ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਵੱਡਾ ਜੱਥਾ ਕਿਸਾਨ ਅੰਦੋਲਨ ਲਈ ਦਿੱਲੀ ਪੁੱਜਾ

ਮੋੋਦੀ ਹਵਾਈ ਸਰਵੇਖਣ ਕਰਕੇ ਇਕ ਵਾਰ ਅੰਦੋਲਨ ਨੂੰ ਜ਼ਰੂਰ ਦੇਖੇ: ਕਰਨੈਲ ਸਿੰਘ ਪੀਰਮੁਹੰਮਦ

ਮੀਟਿੰਗਾਂ ਨਹੀਂ, ਲੰਮਾ ਕਿਸਾਨੀ ਘੋਲ ਨੂੰ ਜਿੱਤ ਦਿਵਾਉਣ ਵੱਲ ਧਿਆਨ ਦੇਵੇ ਮੋਦੀ ਸਰਕਾਰ: ਬ੍ਰਹਮਪੁਰਾ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਨਵੀਂ ਦਿੱਲੀ, 6 ਜਨਵਰੀ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਆਦੇਸ਼ ਤੇ ਪਾਰਟੀ ਦਾ ਵੱਡਾ ਜੱਥਾ ਅੱਜ ਦਿੱਲੀ ਪੱੁਜਾ ਤੇ ਕਿਸਾਨ,ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਹੋਰ ਮਜ਼ਬੂਤ ਕੀਤਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਮੁੱਖ ਆਗੂਆਂ ਕਰਨੈਲ ਸਿੰਘ ਪੀਰਮੁਹੰਮਦ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮੱਖਣ ਸਿੰਘ ਨੰਗਲ ਦੀ ਅਗਵਾਈ ਹੇਠ ਟਕਸਾਲੀਆ ਦੇ ਜਥੇ ਨੇ ਕਿਸਾਨ ਅੰਦੋਲਨ ਵਿੱਚ ਕਿਸਾਨ ਝੰਡਿਆਂ ਹੇਠ ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਕੁੰਡਲੀ ਬਾਰਡਰ ਵਿਖੇ ਹਾਜਰੀ ਭਰੀ । ਪਾਰਟੀ ਦੇ ਜਨਰੱਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬੀਤੇ ਕਰੀਬ 43 ਦਿਨਾਂ ਤੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬੈਠੇ ਕਿਸਾਨਾਂ, ਮਜ਼ਦੂਰਾਂ ਦੀ ਮੋਦੀ ਸਰਕਾਰ ਨੇ ਕੋਈ ਸਾਰ ਨਹੀਂ ਲੈ ਰਹੀ, ਮੋਦੀ ਸਰਕਾਰ ਦੇ ਵਜ਼ੀਰਾਂ ਨਾਲ ਕਿਸਾਨਾਂ ਨੇ 7 ਮੀਟਿਗਾਂ ਕੀਤੀਆਂ ਪਰ ਨਤੀਜਾ ਬੇਸਿੱਟਾ ਹੀ ਰਿਹਾ।
ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਅੱਜ ਦੇਸ਼ ਨਹੀਂ, ਪੂਰਾ ਵਿਸ਼ਵ ਸਾਥ ਦੇ ਰਿਹਾ ਹੈ। ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਸੋਚ ਨੂੰ ਕਿਸਾਨਾਂ ਨੇ ਠੱਲ ਪਾ ਦਿੱਤਾ ਹੈ, ਜੋ ਲੋਤਕੰਤਰ ਦੇ ਰਾਜ ਹੇਠ ਆਪਣਾ ਹੁਕਮ ਸੁਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਉਦੋ ਹੀ ਰੁਕਗੇ ਜਦੋ ਮੋਦੀ ਸਰਕਾਰ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰਦੀ। ਮੀਟਿੰਗਾਂ ਨਾਲ ਨਹੀਂ, ਵੱਡਾ ਕਿਸਾਨੀ ਅੰਦੋਲਨ ਨੂੰ ਸਾਨੂੰ ਜਿੱਤ ਪ੍ਰਾਪਤ ਕਰਵਾਏਗਾ। ਆਗੂਆਂ ਮੁਤਾਬਕ ਪਿਛਲੇ ਡੇਢ ਮਹੀਨੇ ਚ ਪਾਰਟੀ ਵੱਲੋ ਕਈ ਜੱਥੇ ਭੇਜੇ ਗਏ ਹਨ ਤੇ ਅੱਜ ਉਹ ਖੁਦ ਦਿੱਲੀ ਪਹੁੰਚੇ ਹਨ।
ਜਥੇਦਾਰ ਮੱਖਣ ਸਿੰਘ ਨੰਗਲ ਨੇ ਕਿਸਾਨ ਜਥੇਬੰਦੀਆ ਦੀ ਅਗਵਾਈ ਵਿੱਚ ਚੱਲ ਰਹੇ ਅੰਦੋਲਨ ਨੂੰ ਦੁਨੀਆ ਦਾ ਸਭ ਤੋ ਸ਼ਾਤਮਈ ਕਿਸਾਨ ਅੰਦੋਲਨ ਦੱਸਿਆ। ਉਨ੍ਹਾਂ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਮੋਦੀ ਮੀਡੀਆ ਕਿਸਾਨਾਂ ਪ੍ਰਤੀ ਜੋ ਗਲਤ ਪ੍ਰਚਾਰ ਕਰ ਰਿਹਾ ਹੈ, ਉਹ ਬੇਹੱਦ ਨਿਦਣਯੋਗ ਹੈ। ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤੇ ਖ਼ਿਲਾਫ਼ ਅਜਿਹੀ ਭੰਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਉਨ੍ਹਾਂ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਦਾ ਪ੍ਰਗਟਾਵਾ ਕਰਦਾ ਹੈ। ਪੀਰ ਮੁਹੰਮਦ ਨੇ ਕਿਹਾ ਕਿ ਨਰਿੰਦਰ ਮੋਦੀ ਇੱਕ ਵਾਰ ਹਵਾਈ ਸਰਵੇਖਣ ਰਾਹੀ ਕਿਸਾਨ ਅੰਦੋਲਨ ਨੂੰ ਦੇਖਣ ਫਿਰ ਆਪੇ ਸਮਝ ਲੱਗ ਜਾਵੇਗੀ ਕਿ ਕਿਸਾਨ ਕਿੰਨੀ ਦ੍ਰਿੜਤਾ ਨਾਲ ਸੰਘਰਸ਼ ਜਿੱਤਣ ਆਏ ਹਨ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾ ਦਾ ਅੰਤ ਨਹੀ ਲੈਣਾ ਚਾਹੀਦਾ ਪੁਰਅਮਨ ਢੰਗ ਨਾਲ ਚੱਲ ਰਹੇ ਅੰਦੋਲਨ ਵਿੱਚ ਹਰੇਕ ਵਰਗ ਦਾ ਸਾਥ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਸੰਘਰਸ ਸਫਲਤਾਪੂਰਵਕ ਫੈਸਲਾਕੁੰਨ ਦੌਰ ਵਿੱਚ ਪਹੁੰਚ ਗਿਆ ਹੈ।
ਆਗੂਆਂ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਤੇ ਇਸ ਕਿਸਾਨੀ ਘੋਲ ਵਿੱਚ ਹਿੱਸਾ ਪਾਉਣ ਤਾਂ ਜੋ ਇਤਿਹਾਸ ਵੀ ਗਵਾਈ ਭਰੇ ਕਿ ਤਾਨਾਸ਼ਾਹੀ ਰਵੱਈਆਂ ਨੂੰ ਕਦੇ ਵੀ ਲੋਕਤੰਤਰ ਦੇ ਰਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ, ਕਨਵਰ ਸਿੰਘ ਬ੍ਰਹਮਪੁਰਾ, ਗੋਲਡੀ ਬ੍ਰਹਮਪੁਰਾ, ਬਲਦੇਵ ਸਿੰਘ ਚੇਤਾ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਟਕਸਾਲੀ) ਨਵਾਸ਼ਹਿਰ, ਸੁਖਮੰਦਰ ਸਿੰਘ ਸਰਪੰਚ, ਤੇਜਿੰਦਰ ਸਿੰਘ ਪ੍ਰਿੰਸ ਭਰੋਵਾਲ, ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ ਬਾਦਸ਼ਾਹ ਚੋਹਲਾ ਸਾਹਿਬ, ਅਵਤਾਰ ਸਿੰਘ ਭੰਗੂ ਫਤਿਆਬਾਦ, ਗੁਰਭੇਜ ਸਿੰਘ ਫਤਿਆਬਾਦ, ਗੁਰਜੀਤ ਸਿੰਘ ਅਮਰਕੋਟ, ਨਵਰਾਜ ਸਿੰਘ ਅੌਲਖ, ਅਮਰੀਕ ਸਿੰਘ ਸਰਪੰਚ ਚੋਹਲਾ ਆਦਿ ਵਿਸੇਸ਼ ਤੌਰ ਤੇ ਹਾਜਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…