ਜ਼ੀਰਕਪੁਰ ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਮੁਹਾਲੀ ਦੇ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਥਾਣਾ ਜ਼ੀਰਕਪੁਰ ਪੁਲੀਸ ਨੇ ਆਬਕਾਰੀ ਵਿਭਾਗ ਨਾਲ ਸਾਂਝੀ ਕਾਰਵਾਈ ਕਰਦੀਆਂ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਜੋ ਜੀਂਦ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਮਾਇਆ ਗਾਰਡਨ ਸਿਟੀ ਅੰਬਾਲਾ ਰੋਡ ਜ਼ੀਰਕਪੁਰ ਵਿਖੇ ਕਿਰਾਏ ਘਰ ਵੱਲ ਲੈ ਕੇ ਰਹਿੰਦੇ ਹਨ। ਇਹ ਦੋਵੇਂ ਆਪਣੀ ਕਾਰ ਅਤੇ ਮੋਟਰਸਾਈਕਲ ਤੇ ਚੰਡੀਗੜ੍ਹ ਤੇ ਸਸਤੇ ਭਾਅ ਸਹਾਅ ਲਿਆ ਕੇ ਜ਼ੀਰਕਪੁਰ ਵਿਚ ਮਹਿੰਗੇ ਭਾਅ ਘਰ ਵੇਚਦੇ ਹਨ। ਜੇਕਰ ਵੰਡ ਕੀਤੀ ਜਾਵੇ ਤਾਂ ਇਨ੍ਹਾਂ ਦੇ ਫਲੈਟ ਵਿਚ ਕਾਫੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਮੁਖਬਰ ਦੀ ਇਤਲਾਹ ਉੱਤੇ ਤੁਰੰਤ ਐਕਸਾਈਜ ਐਕਟ ਤਹਿਤ ਥਾਣਾ ਜ਼ੀਰਕਪੁਰ ਵਿੱਚ ਪਰਚਾ ਦਰਜ ਕੀਤਾ ਗਿਆ ।
ਐਸਪੀ ਦਿਹਾਤੀ ਨੇ ਦੱਸਿਆ ਕਿ ਇਸੇ ਤਰ੍ਹਾਂ ਮੁੱਖਬਰ ਖਾਸ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਸਾਹਿਲ ਸੱਚਦੇਵਾ ਜੋ ਮਾਇਆ ਗਾਰਡਨ ਸਿਟੀ ਨਗਲਾ ਰੋਡ, ਜ਼ੀਰਕਪੁਰ ਵਿਖੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਉਹ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਚੰਡੀਗੜ੍ਹ ਅਤੇ ਹਰਿਆਣਾ ਤੋਂ ਆਪਣੀ ਸਵਿੱਫ਼ਟ ਡਿਜਾਇਰ ਕਾਰ ਵਿੱਚ ਸ਼ਰਾਬ ਲੈ ਕੇ ਆਉਂਦਾ ਹੈ ਅਤੇ ਆਪਣੀ ਦੁਕਾਨ ਦੇ ਬਾਹਰ ਕਾਰ ਖੜੀ ਕਰਕੇ ਨਸ਼ੇੜੀਆਂ ਨੂੰ ਮਹਿੰਗੇ ਭਾਅ ਵਿੱਚ ਸ਼ਰਾਬ ਵੇਚਦਾ ਹੈ। ਜੇਕਰ ਸਾਹਿਲ ਸੱਚਦੇਵਾ ਦੀ ਦੁਕਾਨ ਅਤੇ ਘਰ ਰੇਡ ਕੀਤੀ ਜਾਵੇ ਤਾਂ ਉਸ ਦੀ ਦੁਕਾਨ ਦੇ ਬਾਹਰ ਖੜੀ ਕਾਰ ’ਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਗੁਪਤ ਸੂਚਨਾ ’ਤੇ ਐਕਸਾਈਜ ਐਕਟ ਥਾਣਾ ਜ਼ੀਰਕਪੁਰ ਵਿੱਚ ਦਰਜ ਕੀਤਾ ਗਿਆ।
ਉਧਰ, ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ੀਰਕਪੁਰ ਥਾਣਾ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵੱਲੋਂ ਰਿਵਾਇਤੀ ਤਫ਼ਤੀਸ਼ ਦੀ ਮਦਦ ਨਾਲ ਮੁਲਜ਼ਮਾਂ ਦੇ ਕਿਰਾਏ ਦੇ ਫਲੈਟ ਮਾਇਆ ਗਾਰਡਨ ਸਿਟੀ ਅੰਬਾਲਾ ਰੋਡ ਜ਼ੀਰਕਪੁਰ ਵਿਖੇ ਰੇਡ ਕਰਕੇ ਫਲੈਟ ਦੇ ਸਟੋਰ ’ਚੋਂ 5 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 20 ਬੋਤਲਾ ਦੇਸੀ ਸ਼ਰਾਬ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਹਾਲੇ ਬਾਕੀ ਹੈ। ਜਿਨ੍ਹਾਂ ਨੂੰ ਜਲਦੀ ਟਰੇਸ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸੇ ਤਰ੍ਹਾਂ ਪੁਲੀਸ ਪਾਰਟੀ ਵੱਲੋਂ ਮੁਲਜ਼ਮ ਸਾਹਿਲ ਸੱਚਦੇਵਾ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਦੁਕਾਨ ਦੇ ਬਾਹਰ ਖੜੀ ਕਾਰ ਦੀ ਡਿੱਗੀ ’ਚੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ ਅਤੇ ਮੁਲਜ਼ਮ ਸਾਹਿਲ ਸੱਚਦੇਵਾ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਪੁੱਛਗਿੱਛ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…