ਸੀਜੀਸੀ ਝੰਜੇੜੀ ਕੈਂਪਸ ਵਿੱਚ ਤੀਜੀ ਅੰਤਰਰਾਸ਼ਟਰੀ ਵਰਚੂਅਲ ਕਾਨਫਰੰਸ ਦਾ ਆਯੋਜਨ

ਅਮਰੀਕਾ, ਕਿੰਗਜ਼ ਵੈਸਟਰਨ ਯੂਨੀਵਰਸਿਟੀ, ਕੈਨੇਡਾ, ਆਸਟ੍ਰੇਲੀਆ, ਲਿੰਕਨ ਯੂਨੀਵਰਸਿਟੀ ਮਲੇਸ਼ੀਆ ਨੇ ਲਿਆ ਹਿੱਸਾ

ਕੋਵਿਡ -19 ਤੋਂ ਬਾਅਦ ਨਵੀਂ ਅਰਥ-ਵਿਵਸਥਾ ਦੇ ਅਸਰ ਵਿਸ਼ੇ ’ਤੇ ਦੇਸ਼-ਵਿਦੇਸ਼ ਦੇ ਬੁਲਾਰਿਆਂ ਨੇ ਲਿਆ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਸਹਿਯੋਗੀ ਲਿੰਕਨ ਯੂਨੀਵਰਸਿਟੀ ਕਾਲਜ, ਮਲੇਸ਼ੀਆ ਦੇ ਸਹਿਯੋਗ ਨਾਲ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿੱਚ ਦੋ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਪੀਟੀਯੂ ਵੱਲੋਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਹੁਣ ਤੱਕ ਦੋ ਸਫਲ ਕਾਨਫ਼ਰੰਸਾਂ ਕਰਵਾਈਆਂ ਜਾ ਚੁੱਕੀਆਂ ਹਨ। ਕੋਵਿਡ ਦੇ ਚੱਲਦਿਆਂ ਇਸ ਵਾਰ ਦੀ ਤੀਜੀ ਕਾਨਫ਼ਰੰਸ ਵਰਚੂਅਲ ਯਾਨੀ ਆਨਲਾਈਨ ਹੀ ਆਯੋਜਿਤ ਕੀਤੀ ਗਈ।
ਇਸ ਕਾਨਫ਼ਰੰਸ ਦਾ ਵਿਸ਼ਾ ਵੀ ਕੋਵਿਡ ਦੇ ਅਸਰ ਨਾਲ ਜੋੜਦੇ ਹੋਏ ਕੋਵਿਡ -19 ਤੋਂ ਬਾਅਦ ਨਵੀਂ ਅਰਥ-ਵਿਵਸਥਾ ਦੇ ਅਸਰ ਵਿਸ਼ੇ ਤੇ ਰੱਖਿਆਂ ਗਿਆ। ਜਦਕਿ ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਵਿਚ ਇੰਟਰਨੈਸ਼ਨਲ ਬਿਜ਼ਨੈੱਸ ਸਕੂਲ-ਆਈਬੀਐੱਸ ਅਮਰੀਕਾ, ਕਿੰਗਜ਼ ਵੈਸਟਰਨ ਯੂਨੀਵਰਸਿਟੀ, ਕੈਨੇਡਾ ਅਤੇ ਯੂਨੀਵਰਸਿਟੀ ਆਫ਼ ਸਾਊਥ ਆਸਟ੍ਰੇਲੀਆ, ਲਿੰਕਨ ਯੂਨੀਵਰਸਿਟੀ ਕਾਲਜ, ਮਲੇਸ਼ੀਆ ਜਿਹੀਆਂ ਮਾਣਮੱਤੀਆਂ ਯੂਨੀਵਰਸਿਟੀਆਂ ਸਮੇਤ ਭਾਰਤੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਸਿੱਖਿਆਂ ਜਗਤ ਦੇ ਨੁਮਾਇੰਦਿਆਂ ਨੇ ਕੋਵਿਡ ਦੀ ਇਸ ਵਿਸ਼ਵ-ਵਿਆਪੀ ਤਰਾਸਦੀ ਤੋਂ ਬਾਅਦ ਦੁਨੀਆਂ ਭਰ ਦੀ ਨਵੀਂ ਅਰਥ-ਵਿਵਸਥਾ ਉੱਪਰ ਚਰਚਾ ਕੀਤੀ।
ਇਸ ਮੌਕੇ ਤੇ ਭਾਰਤ ਤੋਂ ਪੀ ਟੀ ਯੂ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਵਿਕਾਸ ਚਾਵਲਾ ਨੇ ਇਸ ਮਹਾਂਮਾਰੀ ਦੇ ਮਨੁੱਖੀ ਜ਼ਿੰਦਗੀ ਅਤੇ ਅਰਥ ਵਿਵਸਥਾ ਤੇ ਪੈਣ ਵਾਲੇ ਅਸਰ ਦੇ ਜਾਣਕਾਰੀ ਸਾਂਝੀ ਕੀਤੀ। ਜਦ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਵਿਭਾਗ ਦੇ ਮੁਖੀ ਪ੍ਰੋਫੈਸਰ ਮਨਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕੋਵਿਡ-19 ਦੇ ਜੀ ਡੀ ਪੀ ਤੇ ਪੈਣ ਵਾਲੇ ਪ੍ਰਭਾਵਾਂ ਤੇ ਕੇਂਦਰਿਤ ਕਰਦੇ ਹੋਏ ਭਵਿੱਖ ਦੇ ਵਿੱਤੀ ਅਸਰ ਸਬੰਧੀ ਵਿਸਥਾਰ ਸਾਹਿੱਤ ਜਾਣੂ ਕਰਵਾਇਆਂ। ਇਸ ਦੇ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਹੀ ਡਾ. ਗੁਰਦੀਪ ਸਿੰਘ ਬਤਰਾ ਨੇ ਵੀ ਇਸ ਅਹਿਮ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਲਿੰਕਨ ਯੂਨੀਵਰਸਿਟੀ ਕਾਲਜ, ਮਲੇਸ਼ੀਆ ਦੇ ਡੀਨ, ਫੈਕਲਟੀ ਆਫ਼ ਬਿਜ਼ਨੈੱਸ ਐਂਡ ਅਕਾਊਂਟੈਸੀ ਡਾ. ਅਭਿਜਿਤ ਘੋਸ਼ ਨੇ ਕੋਵਿਡ ਦੇ ਵਿੱਤੀ ਸੈਕਟਰ, ਵਿਆਜ ਦਰ ਨਿਯੰਤ੍ਰਣ, ਟੈਕਸ ਵਿਚ ਛੂਟ ਅਤੇ ਕੋਵਿਡ ਤੋਂ ਬਾਅਦ ਨਵੇਂ ਵਪਾਰ ਦੇ ਮੌਕੇ ਜਿਹੇ ਵਿਸ਼ਿਆਂ ਨੂੰ ਛੂੰਹਦੇ ਹੋਏ ਇਸ ਦੇ ਭਵਿੱਖ ਸਬੰਧੀ ਵਿਚਾਰ ਸਾਂਝੇ ਕੀਤੇ।ਲਿੰਕਨ ਯੂਨੀਵਰਸਿਟੀ ਕਾਲਜ ਦੇ ਹੀ ਉਪ ਕੁਲਪਤੀ ( ਖੋਜ ਅਤੇ ਨਵੀਨਤਾ) ਡਾ. ਸੰਦੀਪ ਪੋਡੜ ਨੇ ਵੀ ਕੋਵਿਡ ਤੋਂ ਬਾਅਦ ਵੱਖ ਵੱਖ ਦੇਸ਼ਾਂ ਵਿਚ ਅਰਥ-ਵਿਵਸਥਾ ਅਤੇ ਆਰਥਿਕ ਮੰਦੀ ਸਬੰਧੀ ਵੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੀਆਂ ਅੰਤਰ ਰਾਸ਼ਟਰੀ ਕਾਨਫ਼ਰੰਸਾਂ ਸਿੱਖਿਆ ਸ਼ਾਸਤਰੀਆਂ, ਖੋਜਕਾਰਾਂ, ਸਲਾਹਕਾਰ, ਪ੍ਰਸ਼ਾਸਨ, ਨੀਤੀ ਘੜਨ ਵਾਲੇ ਅਤੇ ਸਿੱਖਿਆਂ ਲੈ ਰਹੇ ਭਵਿਖ ਦੇ ਮੈਨੇਜਰਾਂ ਲਈ ਇਕ ਪਲੇਟਫ਼ਾਰਮ ਦਾ ਕੰਮ ਕਰਦੀ ਹੈ ਜਿਸ ਵਿੱਚ ਉਹ ਅਹਿਮ ਜਾਣਕਾਰੀ ਲੈਣ ਦੇ ਨਾਲ ਨਾਲ ਉਹ ਇਕ ਵੱਖਰੀ ਸੋਚ ਵੱਲ ਵਧਦੇ ਹਨ। ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਦੇ ਅੰਤ ਵਿਚ 170 ਪੇਪਰ ਵੀ ਪੇਸ਼ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…