ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੌਣੇ 14 ਕਰੋੜ ਦੀ ਕੰਪੋਜ਼ਿਟ ਸਕੂਲ ਗਰਾਂਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਮੱਗਰ ਸਿੱਖਿਆ ਅਭਿਆਨ ਤਹਿਤ ਸੈਸ਼ਨ 2020-21 ਲਈ 13 ਕਰੋੜ 74 ਲੱਖ 25 ਹਜ਼ਾਰ ਰੁਪਏ ਦੀ ਕੰਪੋਜ਼ਿਟ ਸਕੂਲ ਗਰਾਂਟ ਜਾਰੀ ਕੀਤੀ ਗਈ ਹੈ। ਇਹ ਗਰਾਂਟ ਸਕੂਲਾਂ ਵਿੱਚ ਗੈਰ-ਕਾਰਜਸ਼ੀਲ ਯੰਤਰਾਂ ਨੂੰ ਬਦਲਣ, ਖੇਡਾਂ ਦੇ ਸਮਾਨ, ਲੈਬੋਰਟਰੀਆਂ, ਬਿਜਲੀ ਦੇ ਖਰਚੇ, ਇੰਟਰਨੈੱਟ, ਪਾਣੀ ਦੇ ਪ੍ਰਬੰਧ, ਸਿੱਖਣ-ਸਮੱਗਰੀ, ਸਕੂਲ ਇਮਾਰਤ ਦੀ ਮੁਰੰਮਤ, ਪਖਾਨਿਆਂ, ਸਵੱਛ ਭਾਰਤ ਅਭਿਆਨ ਦੇ ਪ੍ਰਚਾਰ ਅਤੇ ਸਵੱਛਤਾ ਐਕਸ਼ਨ ਪਲਾਨ ਤਹਿਤ ਗਤੀਵਿਧੀਆਂ ਲਈ ਖਰਚ ਕਰਨ ਲਈ ਜਾਰੀ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਐਸਪੀਡੀ ਵੱਲੋਂ ਜਾਰੀ ਪੱਤਰ ਅਨੁਸਾਰ 2066 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਲਈ 5 ਕਰੋੜ 17 ਲੱਖ 50 ਹਜ਼ਾਰ ਰੁਪਏ ਅਤੇ 3350 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 8 ਕਰੋੜ 56 ਲੱਖ 75 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਪੱਤਰ ਅਨੁਸਾਰ ਜਿਨ੍ਹਾਂ ਐਲੀਮੈਂਟਰੀ (ਪ੍ਰਾਇਮਰੀ ਤੇ ਮਿਡਲ) ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੱਕ ਹੈ, ਉਨ੍ਹਾਂ ਸਕੂਲਾਂ ਲਈ 25 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ। ਜਿਨ੍ਹਾਂ ਐਲੀਮੈਂਟਰੀ (ਪ੍ਰਾਇਮਰੀ ਅਤੇ ਮਿਡਲ) ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਵੱਧ ਹੈ, ਉਨ੍ਹਾਂ ਸਕੂਲਾਂ ਲਈ 75 ਹਜ਼ਾਰ ਰੁਪਏ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਜਿਨ੍ਹਾਂ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੱਕ ਹੈ, ਉਨ੍ਹਾਂ ਸਕੂਲਾਂ ਲਈ 25 ਹਜ਼ਾਰ ਪ੍ਰਤੀ ਸਕੂਲ ਅਤੇ ਜਿਨ੍ਹਾਂ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਵੱਧ ਹੈ, ਉਨ੍ਹਾਂ ਸਕੂਲਾਂ ਲਈ 50 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ। ਜਿਨ੍ਹਾਂ ਐਲੀਮੈਂਟਰੀ (ਪ੍ਰਾਇਮਰੀ ਤੇ ਮਿਡਲ) ਸਕੂਲਾਂ ਲਈ ਇਹ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁਹਾਲੀ ਦੇ 106 ਸਕੂਲਾਂ ਲਈ 26 ਲੱਖ 50 ਹਜ਼ਾਰ ਰੁਪਏ, ਜ਼ਿਲ੍ਹਾ ਅੰਮ੍ਰਿਤਸਰ ਦੇ 193 ਸਕੂਲਾਂ ਲਈ 48 ਲੱਖ 25 ਹਜ਼ਾਰ ਰੁਪਏ, ਬਰਨਾਲਾ ਦੇ 58 ਸਕੂਲਾਂ ਲਈ 14 ਲੱਖ 50 ਹਜ਼ਾਰ ਰੁਪਏ, ਬਠਿੰਡਾ ਦੇ 180 ਸਕੂਲਾਂ ਲਈ 45 ਲੱਖ ਰੁਪਏ, ਫ਼ਰੀਦਕੋਟ ਦੇ 75 ਸਕੂਲਾਂ ਲਈ 18 ਲੱਖ 75 ਹਜ਼ਾਰ ਰੁਪਏ, ਫਤਹਿਗੜ੍ਹ ਸਾਹਿਬ ਦੇ 29 ਸਕੂਲਾਂ ਲਈ 7 ਲੱਖ 25 ਹਜ਼ਾਰ ਰੁਪਏ, ਫਾਜ਼ਿਲਕਾ ਦੇ 165 ਸਕੂਲਾਂ ਲਈ 41 ਲੱਖ 25 ਹਜ਼ਾਰ ਰੁਪਏ, ਫਿਰੋਜ਼ਪੁਰ ਦੇ 89 ਸਕੂਲਾਂ ਲਈ 22 ਲੱਖ 25 ਹਜ਼ਾਰ ਰੁਪਏ, ਗੁਰਦਾਸਪੁਰ ਦੇ 25 ਸਕੂਲਾਂ ਲਈ 6 ਲੱਖ 25 ਹਜ਼ਾਰ ਰੁਪਏ, ਹੁਸ਼ਿਆਰਪੁਰ ਦੇ 32 ਸਕੂਲਾਂ ਲਈ 8 ਲੱਖ ਰੁਪਏ, ਜਲੰਧਰ ਦੇ 100 ਸਕੂਲਾਂ ਲਈ 25 ਲੱਖ ਰੁਪਏ, ਕਪੂਰਥਲਾ ਦੇ 27 ਸਕੂਲਾਂ ਲਈ 6 ਲੱਖ 75 ਹਜ਼ਾਰ ਰੁਪਏ, ਲੁਧਿਆਣਾ ਦੇ 236 ਸਕੂਲਾਂ ਲਈ 60 ਲੱਖ ਰੁਪਏ, ਮਾਨਸਾ ਦੇ 100 ਸਕੂਲਾਂ ਲਈ 25 ਲੱਖ ਰੁਪਏ, ਮੋਗਾ ਦੇ 114 ਸਕੂਲਾਂ ਲਈ 28 ਲੱਖ 50 ਹਜ਼ਾਰ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 119 ਸਕੂਲਾਂ ਲਈ 29 ਲੱਖ 75 ਹਜ਼ਾਰ ਰੁਪਏ, ਸ਼ਹੀਦ ਭਗਤ ਸਿੰਘ ਨਗਰ ਦੇ 23 ਸਕੂਲਾਂ ਲਈ 5 ਲੱਖ 75 ਹਜ਼ਾਰ ਰੁਪਏ, ਪਠਾਨਕੋਟ ਦੇ 11 ਸਕੂਲਾਂ ਲਈ 2 ਲੱਖ 75 ਹਜ਼ਾਰ ਰੁਪਏ, ਪਟਿਆਲਾ ਦੇ 117 ਸਕੂਲਾਂ ਲਈ 29 ਲੱਖ 25 ਹਜ਼ਾਰ ਰੁਪਏ, ਰੂਪਨਗਰ ਦੇ 17 ਸਕੂਲਾਂ ਲਈ 4 ਲੱਖ 25 ਹਜ਼ਾਰ ਰੁਪਏ, ਸੰਗਰੂਰ ਦੇ 120 ਸਕੂਲਾਂ ਲਈ 30 ਲੱਖ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਦੇ 130 ਸਕੂਲਾਂ ਲਈ 32 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।
ਜਿਨ੍ਹਾਂ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਇਹ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁਹਾਲੀ ਦੇ 102 ਸਕੂਲਾਂ ਲਈ 26 ਲੱਖ 30 ਹਜ਼ਾਰ ਰੁਪਏ, ਜ਼ਿਲ੍ਹਾ ਅੰਮ੍ਰਿਤਸਰ ਦੇ 221 ਸਕੂਲਾਂ ਲਈ 57 ਲੱਖ ਰੁਪਏ, ਬਰਨਾਲਾ ਦੇ 83 ਸਕੂਲਾਂ ਲਈ 21 ਲੱਖ ਰੁਪਏ, ਬਠਿੰਡਾ ਦੇ 199 ਸਕੂਲਾਂ ਲਈ 50 ਲੱਖ 25 ਹਜ਼ਾਰ ਰੁਪਏ, ਫਰੀਦਕੋਟ ਦੇ 79 ਸਕੂਲਾਂ ਲਈ 20 ਲੱਖ 75 ਹਜ਼ਾਰ ਰੁਪਏ, ਫਤਿਹਗੜ੍ਹ ਸਾਹਿਬ ਦੇ 70 ਸਕੂਲਾਂ ਲਈ 18 ਲੱਖ ਰੁਪਏ, ਫਾਜ਼ਿਲਕਾ ਦੇ 145 ਸਕੂਲਾਂ ਲਈ 38 ਲੱਖ ਰੁਪਏ, ਫਿਰੋਜ਼ਪੁਰ ਦੇ 126 ਸਕੂਲਾਂ ਲਈ 31 ਲੱਖ 80 ਹਜ਼ਾਰ ਰੁਪਏ, ਗੁਰਦਾਸਪੁਰ ਦੇ 189 ਸਕੂਲਾਂ ਲਈ 48 ਲੱਖ 30 ਹਜ਼ਾਰ ਰੁਪਏ, ਹੁਸ਼ਿਆਰਪੁਰ ਦੇ 217 ਸਕੂਲਾਂ ਲਈ 54 ਲੱਖ 80 ਹਜ਼ਾਰ ਰੁਪਏ, ਜਲੰਧਰ ਦੇ 250 ਸਕੂਲਾਂ ਲਈ 63 ਲੱਖ 50 ਹਜ਼ਾਰ ਰੁਪਏ, ਕਪੂਰਥਲਾ ਦੇ 101 ਸਕੂਲਾਂ ਲਈ 25 ਲੱਖ 50 ਹਜ਼ਾਰ ਰੁਪਏ, ਲੁਧਿਆਣਾ ਦੇ 312 ਸਕੂਲਾਂ ਲਈ 79 ਲੱਖ 80 ਹਜ਼ਾਰ ਰੁਪਏ, ਮਾਨਸਾ ਦੇ 124 ਸਕੂਲਾਂ ਲਈ 31 ਲੱਖ 50 ਹਜ਼ਾਰ ਰੁਪਏ, ਮੋਗਾ ਦੇ 155 ਸਕੂਲਾਂ ਲਈ 39 ਲੱਖ 50 ਹਜ਼ਾਰ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 140 ਸਕੂਲਾਂ ਲਈ 36 ਲੱਖ ਰੁਪਏ, ਸ਼ਹੀਦ ਭਗਤ ਸਿੰਘ ਨਗਰ ਦੇ 91 ਸਕੂਲਾਂ ਲਈ 23 ਲੱਖ ਰੁਪਏ, ਪਠਾਨਕੋਟ ਦੇ 80 ਸਕੂਲਾਂ ਲਈ 20 ਲੱਖ 30 ਹਜ਼ਾਰ ਰੁਪਏ, ਪਟਿਆਲਾ ਦੇ 198 ਸਕੂਲਾਂ ਲਈ 53 ਲੱਖ ਰੁਪਏ, ਰੂਪਨਗਰ ਦੇ 91 ਸਕੂਲਾਂ ਲਈ 22 ਲੱਖ 80 ਹਜ਼ਾਰ ਰੁਪਏ, ਸੰਗਰੂਰ ਦੇ 215 ਸਕੂਲਾਂ ਲਈ 54 ਲੱਖ 50 ਹਜ਼ਾਰ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਦੇ 162 ਸਕੂਲਾਂ ਲਈ 41 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…