ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਮੋਟਰ ਸਾਈਕਲ ਰੈਲੀਆਂ ਕਰੇਗੀ ਬਸਪਾ: ਜਸਵੀਰ ਸਿੰਘ ਗੜ੍ਹੀ

ਠੇਕਾ ਪ੍ਰਣਾਲੀ, ਆਉਟਸੋਰਸ ਮੁਲਾਜ਼ਮ ਭਰਤੀ ਮਾਮਲੇ ’ਚ ਕਾਂਗਰਸ ਤੇ ਅਕਾਲੀ ਬਰਾਬਰ ਦੇ ਜ਼ਿੰਮੇਵਾਰ: ਬੈਨੀਵਾਲ

ਪੰਜਾਬ ਪੱਧਰ ਦੀ ਰੈਲੀ ਦੀ ਹੁਣ 14 ਮਾਰਚ ਦੀ ਥਾਂ 2 ਅਪਰੈਲ ਨੂੰ ਕੀਤੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 4 ਮਾਰਚ:
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੂਬਾ ਪੱਧਰੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ ਜਿਸ ਵਿੱਚ ਬਸਪਾ ਪੰਜਾਬ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ੍ਰੀ ਬੈਨੀਵਾਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਬੋਲਦਿਆਂ ਕਿਹਾ ਕਿ ਬੇਗਮਪੁਰਾ ਪਾਤਸਾਹੀ ਬਣਾਓ ਵਿਸ਼ਾਲ ਰੈਲੀ ਕੋਵਿਡ ਮਹਾਮਾਰੀ ਦੀਆਂ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ 14 ਮਾਰਚ ਤੋਂ ਬਦਲ ਕੇ 2 ਅਪਰੈਲ ਕਰ ਦਿੱਤੀ ਗਈ ਹੈ।
ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਲੀ ਦਾ ਨਾਮ ‘ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ’ ਤੇ ਸਥਾਨ ਖੁਆਸਪੁਰਾ ਰੋਪੜ ਹੀ ਹੋਵੇਗਾ। ਇਸ ਰੈਲੀ ਵਿੱਚ ਪੂਰੇ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਹੋਵੇਗੀ। ਇਸਦੇ ਨਾਲ ਉਨ੍ਹਾਂ ਐਲਾਨ ਕੀਤਾ ਕਿ ਸਾਹਿਬ ਕਾਂਸ਼ੀਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ 15 ਮਾਰਚ ਨੂੰ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਮੋਟਰ ਸਾਈਕਲਾਂ ਦੇ ਕਾਫਲੇ ਨਾਲ ‘ਹਾਥੀ ਯਾਤਰਾਵਾਂ’ ਹੋਣਗੀਆ ਜੋ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਨੂੰ ਕਵਰ ਕਰਨਗੀਆ। ਜਿਸਦਾ ਮੁੱਖ ਮੰਤਵ ਸਰਕਾਰਾਂ ਵਲੋਂ ਲਿਆਂਦੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਖਾਲੀ ਅਸਾਮੀਆਂ ਭਰਨ, ਬੇਰੁਜ਼ਗਾਰੀ ਦੂਰ ਕਰਨ, ਘਰ ਘਰ ਨੌਕਰੀ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ, ਬੁਢਾਪਾ ਪੈਨਸ਼ਨ 2500 ਰੁਪਏ, ਸਿੱਖ ਸੰਘਰਸ਼ ਕਾਲ ਦੇ ਵਾਧੂ ਸਮਾਂ ਕੈਦ ਕੱਟ ਚੁੱਕੇ ਕੈਦੀਆਂ ਦੀ ਰਿਹਾਈ, ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ, ਗਰੀਬਾਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮਾਫੀ, ਮੁਲਾਜ਼ਮਾਂ ਲਈ 6ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਲਈ, ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਅਧਿਆਪਕ ਦੀਆਂ ਮੰਗਾ, ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਪੈਟਰੋਲ ਡੀਜ਼ਲ ਤੇ ਬੇਤਹਾਸ਼ਾ ਰਾਜ ਟੈਕਸ, ਵੱਧਦੀ ਮਹਿੰਗਾਈ ਆਦਿ ਉਹ ਮੁੱਦੇ ਹੋਣਗੇ ਜੋ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਸਨ ਅਤੇ ਕਾਂਗਰਸ ਦਾ ਝੂਠ ਲੋਕਾਂ ਵਿਚ ਨੰਗਾ ਕੀਤਾ ਜਾਵੇਗਾ।
ਇਹ ਸਾਰੇ ਮੁੱਦਿਆਂ ਨੂੰ ਲੈ ਕੇ ਬਸਪਾ ਵਲੋਂ ਪੰਜਾਬ ਦੀ 117 ਵਿਧਾਨ ਸਭਾ ਹਲਕਿਆਂ ਵਿੱਚ ਮੋਟਰ ਸਾਈਕਲ ਯਾਤਰਾ ਕਰਕੇ ਕਾਂਗਰਸ ਭਜਾਓ, ਪੰਜਾਬ ਬਚਾਓ ਦੀ ਗੱਲ ਆਮ ਲੋਕਾਂ ਤੱਕ ਪੁੱਜਦੀ ਕਰਕੇ ਪੰਜਾਬ ਜਗਾਉਣ ਦੀ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਦੁੱਖ ਕੱਟਣ ਲਈ ਪਹਿਲਾਂ ਪੰਜਾਬੀਆਂ ਨੂੰ ਪਾਤਸ਼ਾਹੀ ਬਣਾਉਣੀ ਪਵੇਗੀ, ਜੇ ਪਾਤਸ਼ਾਹੀ ਬਣੀ ਫਿਰ ਬੇਗਮਪੁਰਾ ਵਸੇਗਾ, ਜਿਸ ਵਿਚ ਗ਼ਰੀਬਾਂ ਮਜ਼ਲੂਮਾਂ ਦੇ ਦੁੱਖ ਦੂਰ ਕਿਤੇ ਜਾਣਗੇ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਸਾਬਕਾ ਪ੍ਰਧਾਨ ਰਸ਼ਪਾਲ ਰਾਜੂ ਅਤੇ ਗੁਰਲਾਲ ਸੈਲਾ, ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਸਵਿੰਦਰ ਸਿੰਘ ਛਜਲਵੰਡੀ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਲਾਲ ਸਿੰਘ ਸੁਲਹਾਣੀ, ਬਲਵਿੰਦਰ ਕੁਮਾਰ, ਬਲਜੀਤ ਸਿੰਘ ਭਾਰਾਪੁਰ, ਗੁਰਮੇਲ ਚੁਮਬਰ, ਰਮੇਸ਼ ਕੌਲ, ਜੋਗਾ ਸਿੰਘ ਪਨੋਦੀਆਂ, ਰਾਜਿੰਦਰ ਸਿੰਘ ਰੀਹਲ, ਗੁਰਮੇਲ ਸਿੰਘ ਜੀਕੇ, ਹਰਭਜਨ ਸਿੰਘ ਬਜਹੇੜੀ, ਰਾਜੇਸ਼ ਕੁਮਾਰ, ਸੰਤ ਰਾਮ ਮੱਲੀਆਂ, ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ੍ਹ, ਐਡਵੋਕੇਟ ਵਿਜੈ ਬੱਧਣ, ਐਡਵੋਕੇਟ ਰਣਜੀਤ ਕੁਮਾਰ, ਦਰਸ਼ਨ ਸਿੰਘ ਝਲੂਰ, ਡਾ ਜਸਪ੍ਰੀਤ ਸਿੰਘ, ਸੋਢੀ ਬਿਕਰਮ ਸਿੰਘ, ਪਰਮਜੀਤ ਮੱਲ, ਇੰਜ: ਮਹਿੰਦਰ ਸਿੰਘ ਸੰਧਰ, ਅੰਮ੍ਰਿਤਪਾਲ ਭੋਸਲੇ, ਸਵਰਨ ਸਿੰਘ ਕਲਿਆਣ, ਮਨਿੰਦਰ ਸ਼ੇਰਪੁਰੀ, ਪ੍ਰਵੀਨ ਬੰਗਾ, ਸੁਖਦੇਵ ਸਿੰਘ ਭਰੋਵਾਲ, ਤਰਸੇਮ ਥਾਪਰ, ਆਤਮਾ ਸਿੰਘ, ਅਵਤਾਰ ਕ੍ਰਿਸ਼ਨ, ਪਲਵਿੰਦਰ ਬਿਕਾ, ਜੀਤ ਰਾਮ ਬਸਰਾ, ਅਮਰੀਕ ਸਿੰਘ ਕਾਲਾ, ਵਿਜੈ ਯਾਦਵ, ਹਰਿੰਦਰ ਸੀਤਲ, ਧਰਮ ਪਾਲ ਭਗਤ, ਸੁਰਿੰਦਰਪਾਲ ਸਹੋੜਾ, ਗੁਰਦੀਪ ਸਿੰਘ ਮਾਖਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…