ਅਕਾਲੀ ਦਲ ਦੇ 23 ਹੋਰ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਜ਼ਮੀਨ ਨਾਲ ਜੁੜੇ ਪੜੇ ਲਿਖੇ ਅਤੇ ਇਮਾਨਦਾਰ ਨਵੇਂ ਚਿਹਰਿਆਂ ਨੂੰ ਮੁਹਾਲੀ ਦੇ ਲੋਕ ਕਾਰਪੋਰੇਸ਼ਨ ਚੋਣਾਂ ਵਿੱਚ ਜਿਤਾ ਕੇ ਹਾਊਸ ਭੇਜਣਗੇ। ਜਿਹੜੇ ਲੋਕਾਂ ਦੀਆਂ ਮੰਗਾਂ ਅਤੇ ਜ਼ਰੂਰਤਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਉਣ ਲਈ ਹਾਊਸ ਵਿੱਚ ਆਵਾਜ਼ ਉਠਾਉਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਅਤੇ ਜ਼ਿਲ੍ਹਾ ਮੁਹਾਲੀ ਦੇ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾੜ ਅਤੇ ਅਕਾਲੀ ਨੇਤਾ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਕੀਤਾ। ਜ਼ਿਕਰਯੋਗ ਹੈ ਕਿ ਅੱਜ ਅਕਾਲੀ ਦਲ ਦੇ 23 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਐਸਡੀਐਮ ਦਫ਼ਤਰ ਅਤੇ ਮੰਡੀ ਬੋਰਡ ਦਫ਼ਤਰ ਵਿਖੇ ਭਰੇ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ 50 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਚੋਣ ਪ੍ਰਚਾਰ ਵਿਚੱ ਤੇਜ਼ੀ ਲਿਆ ਦਿੱਤੀ ਹੈ। ਇਕ ਸਵਾਲ ਦੇ ਜਵਾਬ ਵਿੱਚ ਅਕਾਲੀ ਨੇਤਾ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮੁਹਾਲੀ ਕਾਰਪੋਰੇਟ ਘਰਾਣੇ ਵੱਲੋਂ ਦਿੱਤੇ ਗਏ ਧੋਖੇ ਦੇ ਕਾਰਨ ਸ਼ਹਿਰ ਵਾਸੀ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਕਰਾਰਾ ਜਵਾਬ ਦੇਣਗੇ।
ਸ੍ਰੀ ਬਰਾੜ ਨੇ ਦੱਸਿਆ ਕਿ ਅੱਜ ਜਿਨ੍ਹਾਂ 23 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਉਨ੍ਹਾਂ ਵਿੱਚ ਵਾਰਡ ਨੰਬਰ-1 ਤੋਂ ਪ੍ਰੀਤਇੰਦਰਜੀਤ ਕੌਰ, ਵਾਰਡ ਨੰਬਰ-3 ਤੋਂ ਸਤਨਾਮ ਕੌਰ ਸੋਹਲ, ਵਾਰਡ ਨੰਬਰ-4 ਤੋਂ ਜਸਪਾਲ ਸਿੰਘ, ਵਾਰਡ ਨੰਬਰ-7 ਤੋਂ ਸ੍ਰੀਮਤੀ ਅਦਿੱਤੀ ਸ਼ਰਮਾ, ਵਾਰਡ ਨੰਬਰ-8 ਤੋਂ ਅਮਿਤ ਗਿੱਲ, ਵਾਰਡ ਨੰਬਰ-10 ਤੋਂ ਅਮਿਤ ਚੌਪੜਾ, ਵਾਰਡ ਨੰਬਰ-11 ਤੋਂ ਪਰਮਜੀਤ ਕੌਰ, ਵਾਰਡ ਨੰਬਰ-16 ਤੋਂ ਕੁਲਵੰਤ ਕੌਰ, ਵਾਰਡ ਨੰਬਰ-19 ਤੋਂ ਵੰਦਨਾਂ, ਵਾਰਡ ਨੰਬਰ-21 ਤੋਂ ਗੁਰਬਿੰਦਰ ਕੌਰ ਬਰਾੜ, ਵਾਰਡ ਨੰਬਰ-22 ਤੋਂ ਸਰਬਜੀਤ ਸਿੰਘ ਗੋਲਡੀ, ਵਾਰਡ ਨੰਬਰ-23 ਤੋਂ ਜੋਗਿੰਦਰ ਕੌਰ, ਵਾਰਡ ਨੰਬਰ-24 ਤੋਂ ਕਸ਼ਮੀਰ ਕੌਰ, ਵਾਰਡ ਨੰਬਰ-26 ਤੋਂ ਸ਼ੁਭਮ ਸ਼ਰਮਾ, ਵਾਰਡ ਨੰਬਰ-28 ਤੋਂ ਹਰਦੀਪ ਸਿੰਘ, ਵਾਰਡ ਨੰਬਰ-29 ਤੋਂ ਜਸਬੀਰ ਕੌਰ, ਵਾਰਡ ਨੰਬਰ-35 ਤੋਂ ਨਿਰਮਲ ਕੌਰ, ਵਾਰਡ ਨੰਬਰ-39 ਤੋਂ ਅਮਰਜੀਤ ਕੌਰ, ਵਾਰਡ ਨੰਬਰ-41 ਤੋਂ ਰਣਜੀਤ ਕੌਰ ਬਰਾੜ, ਵਾਰਡ ਨੰਬਰ-42 ਤੋਂ ਸੁਰਜੀਤ ਸਿੰਘ ਬੈਦਬਾਨ, ਵਾਰਡ ਨੰਬਰ-43 ਤੋਂ ਰਾਜਿੰਦਰ ਕੌਰ, ਵਾਰਡ ਨੰਬਰ-46 ਤੋਂ ਅਰਵਿੰਦਰ ਸਿੰਘ ਬਿੰਨੀ, ਵਾਰਡ ਨੰਬਰ-48 ਤੋਂ ਇਕਬਾਲਪ੍ਰੀਤ ਸਿੰਘ ਪ੍ਰਿੰਸ ਸ਼ਾਮਲ ਹਨ।
ਇਸ ਮੌਕੇ ਅਕਾਲੀ ਨੇਤਾ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਗੁਰਮੀਤ ਸਿੰਘ ਬਾਕਰਪੁਰ , ਪਰਦੀਪ ਸਿੰਘ ਭਾਰਜ, ਹਰਮਨਪ੍ਰੀਤ ਪ੍ਰਿੰਸ, ਸਤਿੰਦਰ ਸਿੰਘ ਗਿੱਲ, ਗੁਰਮੁੱਖ ਸਿੰਘ ਸੋਹਲ, ਕੁਲਦੀਪ ਸਿੰਘ ਵਿਰਕ, ਗੁਰਤੇਜ ਝਲ਼ੂਰ, ਗੁਰਮੀਤ ਸਿੰਘ ਸ਼ਾਮਪੁਰ, ਅਵਤਾਰ ਸਿੰਘ ਮੌਲੀ, ਹਰਵਿੰਦਰ ਸਿੰਘ ਪੱਤੋਂ, ਅਵਤਾਰ ਸਿੰਘ ਦਾਊ, ਲਖਵਿੰਦਰ ਸਿੰਘ ਲਖਨੌਰ, ਦਰਸ਼ਨ ਸਿੰਘ, ਬੀਬੀ ਨਿਰਮਲ ਕੌਰ ਸੇਖੋਂ, ਸੁਰਜੀਤ ਸਿੰਘ ਰਾਜਾ, ਹਰਪ੍ਰੀਤ ਅਮਲਾਲਾ, ਗੁਰਪ੍ਰਤਾਪ ਬੜੀ, ਸਤਨਾਮ ਸਿੰਘ ਨੰਬਰਦਾਰ, ਗੁਰਜਿੰਦਰ ਸਿੰਘ, ਰੁਪਿੰਦਰ ਸਿੰਘ, ਨੌਧ ਸਿੰਘ, ਗੁਰਜੀਤ ਸਿੰਘ ਮਨਾਣਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…