ਏਡੀਸੀ ਸ੍ਰੀਮਤੀ ਜੈਨ ਨੇ ਲੋੜਵੰਦ ਗਰੀਬ ਅੰਗਹੀਣ ਵਿਅਕਤੀ ਨੂੰ ਦਿੱਤਾ ਟਰਾਈ ਸਾਈਕਲ

ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾ ਦੀ ਮਦਦ ਲਈ ਤੱਤਪਰ: ਏਡੀਸੀ ਸ੍ਰੀਮਤੀ ਜੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਡਿਪਟੀ ਕਮਿਸ਼ਨਰ ਦਿਆਲਨ ਗਿਰੀਸ਼ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਸੁਬੋਧ ਮੰਡਲ ਸਪੁੱਤਰ ਦੁਖੋ ਮੰਡਲ ਵਾਰਡ ਨੰਬਰ-13, ਪਰਬੱਤਾਭਾਗਲਪੁਰ, ਬਿਹਾਰ ਨਾਮ ਦੇ ਗਰੀਬ ਤੇ ਲੋੜਵੰਦ ਹੈਡੀਕੈਂਪਡ ਅਤੇ ਬਹੁਤ ਹੀ ਗਰੀਬ ਵਿਅਕਤੀ ਨੂੰ ਟਰਾਈ ਸਾਈਕਲ ਦਿੱਤਾ ਗਿਆ। ਇਸ ਮੌਕੇ ਏਡੀਸੀ ਸ੍ਰੀਮਤੀ ਜੈਨ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹਿੰਦੀ ਹੈ ਅਤੇ ਸ੍ਰੀ ਸੁਬੋਧ ਨੂੰ ਉਤਸ਼ਾਹਿਤ ਕੀਤਾ ਗਿਆ, ਉਸਦਾ ਹਾਲ ਚਾਲ ਪੁੱਛਿਆ ਗਿਆ ਕਿ ਉਹ ਇੱਥੇ ਕਿਸ ਕੋਲ ਰਿਹ ਰਿਹਾ ਹੈ, ਏਡੀਸੀ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਨੂੰ ਕੋਈ ਕੰਮ ਕਾਰ ਦਲਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜੋ ਇਹ ਆਪਣੀ ਸਹੂਲੀਅਤ ਨਾਲ ਕਰ ਸਕਦਾ ਹੋਵੇ।
ਇਸ ਮੌਕੇ ਜ਼ਿਲ੍ਹਾ ਰੈੱਡ ਸੁਸਾਇਟੀ ਦੇ ਸਕੱਤਰ ਕਮਲੇਸ਼ ਕੁਮਾਰ ਕੌਸ਼ਲ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਗਰੀਬ ਵਿਅਕਤੀ ਹੈ ਜੋ ਕਿ ਆਪਣੇ ਪਿੰਡ ਤੋ 15 ਦਿਨ ਪਹਿਲਾ ਹੀ ਪੰਜਾਬ ਵਿੱਚ ਆਇਆ ਹੈ। ਇਸ ਦੀਆਂ ਦੋਵੇਂ ਲੱਤਾ ਕੰਮ ਨਹੀਂ ਕਰਦੀਆਂ ਅਤੇ ਨਾ ਹੀ ਇਸ ਦਾ ਰਹਿਣ ਦਾ ਕੋਈ ਟਿਕਾਣਾ ਹੈ। ਇਸ ਨੂੰ ਜਿੱਥੇ ਗੁਰਦੁਅਰੇ ਜਾਂ ਮੰਦਰ ਵਿੱਚ ਜਗਾ ਮਿਲ ਜਾਵੇ ਤਾਂ ਇਹ ਰਾਤ ਗੁਜ਼ਾਰ ਲੈਂਦਾ ਹੈ, ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਇਸ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਕੋਈ ਨਿੱਕਾ-ਮੋਟਾ ਕੰਮ ਵੀ ਲੱਭਿਆ ਜਾ ਰਿਹਾ ਹੈ ਤਾਂ ਜੋ ਇਹ ਵਿਅਕਤੀ ਇੱਕ ਵਧੀਆਂ ਇਨਸਾਨ ਦੀ ਤਰ੍ਹਾਂ ਕੰਮ ਕਰਕੇ ਆਪਣਾ ਅੱਛਾ ਜੀਵਨ ਬਤੀਤ ਕਰ ਸਕੇ। ਇਸ ਵਿਅਕਤੀ ਬਾਰੇ ਉਨ੍ਹਾਂ ਨੂੰ ਸ੍ਰੀਮਤੀ ਆਸ਼ਾ ਸੂਦ ਜੋ ਕਿ ਇੰਨਰਵੀਲ ਕਲੱਬ ਆਫ਼ ਮੁਹਾਲੀ ਸਿੰਮਫੋਨੀ ਦੇ ਪ੍ਰਧਾਨ ਹਨ ਵਲੋਂ ਜਾਣੂ ਕਰਵਾਇਆ ਗਿਆ।
ਰੈਡ ਕਰਾਸ ਇੱਕ ਰਾਹਤ ਸੰਸਥਾ ਹੈ, ਜੋ ਕਿ ਮੁਸ਼ੀਬਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ। ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਆਰਟੀਫੀਸ਼ਲ ਲੀਬਸ ਮੈਨੂਫੈਕਚਰਿੰਗ ਕੋਰਪੋਰੇਸ਼ਨ ਆਫ਼ ਇੰਡੀਆ ਕੁਰਾਲੀ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਅਪੰਗ ਅਤੇ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਨਕਲੀ ਅੰਗ, ਟਰਾਈ ਸਾਈਕਲ, ਸੁਨਣ ਵਾਲੀਆਂ ਮਸ਼ੀਨਾਂ, ਵੀਹਲ ਚੇਅਰ ਆਦਿ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ, ਇਸ ਲਈ ਮੁਹਾਲੀ ਜ਼ਿਲ੍ਹੇ ਦੀ ਆਮ ਲੋਕਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਜੇਕਰ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਕਿ ਹੈਡੀਕੈਂਪਡ ਹੈ ਜਾਂ ਉਸ ਨੂੰ ਕੰਨਾ ਤੋ ਘਟ ਸੁਣਦਾ ਹੈ ਅਤੇ ਉਸ ਦੀ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈਤਾਂ ਉਹ ਜ਼ਿਲ੍ਹਾ ਰੈੱਡ ਕਰਾਸ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦਾ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…