ਪਿੰਡ ਮਾਣਕਪੁਰ ਸ਼ਰੀਫ ਅਤੇ ਢਕੜੋਆਂ ਕਲਾਂ ਦੀਆਂ ਦੋ ਜਲ ਸਪਲਾਈ ਸਕੀਮਾਂ ਦਾ ਕੀਤਾ ਉਦਘਾਟਨ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਲ ਸਪਲਾਈ ਸਕੀਮ ਸਵਾਰਾ ਦਾ ਰੱਖਿਆ ਗਿਆ ਨੀਂਹ ਪੱਥਰ

ਜ਼ਿਲ੍ਹੇ ਦੀਆਂ 23 ਤੋਂ ਵੱਧ ਜਲ ਸਪਲਾਈ ਸਕੀਮਾਂ ਨੂੰ ਲੋਕਾਂ ਨੂੰ ਕੀਤਾ ਗਿਆ ਸਮਰਪਿਤ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1 ਫਰਵਰੀ 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਦੇ ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਗਰਾਮ ਇੱਕੋ ਸਮੇਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਪੰਜਾਬ ਦੇ ਲਗਭਗ 3000 ਪਿੰਡਾਂ ਵਿੱਚ ਪ੍ਰਸਾਰਿਤ ਕੀਤਾ ਗਿਆ। ਇਹ ਪ੍ਰੋਗਰਾਮ ਯੂਟਿਊਬ ਚੈਨਲ ਰਾਹੀਂ ਵੀ ਚਲਾਇਆ ਗਿਆ। ਇਸ ਮੈਗਾ ਈਵੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲਗਭਗ 1000 ਲਾਈਵ ਸਥਾਨਾਂ ਤੋਂ ਵੱਖ-ਵੱਖ ਮੰਤਰੀ/ਸੰਸਦ ਮੈਂਬਰ/ ਐਮਸੀਏਜ਼/ਡੀਈਜ਼/ਐਸਡੀਐਮਜ਼/ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ/ਸਕੂਲ ਆਦਿ ਦੇ ਮੈਂਬਰ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ।
ਜ਼ਿਲ੍ਹਾ ਹੈਡਕੁਆਟਰ ਐਸ.ਏ.ਐਸ.ਨਗਰ ਵਿਖੇ ਇਸ ਸਮਾਰੋਹ ਦੀ ਪ੍ਰਧਾਨਗੀ ਮੰਤਰੀ ਸਿਹਤ ਬਲਬੀਰ ਸਿੰਘ ਸਿੱਧੂ ਨੇ ਕੀਤੀ ਅਤੇ ਇਸ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਸਮੇਤ ਜ਼ਿਲ੍ਹੇ ਦੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ। ਇਸ ਮੈਗਾ ਪ੍ਰੋਗਰਾਮ ਦੌਰਾਨ ਪੰਜਾਬ ਭਰ ਵਿਚ ਵੱਡੀ ਗਿਣਤੀ ਵਿੱਚ ਜਲ ਸਪਲਾਈ ਸਕੀਮਾਂ ਦਾ ਉਦਘਾਟਨ/ਨੀਂਹ ਪੱਥਰ ਰੱਖਿਆ ਗਿਆ। ਜ਼ਿਲ੍ਹਾ ਐਸ.ਏ.ਐੱਸ. ਨਗਰ ਵਿਚ ਪਿੰਡ ਮਾਣਕਪੁਰ ਸ਼ਰੀਫ ਅਤੇ ਢਕੜੋਆਂ ਕਲਾਂ ਦੀਆਂ ਦੋ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਗਿਆ ਅਤੇ ਜਲ ਸਪਲਾਈ ਸਕੀਮ ਸਵਾਰਾ ਦਾ ਨੀਂਹ ਪੱਥਰ 01-02-2021 ਨੂੰ ਰੱਖਿਆ ਗਿਆ। ਪਿਛਲੇ 6 ਮਹੀਨਿਆਂ ਵਿੱਚ ਪਹਿਲਾਂ ਹੀ ਚਾਲੂ ਕੀਤੀਆਂ 23 ਤੋਂ ਵੱਧ ਜਲ ਸਪਲਾਈ ਸਕੀਮਾਂ ਨੂੰ ਮਾਨਯੋਗ ਮੁੱਖ ਮੰਤਰੀ ਵਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਸਕੀਮ ਦਾ ਮੁੱਖ ਮੰਤਵ ਹਰ ਘਰ ਵਿੱਚ ਸੁਰੱਖਿਅਤ ਪਾਣੀ ਦੀ ਸਪਲਾਈ ਦੇਣਾ, ਸਵੱਛਤਾ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਨਾ, ਸਫਾਈ ਸਬੰਧੀ ਚੰਗੀ ਆਦਤਾਂ ਨੂੰ ਉਤਸ਼ਾਹਤ ਕਰਨਾ, ਮੀਂਹ ਦੇ ਪਾਣੀ ਨਾਲ ਸੰਚਾਈ ਕਰਨ ਸਬੰਧੀ ਪ੍ਰਣਾਲੀ ਨੂੰ ਲਾਗੂ ਕਰਨਾ ਅਤੇ ਅਣਗਿਣਤ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨਾ ਸੀ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…