ਮੁਹਾਲੀ ਵਿੱਚ ਭਾਜਪਾ ਵੱਲੋਂ 29 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਭਾਜਪਾ ਨੇ ਚਾਰ ਸਾਬਕਾ ਕੌਂਸਲਰਾਂ ਨੂੰ ਦੁਬਾਰਾ ਚੋਣ ਮੈਦਾਨ ’ਚ ਉਤਾਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਲੋਕ ਰੋਹ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਚੁੱਪੀ ਤੋੜਦਿਆਂ ਸ਼ੁੱਕਰਵਾਰ ਸ਼ਾਮ ਨੂੰ ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ 29 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਦੇ ਉਮੀਦਵਾਰਾਂ ਦੀ ਸੂਚੀ ਅੱਜ ਇੱਥੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਕੇਡੀ ਭੰਡਾਰੀ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਅਤੇ ਸੰਜੀਵ ਵਸ਼ਿਸ਼ਟ ਵੱਲੋਂ ਜਾਰੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਜਪਾ ਦੇ ਉਮੀਦਵਾਰ ਹੁਕਮਰਾਨ ਪਾਰਟੀ ਕਾਂਗਰਸ ਅਤੇ ਦੂਜੇ ਧੜਿਆਂ ਨੂੰ ਸਖ਼ਤ ਟੱਕਰ ਦੇਣਗੇ।
ਸੂਤਰ ਇਹ ਦੱਸਦੇ ਹਨ ਕਿ ਕਈ ਸਾਬਕਾ ਕੌਂਸਲਰਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਦੇ ਚੱਲਦਿਆਂ ਐਤਕੀਂ ਪਾਰਟੀ ਚੋਣ ਨਿਸ਼ਾਨ ਦੀ ਬਜਾਏ ਆਜ਼ਾਦ ਚੋਣਾਂ ਲੜਨ ਦਾ ਸੁਝਾਅ ਦਿੱਤਾ ਸੀ ਪ੍ਰੰਤੂ ਸੀਨੀਅਰ ਲੀਡਰਸ਼ਿਪ ਨੇ ਆਪਣੇ ਵਰਕਰਾਂ ਦੀ ਇਹ ਅਪੀਲ ਠੁਕਰਾਉਂਦੇ ਹੋਏ ਪਾਰਟੀ ਦੀ ਹੋਂਦ ਦਿਖਾਉਣ ਲਈ ਚੋਣ ਨਿਸ਼ਾਨ ‘ਕਮਲ ਦਾ ਫੁਲ’ ’ਤੇ ਚੋਣ ਲੜਨ ਦਾ ਫੈਸਲਾ ਲਿਆ ਗਿਆ।
ਭਾਜਪਾ ਵੱਲੋਂ ਜਾਰੀ ਸੂਚੀ ਮੁਤਾਬਕ ਇੱਥੋਂ ਦੇ ਵਾਰਡ ਨੰਬਰ-1 ਤੋਂ ਸਵਿਤਾ ਨਾਰ, ਵਾਰਡ ਨੰਬਰ-2 ਤੋਂ ਪ੍ਰਦੀਪ ਸੋਨੀ, ਵਾਰਡ ਨੰਬਰ-3 ਤੋਂ ਸ੍ਰੀਮਤੀ ਗੀਤਾ ਆਨੰਦ, ਵਾਰਡ ਨੰਬਰ-4 ਤੋਂ ਅੰਸ਼ੁਲ ਬਾਂਸਲ, ਵਾਰਡ ਨੰਬਰ-5 ਤੋਂ ਸ੍ਰੀਮਤੀ ਰੁਪਿੰਦਰ ਕੌਰ ਕਮਲ, ਵਾਰਡ ਨੰਬਰ-6 ਤੋਂ ਰਮਨ ਸਾਲੀ, ਵਾਰਡ ਨੰਬਰ-7 ਤੋਂ ਸ੍ਰੀਮਤੀ ਅਨੁਪਮਾ ਸ਼ਰਮਾ (ਪਤਨੀ ਸਾਬਕਾ ਭਾਜਪਾ ਕੌਂਸਲਰ ਅਰੁਣ ਸ਼ਰਮਾ), ਵਾਰਡ ਨੰਬਰ-8 ਤੋਂ ਨਵੀਨ ਬਖ਼ਸ਼ੀ, ਵਾਰਡ ਨੰਬਰ-9 ਤੋਂ ਸ੍ਰੀਮਤੀ ਰਾਜਿੰਦਰ ਕੌਰ ਸੋਢੀ, ਵਾਰਡ ਨੰਬਰ-11 ਤੋਂ ਸ੍ਰੀਮਤੀ ਰਿਤੂ ਗਰਗ, ਵਾਰਡ ਨੰਬਰ-12 ਤੋਂ ਨੌਜਵਾਨ ਆਗੂ ਸੈਹਬੀ ਆਨੰਦ, ਵਾਰਡ ਨੰਬਰ-13 ਤੋਂ ਸ੍ਰੀਮਤੀ ਪ੍ਰਕਾਸ਼ਵਤੀ, ਵਾਰਡ ਨੰਬਰ-18 ਤੋਂ ਸ੍ਰੀਮਤੀ ਛਵੀ ਸ਼ਰਮਾ, ਵਾਰਡ ਨੰਬਰ-19 ਤੋਂ ਸ੍ਰੀਮਤੀ ਸੀਮਾ ਜੋਸ਼ੀ, ਵਾਰਡ ਨੰਬਰ-20 ਤੋਂ ਕ੍ਰਿਸ਼ਨ ਕੁਮਾਰ, ਵਾਰਡ ਨੰਬਰ-21 ਤੋਂ ਸ੍ਰੀਮਤੀ ਕ੍ਰਿਸ਼ਨਾ ਦੇਵੀ, ਵਾਰਡ ਨੰਬਰ-22 ਤੋਂ ਹਰੀਸ਼ ਚੌਧਰੀ, ਵਾਰਡ ਨੰਬਰ-27 ਤੋਂ ਸ੍ਰੀਮਤੀ ਰੰਜਨਾ ਮਿਸ਼ਰਾ, ਵਾਰਡ ਨੰਬਰ-28 ਤੋਂ ਸ੍ਰੀਮਤੀ ਪਿੰਕੀ ਟੈਂਕ, ਵਾਰਡ ਨੰਬਰ-29 ਤੋਂ ਬਿਮਲਾ ਰਾਣੀ, ਵਾਰਡ ਨੰਬਰ-30 ਤੋਂ ਲਾਭ ਸਿੰਘ, ਵਾਰਡ ਨੰਬਰ-31 ਤੋਂ ਸ੍ਰੀਮਤੀ ਰਾਖੀ ਪਾਠਕ, ਵਾਰਡ ਨੰਬਰ-34 ਤੋਂ ਵਰਿੰਦਰ ਕੋਛੜ, ਵਾਰਡ ਨੰਬਰ-40 ਤੋਂ ਸਾਹਿਲ ਗਿੱਲ, ਵਾਰਡ ਨੰਬਰ-41 ਤੋਂ ਗੀਤਾ ਸ਼ਰਮਾ, ਵਾਰਡ ਨੰਬਰ-43 ਤੋਂ ਪੁਸ਼ਪਾ ਦੇਵੀ, ਵਾਰਡ ਨੰਬਰ-44 ਤੋਂ ਅਸ਼ੋਕ ਝਾਅ, ਵਾਰਡ ਨੰਬਰ-48 ਤੋਂ ਉਮਾ ਕਾਂਤ ਤਿਵਾੜੀ ਅਤੇ ਵਾਰਡ ਨੰਬਰ-50 ਤੋਂ ਮਦਨ ਸ਼ੌਂਕੀ ਨੂੰ ਭਾਜਪਾ ਦੀ ਟਿਕਟ ’ਤੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਦੇ ਸਾਬਕਾ ਕੌਂਸਲਰ ਬੌਬੀ ਕੰਬੋਜ ਦੀ ਪਤਨੀ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਜਦੋਂਕਿ ਹਰਦੀਪ ਸਿੰਘ ਸਰਾਓ ਸੱਤਾ ਪਰਿਵਰਤਨ ਤੋਂ ਬਾਅਦ ਪਹਿਲਾਂ ਹੀ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…