Share on Facebook Share on Twitter Share on Google+ Share on Pinterest Share on Linkedin ਲਾਲੜੂ ਪੁਲੀਸ ਨੇ 13 ਕਿੱਲੋ 613 ਗਰਾਮ ਅਫੀਮ ਸਮੇਤ ਤਿੰਨ ਨੇਪਾਲੀ ਗ੍ਰਿਫ਼ਤਾਰ ਮੁਲਜ਼ਮ ਅੌਰਤ ਸ਼ਿਮਲਾ ਵਿੱਚ ਘਰੇਲੂ ਨੌਕਰਾਣੀ ਤੇ ਦੋਵੇਂ ਨੌਜਵਾਨ ਕਰਦੇ ਹਨ ਮਜ਼ਦੂਰੀ ਦਾ ਕੰਮ ਮੁਲਜ਼ਮਾਂ ਵੱਲੋਂ ਪੰਜਾਬ ਤੇ ਸ਼ਿਮਲਾ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਵੇਚੀ ਜਾਣੀ ਸੀ ਅਫ਼ੀਮ ਨਬਜ਼-ਏ-ਪੰਜਾਬ ਬਿਊਰੋ, ਲਾਲੜੂ\ਡੇਰਾਬੱਸੀ, 23 ਅਪਰੈਲ: ਲਾਲੜੂ/ਡੇਰਾਬੱਸੀ, 23 ਅਪ੍ਰੈਲ: ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ 22 ਅਪਰੈਲ ਨੂੰ ਗਸਤ ਦੌਰਾਨ ਪੀਰ ਬਾਬਾ ਦਰਗਾਹ ਨੇੜੇ ਮੁੱਖ ਹਾਈਵੇਅ ਅੰਬਾਲਾ ਤੋਂ ਚੰਡੀਗੜ੍ਹ ਲਾਲੜੂ ਨੇੜਿਓਂ ਦੋ ਨੌਜਵਾਨਾਂ ਅਤੇ ਇੱਕ ਅੌਰਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 13 ਕਿੱਲੋ 613 ਗਰਾਮ ਅਫ਼ੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਅੱਜ ਇੱਥੇ ਇਹ ਜਾਣਕਾਰੀ ਐਸਐਸਪੀ ਸਤਿੰਦਰ ਸਿੰਘ ਨੇ ਦਿੱਤੀ। ਐਸਐਸਪੀ ਨੇ ਦੱਸਿਆ ਕਿ ਪਹਿਲਾਂ ਵੀ ਨੇਪਾਲ ਤੋਂ ਨਸ਼ੇ ਦੀ ਤਸ਼ਕਰੀ ਕਰਨ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਸ ਦੀ ਲਗਾਤਾਰਤਾ ਵਿੱਚ ਪੰਜਾਬ ਰਾਜ ਵਿੱਚ ਅੰਤਰ ਰਾਸ਼ਟਰੀ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸਪੀ (ਦਿਹਾਤੀ) ਡਾ. ਰਵਜੋਤ ਗਰੇਵਾਲ ਡੇਰਾਬੱਸੀ ਸਰਕਲ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਦੀ ਨਿਗਰਾਨੀ ਹੇਠ ਲਾਲੜੂ ਥਾਣਾ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 13ਠ ਕਿੱਲੋ 613 ਗਰਾ ਅਫ਼ੀਮ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਅਮ੍ਰਿਤ ਪੁੰਨ ਵਾਸੀ ਪਿੰਡ ਪਾਲੀ, ਜ਼ਿਲ੍ਹਾ ਜਾਜਰੋਟ, ਨੇਪਾਲ, ਸ਼ਕਤੀ ਉਲੀ ਵਾਸੀ ਇਰੀਬਾਨ, ਜ਼ਿਲ੍ਹਾ ਰੋਲਪਾ, ਨੇਪਾਲ ਅਤੇ ਕਮਲਾ ਬਰਈ ਵਾਸੀ ਬਸਪਾਰਕ, ਜ਼ਿਲ੍ਹਾ ਬਾਂਕੇ, ਨੇਪਾਲ ਵਜੋਂ ਹੋਈ ਹੈ। ਐਸਐਸਪੀ ਦੱਸਿਆ ਕਿ ਕਾਬੂ ਕਰਨ ਉਪਰੰਤ ਡੀਐਸਪੀ ਰੁਪਿੰਦਰਜੀਤ ਸਿੰਘ ਪੀਬੀਆਈ/ ਐਨਡੀਪੀਐਸ ਦੀ ਨਿਗਰਾਨੀ ਵਿੱਚ ਤਲਾਸੀ ਕਰਨ ’ਤੇ ਅਮ੍ਰਿਤ ਪੁੰਨ ਉਕਤ ਦੇ ਕਬਜ਼ੇ ਵਾਲੇ ਪਿੱਠੂ ਬੈਗ ’ਚੋਂ 5 ਕਿੱਲੋ 208 ਗਰਾਮ ਅਫੀਮ, ਸ਼ਕਤੀ ਉਲੀ ਦੇ ਪਿੱਠੂ ਬੈਗ ’ਚੋਂ 5 ਕਿੱਲੋ 208 ਗਰਾਮ ਅਫ਼ੀਮ ਅਤੇ ਕਮਲਾ ਬਰਈ ਦੇ ਪਿੱਠੂ ਬੈਗ ਦੀ ਤਲਾਸੀ ਕਰਨ ’ਤੇ 3 ਕਿੱਲੋ 197 ਗਰਾਮ ਅਫ਼ੀਮ ਕੁੱਲ 13 ਕਿੱਲੋ 613 ਗਰਾਮ ਅਫੀਮ ਬਰਾਮਦ ਹੋਈ ਹੈ। ਪੁਲੀਸ ਨੇ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਥਾਣਾ ਲਾਲੜੂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਮ੍ਰਿਤ ਪਹਿਲਾਂ ਰੋਹਡੂ (ਸ਼ਿਮਲਾ) ਵਿਖੇ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਸ਼ਕਤੀ ਪਹਿਲਾਂ ਥਿਊਕ (ਸ਼ਿਮਲਾ) ਵਿੱਚ ਲੇਬਰ ਦਾ ਕੰਮ ਕਰਦਾ ਸੀ। ਇਹ ਦੋਵੇ ਸਾਦੀਸ਼ੁਦਾ ਹਨ ਅਤੇ ਤੀਜੀ ਮੁਲਜ਼ਮ ਕਮਲਾ ਬਰਈ ਜੋ ਘਰੇਲੂ ਕੰਮ ਕਰਦੀ ਹੈ ਅਤੇ ਉਸ ਦਾ ਘਰਵਾਲਾ ਸੰਤ ਬਹਾਦੁਰ ਸਾਊਦੀ ਅਰਬ ਵਿੱਚ ਕੰਮ ਕਰਦਾ ਹੈ। ਉਕਤ ਤਿੰਨੇ ਮੁਲਜ਼ਮ ਨੇਪਾਲ ਤੋਂ ਅਫੀਮ ਲੈ ਕੇ ਆ ਰਹੇ ਸਨ। ਜਿਨ੍ਹਾਂ ਨੇ ਇਹ ਅਫ਼ੀਮ ਪੰਜਾਬ ਅਤੇ ਸ਼ਿਮਲਾ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਵੇਚੀ ਜਾਣੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਧੰਦੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ