ਮੁਹਾਲੀ ਡੰਪਿੰਗ ਗਰਾਉਂਡ ਵਿੱਚ ਦੂਜੇ ਦਿਨ ਵੀ ਸੁਲਗਦੀ ਰਹੀ ਅੱਗ

ਮਿੱਟੀ ਹੇਠਾਂ ਦੱਬੇ ਮਲਬੇ ਵਿੱਚ ਭਖੀ ਅੱਗ ’ਤੇ ਕਾਬੂ ਪਾਉਣ ਲਈ ਠੇਕੇਦਾਰ ਨੇ ਨਹੀਂ ਕੀਤਾ ਕੋਈ ਯਤਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਇੱਥੋਂ ਦੇ ਫੇਜ਼-8ਬੀ ਸਥਿਤ ਉਦਯੋਗਿਕ ਖੇਤਰ ਵਿੱਚ ਡੰਪਿੰਗ ਗਰਾਉਂਡ ਸੋਮਵਾਰ ਨੂੰ ਤੀਜੇ ਦਿਨ ਵੀ ਅੱਗ ਸੁਲਗਦੀ ਰਹੀ ਅਤੇ ਸਾਰਾ ਦਿਨ ਬਦਬੂਦਾਰ ਧੂੰਆ ਉੱਠਦਾ ਰਿਹਾ। ਜਿਸ ਕਾਰਨ ਨੇੜਲੇ ਫੈਕਟਰੀ ਏਰੀਆ ਅਤੇ ਰਿਹਾਇਸ਼ੀ ਖੇਤਰ ਵਿੱਚ ਰਹਿੰਦੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਕਮਲ ਬਰਾੜ, ਬਲਜਿੰਦਰ ਸਿੰਘ, ਪਿੰ੍ਰਸੀਪਲ ਬਲਦੇਵ ਸਿੰਘ ਅਤੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਡੰਪਿੰਗ ਗਰਾਉਂਡ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਜਿਨ੍ਹਾਂ ਨੇ ਅਣਜਾਣਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਫਾਇਰ ਬ੍ਰਿਗੇਡ ਦੇ ਦਸਤੇ ਨੇ ਦੱਸਿਆ ਕਿ ਅੱਗ ਪਹਿਲਾਂ ਤੋਂ ਜ਼ਮੀਨ ਵਿੱਚ ਦੱਬੇ ਹੋਏ ਮਲਬੇ ਦੇ ਹੇਠਾਂ ਤੱਕ ਪਹੁੰਚੀ ਹੋਈ ਹੈ ਅਤੇ ਡੰਪਿੰਗ ਗਰਾਉਂਡ ਦੇ ਠੇਕੇਦਾਰ ਵੱਲੋਂ ਇੱਥੇ ਮਲਬੇ ’ਤੇ ਮਿੱਟੀ ਨਾ ਪਾਏ ਜਾਣ ਕਾਰਨ ਅੱਗ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਵੱਲੋਂ ਡੰਪਿੰਗ ਮੈਦਾਨ ਦੇ ਠੇਕੇਦਾਰ ਨੂੰ ਕਈ ਵਾਰ ਇਹ ਕਿਹਾ ਜਾ ਚੁੱਕਾ ਹੈ ਕਿ ਇੱਥੇ ਮਿੱਟੀ ਸੁੱਟੀ ਜਾਵੇ, ਪ੍ਰੰਤੂ ਠੇਕੇਦਾਰ ਆਈ ਗਈ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਇਹ ਕੰਮ ਹੁਣੇ ਲਗਾਤਾਰ ਜਾਰੀ ਰਹਿ ਸਕਦਾ ਹੈ। ਇੱਥੇ ਅੱਗ ਬੁਝਾਉਣ ਲਈ ਮੁਹਾਲੀ ਫਾਇਰ ਬ੍ਰਿਗੇਡ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ, ਪ੍ਰੰਤੂ ਅੱਗ ਬੁੱਝਣ ਦਾ ਨਾਮ ਨਹੀਂ ਲੈ ਰਹੀ।
ਉਧਰ, ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਕਿਹਾ ਕਿ ਡੰਪਿੰਗ ਗਰਾਉਂਡ ਵਿੱਚ ਅੱਗ ਲੱਗਣ ਦਾ ਮਾਮਲਾ ਅੱਜ ਹੀ ਉਨ੍ਹਾਂ ਦੀ ਜਾਣਕਾਰੀ ਵਿੱਚ ਆਇਆ ਹੈ। ਇਸ ਸਬੰਧੀ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਮੌਕੇ ’ਤੇ ਜਾ ਕੇ ਅੱਗ ਬੁਝਾਊਣ ਦੇ ਕੰਮ ਦੀ ਨਿਗਰਾਨੀ ਕਰਨ। ਉਂਜ ਉਨ੍ਹਾਂ ਦੱਸਿਆ ਕਿ ਨਿਗਮ ਟੀਮ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ ਅਤੇ ਕੂੜੇ ਕਰਕਟ ਦੇ ਮਲਬੇ ’ਤੇ ਮਿੱਟੀ ਪਾਉਣ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…