ਫੋਰਟਿਸ ਹਸਪਤਾਲ ਵਿੱਚ ਕਰੋਨਾ ਵਾਇਰਸ ਟੀਕਾਕਰਨ ਦੀ ਸ਼ੁਰੂਆਤ, ਕਰੋਨਾ ਯੋਧਿਆਂ ਨੂੰ ਟੀਕੇ ਲਗਾਏ

ਪੰਜਾਬ ਵਿੱਚ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਅਤੇ ਟੀਕਾਕਰਨ ਲਈ 366 ਥਾਵਾਂ ਕਾਰਜਸ਼ੀਲ: ਹੁਸਨ ਲਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਇੱਥੋਂ ਦੇ ਫੋਰਟਿਸ ਹਸਪਤਾਲ ਮੁਹਾਲੀ ਨੇ ਆਪਣੇ ਸਟਾਫ਼ ਲਈ ਕਰੋਨਾ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਗਿਆ। ਅੱਜ ਤਿੰਨ ਟੀਕਾਕਰਨ ਸਥਾਨਾਂ ਦੀ ਸ਼ੁਰੂਆਤ ਕੀਤੀ। ਜਿਸ ਦਾ ਉਦਘਾਟਨ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੀਮਤ ਐਮਰਜੈਂਸੀ ਵਰਤੋਂ ਲਈ ਟੀਕੇ ਅਧਿਕਾਰਤ ਕੀਤੇ ਗਏ ਹਨ। ਇਨ੍ਹਾਂ ’ਚੋਂ ਕੇਂਦਰੀ ਸਿਹਤ ਕਾਮਿਆਂ ਲਈ 3 ਹਜ਼ਾਰ ਖ਼ੁਰਾਕਾਂ, ਰੱਖਿਆ ਸਿਹਤ ਸੰਭਾਲ ਕਾਮਿਆਂ ਲਈ 9 ਹਜ਼ਾਰ ਖ਼ੁਰਾਕਾਂ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਵਿੱਚ ਕੰਮ ਕਰਦੇ ਸਿਹਤ ਕਰਮੀਆਂ ਲਈ 1.93 ਲੱਖ ਖ਼ੁਰਾਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਅਤੇ ਟੀਕਾਕਰਨ ਲਈ 366 ਥਾਵਾਂ ਕਾਰਜਸ਼ੀਲ ਹਨ। ਮੁੱਢਲੇ ਪੜਾਅ ਵਿੱਚ 408 ਟੀਕਾਕਰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਢੁਕਵੇਂ ਤਾਪਮਾਨ ’ਤੇ ਵਾਇਲਜ਼ (ਸ਼ੀਸ਼ੀਆਂ) ਸਟੋਰ ਕਰਨ ਲਈ ਸੂਬੇ ਵਿੱਚ 729 ਕੋਲਡ ਚੇਨ ਪੁਆਇੰਟ ਸਥਾਪਿਤ ਕੀਤੇ ਗਏ ਹਨ।
ਫੋਰਟਿਸ ਦੇ ਬੁਲਰੇ ਨੇ ਦੱਸਿਆ ਕਿ ਅੱਜ ਮੁਹਿੰਮ ਦੇ ਪਹਿਲੇ ਦਿਨ 100 ਡਾਕਟਰਾਂ, ਨਰਸਾਂ ਅਤੇ ਫਰੰਟਲਾਇਨ ਵਰਕਰਾਂ ਨੂੰ ਵੈਕਸੀਨ ਲਗਾਈ ਗਈ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਪੂਰੇ ਭਾਰਤ ਵਿੱਚ ਕੋਵਿਡ ਟੀਕਾਕਰਨ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਤੋਂ ਫੋਰਟਿਸ ਹਸਪਤਾਲ ਵਿੱਚ ਹੈਲਥ ਕੇਅਰ ਵਰਕਰ ਵੀ ਵੈਕਸੀਨ ਸੌਟਸ ਲੈਣ ਲਈ ਆਪਣੀ ਵਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਟੀਚੇ ਨੂੰ ਪੂਰਾ ਕਰਨ ਲਈ ਆਈਪੀਡੀ ਲੌਬੀ ਵਿੱਚ ਤਿੰਨ ਕੈਬਿਨ ਤਿਆਰ ਕੀਤੇ ਗਏ ਹਨ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਰਸਾਂ, ਡਾਕਟਰਾਂ, ਐਚਆਰ ਪ੍ਰਤੀਨਿਧਾਂ, ਸੁਰੱਖਿਆ ਕਰਮੀਆਂ ਅਤੇ ਕਲੀਨੀਕਲ ਫਾਰਮਾਸਿਸਟ ਦੀ ਇੱਕ ਸਮਰਪਿਤ ਟੀਮ ਨੂੰ ਇਹ ਅਭਿਆਨ ਚਲਾਉਣ ਲਈ ਸਿਖਲਾਈ ਦਿੱਤੀ ਗਈ ਹੈ।
ਫੋਰਟਿਸ ਹਸਪਤਾਲ ਦੇ ਮੰਡਲ ਡਾਇਰੈਕਟਰ ਡਾ. ਅਮਿਤ ਕੁਮਾਰ ਨੇ ਅੱਜ ਸਭ ਤੋਂ ਪਹਿਲਾਂ ਖ਼ੁਦ ਕੋਵਿਡ-19 ਵੈਕਸੀਨ ਦਾ ਟੀਕਾਕਰਨ ਕਰਵਾਇਆ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਬਾਰੇ ਵਿੱਚ ਬਹੁਤ ਜ਼ਿਆਦਾ ਚਰਚਾ ਤੇ ਬਹਿਸ ਹੋਈ ਹੈ। ਜਦਕਿ ਇਹ ਸਮਾਂ ਸਾਹਸ ਦਿਖਾਉਣ ਅਤੇ ਸੁਰੱਖਿਅਤ ਰਹਿਣ ਲਈ ਅੱਗੇ ਆਉਣ ਦਾ ਹੈ। ਇਸ ਵਾਇਰਸ ਤੋਂ ਪ੍ਰਤੀ ਰੱਖਿਆ ਪ੍ਰਾਪਤ ਕਰਨ ਦੇ ਦੋ ਤਰੀਕੇ ਹਨ, ਇੱਕ ਇੰਨਫੈਕਟਿਡ ਹੋਣ ਤੋਂ ਬਾਅਦ ਰਿਕਵਰੀ ਪ੍ਰਾਪਤ ਕਰ ਲੈਣਾ ਅਤੇ ਦੂਜਾ ਇਸਦੀ ਵੈਕਸੀਨ ਲਗਾਉਣਾ ਅਤੇ ਇੰਮਯੂਨਿਟੀ ਨੂੰ ਵਿਕਸਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜੀਆਈਸੀਯੂ ਇੰਚਾਰਜ ਸਰਬਜੀਤ ਕੌਰ ਬਰਾੜ, ਲੈਬ ਟੈਕਨੀਸ਼ੀਅਨ ਦਲਜੀਤ ਸਿੰਘ, ਆਈਟੀ ਹੈੱਡ ਅਨੁਰੂਪ ਸਹਿਗਲ ਅਤੇ ਮੈਡੀਕਲ ਸੁਪਰਡੈਂਟ ਡਾ. ਭਾਵਨਾ ਅਹੂਜਾ, ਵਧੀਕ ਡਾਇਰੈਕਟਰ ਡਾ. ਸਵਪਨਾ ਮਿਸ਼ਰਾ ਸਮੇਤ ਕਈ ਹੋਰ ਸੀਨੀਅਰ ਡਾਕਟਰ, ਪੈਰਾ ਮੈਡੀਕਲ ਸਟਾਫ਼ ਵੈਕਸੀਨ ਲਗਾਉਣ ਲਈ ਅੱਗੇ ਆਏ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…