Share on Facebook Share on Twitter Share on Google+ Share on Pinterest Share on Linkedin ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਕੰਮ ਪੂਰੇ ਜੋਰਾਂ ’ਤੇ ਜਾਰੀ: ਗਿਰੀਸ਼ ਦਿਆਲਨ ਲਾਭਪਾਤਰੀਆਂ ਦੀ ਸਹੂਲਤ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, 1.5 ਲੱਖ ਤੋਂ ਵੱਧ ਕਾਰਡ ਬਣਾਏ ਫਰਵਰੀ ਵਿੱਚ 21000 ਲਾਭਪਾਤਰੀਆਂ ਦਾ ਪ੍ਰਾਈਵੇਟ ਤੇ 6600 ਮਰੀਜਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਇਲਾਜ ਏਬੀ-ਐਸਐਸਬੀਵਾਈ ਅਧੀਨ ਸਭ ਤੋਂ ਵੱਧ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ 10 ਹਸਪਤਾਲਾਂ ਦੀ ਸੂਚੀ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ: ਜ਼ਿਲੇ ਵਿਚ ਆਯੁਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ(ਏਬੀ-ਐਸਐਸਬੀਵਾਈ) ਕਾਰਡ ਪੂਰੇ ਜੋਰਾਂ-ਸ਼ੋਰਾਂ ਨਾਲ ਬਣਾਏ ਜਾ ਰਹੇ ਹਨ। ਇਸ ਜਾਣਕਾਰੀ ਡਿਪਟੀ ਕਮਿਸ਼ਨਰ, ਗਿਰੀਸ਼ ਦਿਆਲਨ ਨੇ ਦਿੱਤੀ। ਉਹਨਾਂ ਕਿਹਾ, ‘‘ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਦੇਣ ਲਈ, ਅਸੀਂ ਏਬੀ-ਐਸਐਸਬੀਵਾਈ ਅਧੀਨ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਂਦੀ ਹੈ। ਵੱਖ-ਵੱਖ ਪੱਧਰਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਸੇਵਾ ਕੇਂਦਰਾਂ ਰਾਹੀਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪੰਜੀਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।’’ ਡੀਸੀ ਨੇ ਕਿਹਾ, ‘‘ਅਸੀਂ 63,000 ਤੋਂ ਵੱਧ ਪਰਿਵਾਰਾਂ ਨੂੰ ਇਸ ਯੋਜਨਾ ਹੇਠ ਕਵਰ ਕੀਤਾ ਹੈ ਅਤੇ 1.5 ਲੱਖ ਤੋਂ ਵੱਧ ਕਾਰਡ ਬਣਾਏ ਗਏ ਹਨ। ਉਹਨਾਂ ਕਿਹਾ ਕਿ ਇਹ ਸਿਹਤ ਬੀਮਾ ਯੋਜਨਾ ਗਰੀਬਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ ਅਤੇ ਉਹਨਾਂ ਦੀ ਸਿਹਤ ਸੰਭਾਲ ਵਿੱਚ ਇਨਕਲਾਬੀ ਸੁਧਾਰ ਲਿਆਉਣ ਦੀ ਸਮਰੱਥਾ ਰੱਖਦੀ ਹੈ। ਉਹਨਾਂ ਨੇ ਸੰਭਾਵੀ ਲਾਭਪਾਤਰੀਆਂ ਨੂੰ ਜਲਦੀ ਤੋਂ ਜਲਦੀ ਆਪਣਾ ਨਾਮ ਦਰਜ ਕਰਾਉਣ ਦੀ ਸਲਾਹ ਦਿੱਤੀ। ਵਧੇਰੇ ਵੇਰਵੇ ਦਿੰਦਿਆਂ ਸ੍ਰੀ ਦਿਆਲਨ ਨੇ ਦੱਸਿਆ ਕਿ ਫਰਵਰੀ 2021 ਤੱਕ ਤਕਰੀਬਨ 21,000 ਲਾਭਪਾਤਰੀਆਂ ਦਾ ਇਲਾਜ ਨਿੱਜੀ ਹਸਪਤਾਲਾਂ ਵਿਚ ਅਤੇ ਤਕਰੀਬਨ 6600 ਲਾਭਪਾਤਰੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਚੁੱਕਾ ਹੈ। ਸਿਹਤ ਬੀਮੇ ਸਬੰਧੀ 22.50 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦੀ ਅਦਾਇਗੀ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ 12303 ਮਰੀਜ਼ਾਂ ਦਾ ਡਾਇਲਾਸਿਸ ਅਤੇ 375 ਕੈਂਸਰ ਦੇ ਮਰੀਜਾ ਦਾ ਇਲਾਜ ਕੀਤਾ ਗਿਆ ਹੈ ਜਦਕਿ 282 ਦਿਲ ਦੇ ਆਪਰੇਸ਼ਨ ਕੀਤੇ ਗਏ ਅਤੇ 48 ਲਾਭਪਾਤਰੀਆਂ ਦੇ ਜੋੜਾਂ ਦੇ ਆਪਰੇਸ਼ਨ ਕੀਤੇ ਗਏ। ਇਸ ਤੋਂ ਇਲਾਵਾ 247 ਬਿਮਾਰ ਨਵ ਜਨਮੇ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਸੇਵਾਵਾਂ ਦਿੱਤੀਆਂ ਗਈਆਂ। ਏਬੀ-ਐਸਐਸਬੀਵਾਈ ਅਧੀਨ ਸਭ ਤੋਂ ਵੱਧ ਇਲਾਜ ਮੁਹਈਆ ਕਰਵਾਉਣ ਵਾਲੇ ਦਸ ਹਸਪਤਾਲਾਂ ਦੇ ਨਾਮ ਸਾਂਝੇ ਕਰਦਿਆਂ ਡੀਸੀ ਨੇ ਦੱਸਿਆ ਕਿ ਸੋਹਾਣਾ ਹਸਪਤਾਲ (ਪ੍ਰਾਈਵੇਟ) ਵੱਲੋਂ 6756 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਜਦਕਿ ਗ੍ਰੇਸੀਅਨ ਸੁਪਰ ਸਪੈਸ਼ਲਿਟੀ ਹਸਪਤਾਲ (ਪ੍ਰਾਈਵੇਟ) ਵੱਲੋਂ 5195 ਮਰੀਜ਼ਾਂ, ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮੁਹਾਲੀ ਵਿੱਚ 2,287 ਮਰੀਜ਼ਾਂ, ਸੂਰੀਆ ਕਿਡਨੀ ਕੇਅਰ (ਪ੍ਰਾਈਵੇਟ) ਵਿੱਚ 1,880 ਮਰੀਜ਼ਾਂ, ਐਸਡੀਐਚ ਖਰੜ (ਸਰਕਾਰੀ) ਵਿੱਚ 1,605 ਮਰੀਜ਼ਾਂ, ਇੰਡਸ ਇੰਟਰਨੈਸ਼ਨਲ ਹਸਪਤਾਲ (ਪ੍ਰਾਈਵੇਟ) ਵਿੱਚ 1,494 ਮਰੀਜ਼ਾਂ, ਐਸਡੀਐਚ ਡੇਰਾਬਾਸੀ (ਸਰਕਾਰੀ) ਵਿੱਚ 1,351 ਮਰੀਜ਼ਾਂ, ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ (ਪ੍ਰਾਈਵੇਟ) ਵਿਚ 1,213 ਮਰੀਜ਼ਾਂ, ਬਹਿਗਲ ਇੰਸਟੀਚਿਊਟ ਆਫ ਆਈ ਟੀ ਐਂਡ ਰੇਡੀਏਸ਼ਨ ਟੈਕਨਾਲੋਜੀ ਅਤੇ ਬਹਿਗਲ ਹਸਪਤਾਲ (ਪ੍ਰਾਈਵੇਟ) ਵਿੱਚ 756 ਅਤੇ ਸੀਐਚਸੀ ਕੁਰਾਲੀ (ਸਰਕਾਰੀ) ਵਿਚ ਏਬੀ-ਐਸਐਸਬੀਵਾਈ ਤਹਿਤ 710 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਈ-ਕਾਰਡ ਵਾਈਡਲ ਈ-ਕਾਰਡ ਏਜੰਸੀ ਦੇ ਮੋਬਾਈਲ ਕਿਕੋਸ, ਸੁਵਿਧਾ ਸੈਂਟਰਾਂ, ਮੰਡੀ ਬੋਰਡ ਦੀਆਂ ਮਾਰਕੀਟ ਕਮੇਟੀਆਂ, ਕਾਮਨ ਸਰਵਿਸਿਸ ਸੈਂਟਰਾਂ ਅਤੇ ਵੱਖ ਵੱਖ ਥਾਵਾਂ ‘ਤੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਰਾਹੀਂ ਬਣਾਏ ਜਾ ਰਹੇ ਹਨ। ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਾਰੇ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫਾਰਮ ਧਾਰਕ ਕਿਸਾਨ ਪਰਿਵਾਰ, ਕਿਰਤ ਭਲਾਈ ਬੋਰਡ ਕੋਲ ਰਜਿਸਟਰਡ ਉਸਾਰੀ ਮਜ਼ਦੂਰ, ਛੋਟੇ ਕਾਰੋਬਾਰੀ, ਪੰਜਾਬ ਸਰਕਾਰ ਦੁਆਰਾ ਪ੍ਰਵਾਨਿਤ ਸਾਰੇ ਪੱਤਰਕਾਰ ਅਤੇ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ (ਐਸਈਸੀਸੀ) 2011 ਦੇ ਅੰਕੜਿਆਂ ਵਿੱਚ ਸ਼ਾਮਲ ਪਰਿਵਾਰ ਨਾਮਜ਼ਦਗੀ ਦੇ ਹੱਕਦਾਰ ਹਨ। ਕਾਰਡ ਬਣਾਉਣ ਸਬੰਧੀ ਯੋਗਤਾ ਦੀ ਪੁਸ਼ਟੀ ਵੈਬਸਾਈਟ www.sha.punjab.gov.in ਤੋਂ ਵੀ ਕੀਤੀ ਜਾ ਸਕਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ