Share on Facebook Share on Twitter Share on Google+ Share on Pinterest Share on Linkedin ਮਹਿਲਾ ਸ਼ਸ਼ਕਤੀਕਰਨ ਦੀ ਤਸਵੀਰ ਪੇਸ਼ ਕਰ ਰਹੀਆਂ ਹਨ ਜ਼ਿਲ੍ਹੇ ਦੀਆਂ ਮਹਿਲਾਂ ਸਰਪੰਚ ਮਾਜਰਾ ਦੀ ਸਰਪੰਚ ਦੀ ਅਗਵਾਈ ਵਿੱਚ ਪਿੰਡ ਵਿੱਚ ਹੋ ਰਿਹਾ ਸਰਬਪੱਖੀ ਵਿਕਾਸ ਕਾਰਜ ਪਿੰਡ ਦੀਆਂ ਲੜਕੀਆਂ ਨੂੰ ਉੱਚ ਸਿੱਖਿਆ ਲਈ ਜਾਗਰੂਕ ਤੇ ਆਤਮ ਨਿਰਭਰ ਹੋਣ ਲਈ ਕੀਤਾ ਜਾ ਰਿਹੈ ਜਾਗਰੂਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ: ਪੰਜਾਬ ਸਰਕਾਰ ਦੀ ਰਿਜਰਵੇਜ਼ਨ ਪਾਲਿਸੀ ਤਹਿਤ ਅੌਰਤਾਂ ਨੂੰ ਪੰਚਾਇਤੀ ਸੰਸਥਾਵਾਂ ਵਿੱਚ ਮਿਲੇ ਰਾਂਖਵਾਕਰਨ ਦੇ ਸਾਰਥ ਨਤੀਜੇ ਸਾਹਮਣੇ ਆ ਰਹੇ ਹਨ। ਇਸ ਦੀ ਮਿਸਾਲ ਹੈ। ਗਰਾਮ ਪੰਚਾਇਤ ਕਾਦੀ ਮਾਜਰਾ ਦੀ ਸਰਪੰਚ ਸ੍ਰੀਮਤੀ ਮਨਜੀਤ ਕੌਰ ਮਨਜੀਤ ਕੌਰ ਵੱਲੋਂ ਪਾਰਟੀਬਾਜ਼ੀ ਅਤੇ ਭੇਦਭਾਵ ਤੋਂ ਉਪਰ ਉੱਠ ਕੇ ਪਿੰਡ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਸਰਪੰਚ ਮਨਜੀਤ ਕੌਰ ਦਾ ਕਹਿਣਾ ਹੈ ਕਿ ’’ਮੈਂ ਵਾਹਿਗੁਰੂ ਵੱਲੋਂ ਬਖ਼ਸ਼ੇ ਅਹੁਦੇ ਅਤੇ ਪਿੰਡ ਵਾਸੀਆਂ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਪਿੰਡ ਦੀ ਸੇਵਾ ਕਰ ਰਹੀ ਹਾਂ, ਪਿੰਡ ਦਾ ਵਿਕਾਸ ਮੇਰੇ ਲਈ ਸਿਰਫ਼ ਕੀਤੇ ਜਾਣ ਵਾਲੇ ਕੰਮ ਨਹੀਂ ਬਲਕਿ ਮੇਰਾ ਫਰਜ਼ ਅਤੇ ਨੈਤਿਕ ਜ਼ਿੰਮੇਵਾਰੀ ਹੈ। ਮੈਂ ਆਪਣੇ ਪਿੰਡ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਿੰਡ ਵਿੱਚ ਪਾਰਕ ਦੀ ਉਸਾਰੀ ਕਰਵਾਈ ਹੈ ਤਾਂ ਜੋ ਪਿੰਡ ਦੇ ਲੋਕ ਸਵੇਰੇ ਸ਼ਾਮ ਨੂੰ ਸੈਰ ਦਾ ਆਨੰਦ ਮਾਣ ਸਕਣ। ਪਿੰਡ ਦੀ ਸਾਫ ਸਫਾਈ ਦਾ ਧਿਆਨ ਰੱਖਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਫਿਰਨੀ ਦੇ ਨਾਲ ਨਾਲ ਪਾਈਪਲਾਈਨ ਪਾ ਕੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਟੋਭੇ ਵਿੱਚ ਕਰਵਾਈ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਦੀ ਉਸਾਰੀ, ਸ਼ਮਸ਼ਾਨਘਾਟ ਦੇ ਸ਼ੈੱਡ ਦੀ ਉਸਾਰੀ ਅਤੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਵਿੱਚ ਪੇਵਰ ਲਗਾ ਕੇ ਰਸਤਾ ਪੱਕਾ ਕਰਵਾਉਣ ਦੇ ਕੰਮ ਨੂੰ ਤਰਜ਼ੀਹ ਦਿੰਦੇ ਹੋਏ ਨੇਪਰੇ ਚਾੜਿਆ ਹੈ। ਇਸ ਤੋਂ ਇਲਾਵਾ ਮੈਂ ਪਿੰਡ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਜਾਗਰੂਕ ਕਰਨ ਲਈ ਯਤਨਸ਼ੀਲ ਹਾਂ। ਸਾਡੀਆਂ ਲੜਕੀਆਂ ਪੜ੍ਹਨਗੀਆਂ ਤਾਂ ਆਤਮ ਨਿਰਭਰ ਹੋ ਸਕਣਗੀਆਂ, ਇਸ ਲਈ ਮੈਂ ਉਨ੍ਹਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹਾਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ