ਪਿੰਡ ਕੰਬਾਲੀ ਵਿੱਚ ਦੂਜੇ ਦਿਨ ਫਿਰ ਪੀੜਤ ਕਿਸਾਨ ਦੀ 4 ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਕਣਕ ਦੀ ਪੱਕੀ ਫਸਲ ਨੂੰ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਅੱਗ ਲਗਾਈ: ਪੀੜਤ ਕਿਸਾਨ

ਕੁੱਝ ਲੋਕਾਂ ਨੇ ਇਕ ਕਲੋਨੀ ਵਾਸੀ ਨੂੰ ਖੇਤਾਂ ਵਾਲੇ ਪਾਸਿਓਂ ਭੱਜਦੇ ਹੋਇਆ ਦੇਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਇੱਥੋਂ ਦੇ ਫੇਜ਼-11 ਨੇੜਲੇ ਪਿੰਡ ਕੰਬਾਲੀ ਵਿੱਚ ਪੀੜਤ ਕਿਸਾਨ ਹਰਸ਼ਪ੍ਰੀਤ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਦੇ ਖੇਤਾਂ ਵਿੱਚ ਖੜੀ ਕਰੀਬ ਚਾਰ ਏਕੜ ਕਣਕ ਦੀ ਫਸਲ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਬੀਤੇ ਦਿਨ ਵੀ ਉਕਤ ਕਿਸਾਨ ਦੀ ਇਕ ਏਕੜ ਕਣਕ ਖੜ ਕੇ ਸੁਆਹ ਹੋ ਗਈ ਸੀ। ਬੀਤੇ ਕੱਲ੍ਹ ਤਾਂ ਕਿਸਾਨਾਂ ਨੇ ਇਹ ਸੰਕਾ ਜਾਹਰ ਕੀਤੀ ਸੀ ਕਿ ਸ਼ਾਇਦ ਨੇੜਿਓਂ ਲੰਘਦੀ ਰੇਲਵੇ ਲਾਈਨ ਤੋਂ ਕਿਸੇ ਮੁਸ਼ਾਫ਼ਿਰ ਨੇ ਅੱਧ ਜਲੀ ਬੀੜੀ ਸਿਗਰਟ ਦਾ ਟੁਕੜਾ ਖੇਤਾਂ ਵਿੱਚ ਸੁੱਟ ਦਿੱਤਾ ਹੋਵੇਗਾ ਪ੍ਰੰਤੂ ਅੱਜ ਦੂਜੇ ਦਿਨ ਫਿਰ ਪੀੜਤ ਕਿਸਾਨ ਦੀ ਚਾਰ ਏਕੜ ਵਿੱਚ ਖੜੀ ਪੱਕੀ ਕਣਕ ਨੂੰ ਅੱਗ ਲੱਗ ਗਈ। ਜਿਸ ਕਾਰਨ ਪੀੜਤ ਕਿਸਾਨ ਨੂੰ ਕਰੀਬ ਢਾਈ ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਪੀੜਤ ਕਿਸਾਨ ਹਰਸ਼ਪ੍ਰੀਤ ਸਿੰਘ ਨੇ ਸੰਕਾ ਪ੍ਰਗਟ ਕੀਤੀ ਕਿ ਪਿਛਲੇ ਦੋ ਦਿਨਾਂ ਤੋਂ ਉਸ ਦੇ ਖੇਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪਹਿਲਾਂ ਇਕ ਏਕੜ ਕਣਕ ਸੜ ਗਈ ਸੀ ਅਤੇ ਅੱਜ ਬਾਅਦ ਦੁਪਹਿਰ ਕਰੀਬ ਡੇਢ ਵਜੇ ਉਸ ਦੇ ਖੇਤਾਂ ਵਿੱਚ ਖੜੀ ਚਾਰ ਏਕੜ ਹੋਰ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ ‘ਸ੍ਰੀਰਾਮ 272’ ਕਣਕ ਦਾ ਬੀਜ ਬੀਜਿਆ ਸੀ। ਜਿਸ ਦਾ ਪ੍ਰਤੀ ਏਕੜ 26 ਤੋਂ 28 ਕੁਇੰਟਲ ਝਾੜ ਨਿਕਲਦਾ ਹੈ। ਉਨ੍ਹਾਂ ਦੇ ਮੌਕੇ ’ਤੇ ਪਹੁੰਚਣ ਸਮੇਂ ਸਾਰੀ ਫਸਲ ਸੜ ਚੁੱਕੀ ਸੀ।
ਇਸ ਮੌਕੇ ਗੁਰਦੇਵ ਸਿੰਘ ਭੁੱਲਰ, ਸਰਪੰਚ ਪਰਮਜੀਤ ਸਿੰਘ ਪੰਮਾ, ਸ਼ਰਨਜੀਤ ਸਿੰਘ, ਅਮਨਦੀਪ ਸਿੰਘ ਕੰਬਾਲੀ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਦੱਸਿਆ ਕਿ ਅੱਜ ਉਹ ਫਸਲ ਨੂੰ ਅੱਗ ਲਗਾਉਣ ਸਬੰਧੀ ਸ਼ੱਕੀ ਵਿਅਕਤੀਆਂ ਦੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇਣ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…