨਦੀਪ ਸਿੰਘ ਗੋਲਡੀ ਆਸਟ੍ਰੇਲੀਆ, ਮਨਦੀਪ ਸਿੰਘ ਵਿੱਕੀ ਯੂ.ਐੱਸ.ਏ., ਰਾਜਿੰਦਰ ਸਿੰਘ ਬੰਟੀ ਜਰਮਨ, ਨਾਨਕ ਸਿੰਘ ਗੋਲਡੀ ਜਰਮਨ, ਗੁਰਵਿੰਦਰ ਸਿੰਘ ਗਿੰਦਰ ਆਸਟ੍ਰੇਲੀਆ, ਜਸਪ੍ਰੀਤ ਸਿੰਘ ਨਿਊਜ਼ੀਲੈਂਡ, ਗੁਰਜੋਤ ਸਿੰਘ ਯੂ.ਐੱਸ.ਏ., ਰਵਾਬ ਸਿੰਘ ਯੂ.ਐੱਸ.ਏ., ਮਨਰਾਜ ਸਿੰਘ ਆਸਟ੍ਰੇਲੀਆ, ਸਮਰੱਥ ਸਿੰਘ ਆਸਟ੍ਰੇਲੀਆ, ਗੁਰਮੁੱਖ ਸਿੰਘ ਚੰਡੀਗੜ੍ਹ ਨੇ ਵੀ ਹਾਜ਼ਰੀ ਲਗਵਾਈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…