ਹਰਪਾਲ ਸਿੰਘ ਖਿਜਰਾਬਾਦ ਬਣੇ ਸਟਰਾਂਗਮੈਨ ਆਫ਼ ਇੰਡੀਆ

ਅਮਰੀਕਾ ਵਿਖੇ ਮਈ ਵਿੱਚ ਹੋਣ ਵਾਲੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ ਕੀਤੀ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮੁਹਾਲੀ ਦੇ ਵਸਨੀਕ ਹਰਪਾਲ ਸਿੰਘ ਖਿਜਰਾਬਾਦ ਨੇ 16-17 ਜਨਵਰੀ ਨੂੰ ਕਰਨਾਲ ਵਿੱਚ ਕਰਵਾਈ ਗਈ ਨੈਸ਼ਨਲ ਰਾਅ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 125 ਕਿੱਲੋ ਭਾਰ ਵਰਗ ਵਿੱਚ 300 ਕਿੱਲੋ ਡੈੱਡ ਲਿਫਟ ਅਤੇ 200 ਕਿੱਲੋ ਬੈਂਚ ਪ੍ਰੈੱਸ ਲਗਾ ਕੇ ਰਿਕਾਰਡ ਕਾਇਮ ਕੀਤਾ। ਹਰਪਾਲ ਸਿੰਘ ਨੂੰ ਇਸ ਦੇ ਨਾਲ ਹੀ ਸਟਰੌਂਗਮੈਨ ਆਫ਼ ਇੰਡੀਆ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਈ ਮਹੀਨੇ ਵਿੱਚ ਅਮਰੀਕਾ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।
ਇਸੇ ਮੁਕਾਬਲੇ ਵਿੱਚ ਹਰਪਾਲ ਸਿੰਘ ਦੇ ਭਰਾ ਅਰਸ਼ਦੀਪ ਸਿੰਘ ਨੇ 100 ਕਿੱਲੋਗ੍ਰਾਮ ਭਾਰ ਵਰਗ ਵਿੱਚ 250 ਕਿੱਲੋ ਡੈੱਡ ਲਿਫਟ ਲਗਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਉਹ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਉਤਰੇ ਸਨ। ਇਹ ਦੋਵੇਂ ਭਰਾ ਫੇਜ਼ ਇੱਕ ਮੋਹਾਲੀ ਦੇ ਕਰਾਸ ਫਿੱਟ ਜਿਮ ਵਿੱਚ ਕੋਚ ਤੇ ਟਰੇਨਰ ਹਰਪ੍ਰੀਤ ਸਿੰਘ ਤੋਂ ਟਰੇਨਿੰਗ ਲੈਂਦੇ ਹਨ। ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 9 ਵਰ੍ਹਿਆਂ ਤੋਂ ਰਾਸ਼ਟਰੀ ਚੈਂਪੀਅਨ ਹਨ, ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਨ੍ਹਾਂ ਨੇ ਦੋਹਾਂ ਵਰਗਾਂ ਵਿੱਚ ਰਿਕਾਰਡ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਪ੍ਰੈਕਟਿਸ ਕਰ ਰਹੇ ਹਨ ਤਾਂ ਜੋ ਮਈ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਵੀ ਤਗਮਾ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…