Share on Facebook Share on Twitter Share on Google+ Share on Pinterest Share on Linkedin ਓਪੀਡੀ ਦੇ ਕੰਪਿਊਟਰ ਰੂਮ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਹਸਪਤਾਲ ’ਚ ਦਾਖ਼ਲ ਹੋਏ ਚੋਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ: ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਲੰਘੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ। ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਚੋਰਾਂ ਨੇ ਓਪੀਡੀ ਦੇ ਕੰਪਿਊਟਰ ਰੂਮ ਵਿੱਚ ਪਿਛਲੇ ਪਾਸੇ ਬਣੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਉੱਥੇ ਅਲਮਾਰੀਆਂ ਵਿੱਚ ਪਏ ਸਮਾਨ ਦੀ ਕਾਫ਼ੀ ਫਰੋਲਾ ਫਰਾਲੀ ਕੀਤੀ ਗਈ ਪਰ ਇਸ ਦੌਰਾਨ ਚੋਰਾਂ ਨੂੰ ਉੱਥੋਂ ਕੁਝ ਨਹੀਂ ਮਿਲਿਆ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ ਕਰੀਬ 8:30 ਵਜੇ ਹਸਪਤਾਲ ਵਿੱਚ ਓਪੀਡੀ ਦੇ ਕੰਪਿਊਟਰ ਰੂਮ ਨੂੰ ਖੋਲ੍ਹਣ ਲਈ ਇੱਕ ਮਹਿਲਾ ਕਰਮਚਾਰੀ ਨੇ ਤਾਲਾ ਖੋਲ੍ਹਿਆਂ ਤਾਂ ਉਸਨੇ ਦੇਖਿਆ ਕਿ ਕਮਰੇ ਵਿੱਚ ਅਲਮਾਰੀਆਂ ਖੱੁਲ੍ਹੀਆਂ ਪਈਆਂ ਸਨ ਅਤੇ ਸਾਰਾ ਸਮਾਨ ਇੱਧਰ-ਉਧਰ ਖਿੱਲਰਿਆ ਪਿਆ ਸੀ। ਕਮਰੇ ਦੇ ਪਿਛਲੇ ਪਾਸੇ ਖਿੜਕੀ ਦੇ ਸ਼ੀਸ਼ੇ ਵੀ ਟੁੱਟੇ ਹੋਏ ਸਨ। ਇਸ ਤੋਂ ਬਾਅਦ ਉਸ ਨੇ ਐਸਐਮਓ ਡਾ. ਵਿਜੈ ਭਗਤ ਨੂੰ ਜਾਣਕਾਰੀ ਦਿੱਤੀ। ਐਸਐਮਓ ਨੇ ਇਸ ਸਬੰਧੀ ਪੁਲੀਸ ਚੌਂਕੀ ਫੇਜ਼-6 ਨੂੰ ਇਤਲਾਹ ਦਿੱਤੀ ਗਈ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਵਿਜੈ ਭਗਤ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਚੋਰਾਂ ਵੱਲੋਂ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਇੱਥੋਂ ਕੋਈ ਨਗਦੀ ਨਹੀਂ ਮਿਲੀ। ਜਿਸ ਕਾਰਨ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੁਲੀਸ ਨੂੰ ਰਾਤ ਵੇਲੇ ਗਸ਼ਤ ਕਰਨ ਦੀ ਅਪੀਲ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ