nabaz-e-punjab.com

ਮੈਡੀਕਲ ਲੈਬ ਦੀ ਲਾਪਰਵਾਹੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਖ਼ਫ਼ਾ, ਲੈਬ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਸ਼ਿਫਾਰਸ਼

ਪੰਚਕੂਲਾ ਲੈਬ ਨੇ ਮੁਹਾਲੀ ਦੇ 663 ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਹਫ਼ਤਾ ਪੁਰਾਣੀ ਰਿਪੋਰਟ ਕੀਤੀ ਸਾਂਝੀ

ਡੀਸੀ ਨੇ ਪੰਚਕੂਲਾ ਵਿੱਚ ਆਪਣੇ ਹਮਰੁਤਬਾ ਨੂੰ ਲਿਖਿਆ ਪੱਤਰ, ਲੈਬ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੰਚਕੂਲਾ ਆਧਾਰਿਤ ਇੱਕ ਪੈਥੋਲੋਜੀ ਲੈਬ ਵੱਲੋਂ ਅੱਜ ਕਥਿਤ ਲਾਪ੍ਰਵਾਹੀ ਅਤੇ ਗੈਰ-ਜ਼ਿੰਮੇਵਾਰਨਾ ਵਿਵਹਾਰ ਦਿਖਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁਹਾਲੀ ਦੇ 663 ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੀ ਹਫ਼ਤਾ ਪੁਰਾਣੀ ਰਿਪੋਰਟ ਸਾਂਝੀ ਕੀਤੀ ਗਈ। ਲੈਬ ਦੇ ਇਸ ਗੈਰ-ਜ਼ਿੰਮੇਵਾਰਨਾ ਵਿਵਹਾਰ ਨੂੰ ਦੇਖਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਰੋਜ਼ਾਨਾ ਰਿਪੋਰਟ ਨਾ ਮਿਲਣ ਕਾਰਨ ਇਨ੍ਹਾਂ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਅਤੇ ਇਕਾਂਤਵਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪੀੜਤ ਮਰੀਜ਼ਾਂ ਨੇ ਸੈਂਕੜੇ ਹੋਰਨਾਂ ਦਰਮਿਆਨ ਇਸ ਵਾਇਰਸ ਨੂੰ ਫੈਲਾਇਆ ਹੋਵੇ। ਇਸ ਲਾਪ੍ਰਵਾਹੀ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਮੈਂ ਡਿਪਟੀ ਕਮਿਸ਼ਨਰ ਪੰਚਕੂਲਾ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਆਲ ਅਬਾਊਟ ਲੈਬ- ਏਏਐਲ ਰਿਸਰਚ ਐਂਡ ਸਲੀਊਸ਼ਨ ਪ੍ਰਾਈਵੇਟ ਲਿਮਟਿਡ, ਪੰਚਕੂਲਾ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।’’
ਲੈਬ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਵਿੱਚ ਮੁਹਾਲੀ ਦੇ ਕੋਵਿਡ ਪਾਜ਼ੇਟਿਵ ਪਾਏ ਗਏ ਕੇਸ ਇਸ ਪ੍ਰਕਾਰ ਹਨ:
18 ਅਪ੍ਰੈਲ -1 ਕੇਸ
20 ਅਪ੍ਰੈਲ -101 ਕੇਸ
21 ਅਪ੍ਰੈਲ -107 ਕੇਸ
22 ਅਪ੍ਰੈਲ- 123 ਕੇਸ
23 ਅਪ੍ਰੈਲ- 126 ਕੇਸ
24 ਅਪ੍ਰੈਲ -135 ਕੇਸ
25 ਅਪ੍ਰੈਲ -70 ਕੇਸ
ਡੀਸੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੱਛਣਾਂ ਵਾਲੇ ਮਰੀਜ਼ਾਂ ਨੇ ਖੁਦ ਪਾਬੰਦੀਆਂ ਦਾ ਪਾਲਣ ਕੀਤਾ ਹੋਵੇਗਾ ਅਤੇ ਉਹ ਘਰ ਦੇ ਅੰਦਰ ਹੀ ਰਹੇ ਹੋਣਗੇ। ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਨਿਯੰਤਰਣ ਕਰਨ ਦੇ ਉਪਾਅ ਵਜੋਂ ਅਸੀਂ ਇਨ੍ਹਾਂ ਮਰੀਜ਼ਾਂ ਦੇ ਸੰਪਰਕਾਂ ਦਾ ਪੂਰਾ ਨਿਰੀਖਣ ਕਰਾਂਗੇ ਤਾਂ ਜੋ ਅਸੀਂ ਵਾਇਰਸ ਦੇ ਹੋਰ ਫੈਲਾਅ ਨੂੰ ਰੋਕ ਸਕੀਏ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…