Share on Facebook Share on Twitter Share on Google+ Share on Pinterest Share on Linkedin ਟਰੈਫ਼ਿਕ ਪੁਲੀਸ ਦੇ ਮੁਲਾਜ਼ਮਾਂ ਨੇ ਲਾਵਾਰਿਸ ਹਾਲਤ ਮਿਲੀ ਬੱਚੀ ਮਾਪਿਆਂ ਨੂੰ ਸੌਂਪੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ: ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਟਰੈਫ਼ਿਕ ਪੁਲੀਸ ਦੇ ਮੁਲਾਜ਼ਮਾਂ ਨੂੰ ਲਾਵਾਰਿਸ ਹਾਲਤ ਵਿੱਚ ਇਕ ਮਾਸੂਮ ਬੱਚੀ ਮਿਲੀ। ਪੁਲੀਸ ਕਰਮਚਾਰੀਆਂ ਨੇ ਇਸ ਬੱਚੀ ਨੂੰ ਉਸ ਦੇ ਮਾਪਿਆਂ ਨੂੰ ਸੌਂਪਿਆ ਗਿਆ। ਟਰੈਫ਼ਿਕ ਪੁਲੀਸ ਦੇ ਇੰਚਾਰਜ ਸ਼ਾਮ ਸੁੰਦਰ ਨੇ ਦੱਸਿਆ ਕਿ ਅੱਜ ਉਹ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਸਪੈਸ਼ਲ ਨਾਕਾ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਦੋ ਕੂੜਾ ਚੁੱਕਣ ਵਾਲੀਆਂ ਅੌਰਤਾਂ ਨੇ ਦੱਸਿਆ ਕਿ ਇੱਕ ਬੱਚੀ ਕਾਫੀ ਸਮੇਂ ਤੋਂ ਲਾਵਾਰਿਸ ਹਾਲਤ ਵਿੱਚ ਘੁੰਮ ਰਹੀ ਹੈ ਅਤੇ ਰੋ ਰਹੀ ਹੈ। ਪੁਲੀਸ ਮੁਲਾਜ਼ਮਾਂ ਨੇ ਪਹਿਲਾਂ ਬੱਚੀ ਨੂੰ ਚੁੱਪ ਕਰਵਾਇਆ ਅਤੇ ਪਿਆਰ ਨਾਲ ਉਸ ਦਾ ਨਾਮ ਪਤਾ ਪੁੱਛਿਆ ਤਾਂ ਬੱਚੀ ਨੇ ਆਪਣਾ ਨਾਮ ਸੰਜਨਾ ਦੱਸਿਆ। ਸ੍ਰੀ ਸ਼ਾਮ ਸੁੰਦਰ ਨੇ ਦੱਸਿਆ ਕਿ ਬੱਚੀ ਦੇ ਕਹਿਣ ਮੁਤਾਬਕ ਉਹ ਉਸ ਨੂੰ ਲੈ ਕੇ ਮਟੌਰ ਮੰਦਰ ਵਿੱਚ ਚਲੇ ਗਏ। ਜਿੱਥੇ ਕੁਝ ਬੱਚੇ ਖੇਡ ਰਹੇ ਹਨ। ਜਿਨ੍ਹਾਂ ਨੇ ਸੰਜਨਾ ਨੂੰ ਪਛਾਣ ਲਿਆ ਅਤੇ ਨੇੜੇ ਹੀ ਇਸ ਬੱਚੀ ਦਾ ਘਰ ਸੀ। ਪੁਲੀਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਬੱਚੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਪੁਲੀਸ ਕਰਮਚਾਰੀਆਂ ਨੇ ਅਜਿਹੇ ਕਈ ਲਾਵਾਰਿਸ ਬੱਚਿਆਂ ਨੂੰ ਮਾਪਿਆਂ ਦੇ ਸਪੁਰਦ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ