ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ ਲਈ ਸਰਗਰਮੀਆਂ ਤੇਜ਼

ਸਰਬ-ਸਾਂਝਾ ਮੁਲਾਜ਼ਮ ਭਲਾਈ ਅਤੇ ਖੰਗੂੜਾ-ਰਾਣੂ ਗਰੁੱਪ ਵਿੱਚ ਮੁਕਾਬਲਾ ਹੋਣ ਦੇ ਆਸਾਰ

ਤੀਜੇ ਗਰੁੱਪ ਕਾਹਲੋਂ-ਰਾਣਾ ਧੜੇ ਵੱਲੋਂ ਸਿਰਫ਼ ਅੱਧੀਆਂ ਸੀਟਾਂ ਲਈ ਹੀ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਖੀਰਲਾ ਦਿਨ ਸੀ। ਤਿੰਨ ਮੈਂਬਰੀ ਚੋਣ ਕਮਿਸ਼ਨ ਸੰਜੀਵ ਕੁਮਾਰ, ਗੁਰਦੀਪ ਸਿੰਘ ਅਤੇ ਖ਼ਿਲਾਫ਼ ਚੰਦ ਵੱਲੋਂ ਜਾਰੀ ਸੂਚੀ ਮੁਤਾਬਕ ਇਸ ਸਾਲ ਵੀ ਮੁੱਖ ਮੁਕਾਬਲਾ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਅਤੇ ਖੰਗੂੜਾ-ਰਾਣੂ ਵਿਚਕਾਰ ਹੋਣ ਦੇ ਆਸਾਰ ਹਨ। ਭਾਵੇਂ ਐਤਕੀਂ ਤੀਜੇ ਗਰੁੱਪ ਕਾਹਲੋਂ-ਰਾਣਾ ਗਰੁੱਪ ਵੀ ਚੋਣ ਮੈਦਾਨ ਵਿੱਚ ਨਿੱਤਰਿਆ ਹੈ ਪ੍ਰੰਤੂ ਤੀਜੀ ਧਿਰ ਨੇ ਮਹਿਜ਼ 9 ਅਹੁਦਿਆਂ ਲਈ ਹੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।
ਚੋਣ ਕਮਿਸ਼ਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੂੰ ਨੀਲਾ ਰੰਗ, ਖੰਗੂੜਾ-ਰਾਣੂ ਗਰੁੱਪ ਨੂੰ ਲਾਲ ਰੰਗ ਅਤੇ ਕਾਹਲੋਂ-ਰਾਣਾ ਗਰੁੱਪ ਨੂੰ ਹਰਾ ਰੰਗ ਅਲਾਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 22 ਜਨਵਰੀ ਨੂੰ ਵੋਟਾਂ ਪੈਣਗੀਆਂ ਅਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਉਪਰੰਤ ਘੋਸ਼ਿਤ ਕੀਤਾ ਜਾਵੇਗਾ।
ਕਾਹਲੋਂ-ਰਾਣਾ ਗਰੁੱਪ ਵੱਲੋਂ ਪ੍ਰਧਾਨ ਲਈ ਗੁਰਪ੍ਰੀਤ ਸਿੰਘ ਕਾਹਲੋਂ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਪਰਮਜੀਤ ਸਿੰਘ ਪੰਮਾਂ ਅਤੇ ਖੰਗੂੜਾ ਰਾਣੂ ਗਰੁੱਪ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਪਰਵਿੰਦਰ ਸਿੰਘ ਖੰਗੂੜਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ੍ਰੀ ਖੰਗੂੜਾ ਮੌਜੂਦਾ ਕਾਬਜ਼ ਧੜੇ ਦੇ ਪ੍ਰਧਾਨ ਹਨ। ਸੀਨੀਅਰ ਮੀਤ ਪ੍ਰਧਾਨ ਲਈ ਕਾਹਲੋਂ-ਰਾਣਾ ਗਰੁੱਪ ਨੇ ਸੰਜੀਵ ਪੰਡਿਤ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੇ ਰਜਿੰਦਰ ਮੈਣੀ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਗੁਰਚਰਨ ਸਿੰਘ ਤਰਮਾਲਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਮੀਤ ਪ੍ਰਧਾਨ-1 ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਰਣਜੀਤ ਸਿੰਘ ਜੱਲਾ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਪ੍ਰਭਦੀਪ ਸਿੰਘ ਬੋਪਾਰਾਏ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਪਰਮਜੀਤ ਸਿੰਘ ਬੈਨੀਪਾਲ, ਮੀਤ ਪ੍ਰਧਾਨ-2 ਲਈ ਕਾਹਲੋਂ-ਰਾਣਾ ਗਰੁੱਪ ਨੇ ਕੋਈ ਉਮੀਦਵਾਰ ਨਹੀਂ ਦਿੱਤਾ ਹੈ ਜਦੋਂਕਿ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਭੀਮ ਚੰਦ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਕੰਵਲਜੀਤ ਕੌਰ ਚੋਣ ਲੜ ਰਹੇ ਹਨ।
ਜੂਨੀਅਰ ਮੀਤ ਪ੍ਰਧਾਨ ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਮਲਕੀਤ ਸਿੰਘ ਪੈਕਰ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਗਗਨਦੀਪ ਜੌਲੀ ਅਤੇ ਖੰਗੂੜਾ ਰਾਣੂ ਗਰੁੱਪ ਵੱਲੋਂ ਜਸਕਰਨ ਸਿੰਘ ਸਿੱਧੂ, ਜਨਰਲ ਸਕੱਤਰ ਦੇ ਪ੍ਰਮੁੱਖ ਅਹੁਦੇ ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਮਨੋਜ ਰਾਣਾ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਸੁਨੀਲ ਅਰੋੜਾ ਅਤੇ ਖੰਗੂੜਾ ਰਾਣੂ ਗਰੁੱਪ ਵੱਲੋਂ ਸੁਖਚੈਨ ਸਿੰਘ ਸੈਣੀ ਨੇ ਪੇਪਰ ਦਾਖ਼ਲ ਕੀਤੇ ਹਨ। ਇੰਜ ਹੀ ਸਕੱਤਰ ਦੇ ਅਹੁਦੇ ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਜਗਤ ਰਾਮ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਜਸਵੀਰ ਸਿੰਘ ਚੋਟੀਆਂ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਸਤਨਾਮ ਸਿੰਘ ਸੱਤਾ ਅਤੇ ਸੰਯੁਕਤ ਸਕੱਤਰ ਲਈ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਗੁਰਜੀਤ ਸਿੰਘ ਬੀਦੋਵਾਲ ਅਤੇ ਖੰਗੂੜਾ-ਰਾਣੂ ਗਰੁੱਪ ਦੇ ਬਲਵਿੰਦਰ ਸਿੰਘ ਚਨਾਰਥਲ ਉਮੀਦਵਾਰ ਹਨ। ਜਦੋਂਕਿ ਕਾਹਲੋਂ-ਰਾਣਾ ਗਰੁੱਪ ਦਾ ਇਸ ਅਹੁਦੇ ਲਈ ਕੋਈ ਉਮੀਦਵਾਰ ਨਹੀਂ ਹੈ।
ਵਿੱਤ ਸਕੱਤਰ ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਬਲਬੀਰ ਸਿੰਘ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਗੁਰਇਕਬਾਲ ਸੋਢੀ ਅਤੇ ਖੰਗੂੜਾ-ਰਾਣਾ ਗਰੁੱਪ ਵੱਲੋਂ ਗੁਰਦੀਪ ਸਿੰਘ ਪਨੇਸਰ ਨੇ ਪੇਪਰ ਦਾਖ਼ਲ ਕੀਤੇ ਹਨ। ਸੰਗਠਨ ਸਕੱਤਰ ਲਈ ਵੀ ਕਾਹਲੋਂ-ਰਾਣਾ ਗਰੁੱਪ ਦਾ ਕੋਈ ਅਹੁਦੇਦਾਰ ਚੋਣ ਨਹੀਂ ਲੜ ਰਿਹਾ ਹੈ ਜਦੋਂਕਿ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਬਲਜਿੰਦਰ ਸਿੰਘ ਬਰਾੜ ਅਤੇ ਖੰਗੂੜਾ ਰਾਣੂ ਗਰੁੱਪ ਵੱਲੋਂ ਰਮਨਦੀਪ ਗਿੱਲ ਉਮੀਦਵਾਰ ਹਨ। ਦਫ਼ਤਰ ਸਕੱਤਰ ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਜਰਨੈਲ ਸਿੰਘ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਹਰਪ੍ਰੀਤ ਪਾਲ ਸਿੰਘ ਭੁਪਾਲ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਹਰਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਾਹਲੋਂ ਰਾਣਾ ਗਰੁੱਪ ਵੱਲੋਂ ਕਾਰਜਕਾਰਨੀ ਦੇ 14 ਮੈਂਬਰਾਂ ਲਈ ਕੋਈ ਉਮੀਦਵਾਰ ਨਹੀਂ ਹੈ ਜਦੋਂਕਿ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ 14-14 ਮੈਂਬਰ ਕਾਰਜਕਾਰਨੀ ਲਈ ਖੜ੍ਹੇ ਕੀਤੇ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…