Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਦੋ ਮੁਲਜ਼ਮ ਕਾਬੂ ਮੁਲਜ਼ਮ ਸ਼ਹਿਰ ਵਿੱਚ ਬੰਦੀ ਪਈ ਕੋਠੀਆਂ ਨੂੰ ਬਣਾਉਂਦੇ ਸੀ ਨਿਸ਼ਾਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ: ਮੁਹਾਲੀ ਪੁਲੀਸ ਨੇ ਵਾਹਨ ਚੋਰ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਦੇਰ ਸ਼ਾਮ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੈਂਟਰਲ ਥਾਣਾ ਫੇਜ਼-8 ਦੀ ਟੀਮ ਇੱਥੋਂ ਦੇ ਫੇਜ਼-8 ਅਤੇ ਫੇਜ਼-9 ਦੇ ਲਾਲ ਬੱਤੀ ਚੌਕ ’ਤੇ ਤਾਇਨਾਤ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਰੇਸ਼ ਕੁਮਾਰ ਉਰਫ਼ ਮੰਗਲੀ ਅਤੇ ਬੰਟੀ ਦੋਵੇਂ ਵਾਸੀ ਅੰਬ ਸਾਹਿਬ ਕਲੋਨੀ ਫੇਜ਼-11 ਆਪਣੇ ਹੋਰ ਸਾਥੀਆਂ ਨਾਲ ਮਿਲਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਬੰਦ ਪਈਆਂ ਕੋਠੀਆਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਦੇ ਹਨ, ਜੋ ਹੁਣ ਉਹ ਸੈਕਟਰ-68 ਦੇ ਸਿਟੀ ਪਾਰਕ ਨੇੜੇ ਕਿਸੇ ਕੋਠੀ ਵਿੱਚ ਚੋਰੀ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਡੀਐਸਪੀ (ਸਿਟੀ-2) ਦੀਪ ਕਮਲ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਇਕ ਚਾਂਦੀ ਦੀ ਪਲੇਟ ਵੀ ਬਰਾਮਦ ਕੀਤੀ ਗਈ ਹੈ। ਐਸਐਸਪੀ ਦੱਸਿਆ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਸੈਕਟਰ-68 ਵਿੱਚ ਬੰਦ ਪਈ ਕੋਠੀ ’ਚੋਂ ਇਕ ਛੋਟਾ ਛੀਨਾ ਪਿੱਤਲ, ਵੱਡਾ ਪਤੀਲਾ ਪਿੱਤਲ, ਪਤੀਲੇ ਦੇ ਦੋ ਢੱਕਣ ਪਿੱਤਲ, ਇੱਕ ਜੱਗ,ਇੱਕ ਪਲੇਟ ਚਾਂਦੀ ਦੀ ਧਾਂਤ ਵਰਗੀ, ਟੱੁਟੀਆਂ ਸਟੀਲ, 2 ਟੱੁਟੀਆਂ ਪਿੱਤਲ ਅਤੇ ਹੋਰ ਟੂਟੀਆਂ ਦਾ ਸਕਰੈਪ (ਟੱੁਟੀਆਂ ਦੇ ਨਿੱਪਲ) ਚੋਰੀ ਕੀਤੇ ਸਨ, ਇਹ ਸਾਰਾ ਸਮਾਨ ਪੁਲੀਸ ਨੇ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਮਾਰਚ ਮਹੀਨੇ ਉਨ੍ਹਾਂ ਨੇ ਮਾਂ ਦੁਰਗਾ ਮੰਦਰ ਸੈਕਟਰ-68 ਦੀ ਗੋਲਕ ਤੋੜ ਕੇ 30 ਹਜ਼ਾਰ ਰੁਪਏ ਚੋਰੀ ਕੀਤੇ ਸੀ। ਇਸ ਸਬੰਧੀ 28 ਮਾਰਚ ਨੂੰ ਫੇਜ਼-8 ਥਾਣੇ ਵਿੱਚ 380,457 ਕੇਸ ਦਰਜ ਕੀਤਾ ਸੀ। ਮੁਲਜ਼ਮਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਇਸੇ ਤਰ੍ਹਾਂ ਗੁਰਦੁਆਰਾ ਰਵਿਦਾਸ ਮੁਹਾਲੀ ’ਚੋਂ ਸੀਸੀਟੀਵੀ ਕੈਮਰੇ ਸਮੇਤ ਹਾਰਡ ਡਿਸਕ ਅਤੇ ਗੋਲਕ ਚੋਰੀ ਕੀਤੀ ਸੀ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ 1 ਮਾਰਚ ਨੂੰ ਥਾਣਾ ਫੇਜ਼-1 ਵਿੱਚ ਕੇਸ ਦਰਜ ਹੈ। ਮੁਲਜ਼ਮ ਬੰਟੀ ਖ਼ਿਲਾਫ਼ ਪਹਿਲਾਂ ਵੀ 9 ਅਗਸਤ ਨੂੰ ਥਾਣਾ ਫੇਜ਼-11 ਵਿੱਚ ਅਪਰਾਧਿਕ ਕੇਸ ਦਰਜ ਹੈ। ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਲੁੱਟਾਂ-ਖੋਹਾਂ ਅਤੇ ਚੋਰੀਆਂ ਦੇ ਮਾਮਲਿਆਂ ਸਬੰਧੀ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ