ਸ੍ਰੀਮਤੀ ਸੁਧਾ ਜੈਨ ‘ਸੰਦੀਪ’ ਦੀ ਪੁਸਤਕ ‘ਜੀਓ ਅੌਰ ਜੀਨੇ ਦੋ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸਾਹਿਤਕਾਰਾਂ ਦੇ ਮੱਕੇ ਭਾਸ਼ਾ ਵਿਭਾਗ, ਪੰਜਾਬ (ਪਟਿਆਲਾ) ਵਿਖੇ ਪ੍ਰਸਿੱਧ ਲੇਖਿਕਾ ਸ਼੍ਰੀਮਤੀ ਸੁਧਾ ਜੈਨ ‘ਸੁਦੀਪ’ ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ ‘ਜੀਓ ਅੌਰ ਜੀਨੇ ਦੋ’ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ ਕੀਤੀ ਲੋਕ ਅਰਪਣ। ਪੰਜਾਬੀ-ਹਿੰਦੀ ਸਾਹਿਤ ਦੀ ਚਰਚਿਤ ਅਤੇ ਪ੍ਰਸਿੱਧ ਲੇਖਿਕਾ ਸ਼੍ਰੀਮਤੀ ਸੁਧਾ ਜੈਨ ‘ਸੁਦੀਪ’ ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ ‘ਜੀਓ ਅੌਰ ਜੀਨੇ ਦੋ’ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਕਰਮਜੀਤ ਕੌਰ ਨੇ ਪਟਿਆਲਾ ਵਿਖੇ ਦਫ਼ਤਰ ਵਿੱਚ ਆਪਣੇ ਕਰ ਕਮਲਾਂ ਨਾਲ਼ ਲੋਕ ਅਰਪਣ ਕੀਤੀ।
ਇਸ ਸਿਲਸਿਲੇ ਵਿੱਚ ਮਸ਼ਹੂਰ ਸ਼ਾਇਰ ਬਾਬੂ ਰਾਮ ਦੀਵਾਨਾ (ਸਾਬਕਾ ਸਹਾਇਕ ਡਾਇਰੈਕਟਰ), ਵੀਰਪਾਲ ਕੌਰ (ਡਿਪਟੀ ਡਾਇਰੈਕਟਰ), ਪ੍ਰਿਤਪਾਲ ਕੌਰ (ਸਹਾਇਕ ਡਾਇਰੈਕਟਰ), ਪ੍ਰਵੀਨ ਕੁਮਾਰ(ਸਹਾਇਕ ਡਾਇਰੈਕਟਰ), ਤਜਿੰਦਰ ਸਿੰਘ ਗਿੱਲ (ਸਹਾਇਕ ਡਾਇਰੈਕਟਰ), ਦਵਿੰਦਰ ਕੌਰ (ਸੀਨੀਅਰ ਸਹਾਇਕ), ਦਲਜੀਤ ਸਿੰਘ ਅਰੋੜਾ, ਸੰਪਾਦਕ ’’ਸੋਚ ਦੀ ਸ਼ਕਤੀ’’ ਪਟਿਆਲਾ, ਖ਼ੁਦ ਲੇਖਿਕਾ ਸੁਧਾ ਜੈਨ ‘ਸੁਦੀਪ’ ਅਤੇ ਉਨ੍ਹਾਂ ਦਾ ਪੁੱਤਰ ਕਲਰਕਾਰ ਉਦੇ ਜੈਨ ਓਸਵਾਲ ਰਿਲੀਜ਼ ਪ੍ਰੋਗਰਾਮ ਵਿੱਚ ਸਹਿਯੋਗੀ ਰਹੇ।
ਉਕਤ ਪੁਸਤਕ ਪਿਛਲੇ ਸਾਲ ਪ੍ਰਕਾਸ਼ਤ ਹੋਈ ਸੀ। ਲੋਕ ਅਰਪਣ ਲਈ ਸੁਖਾਵੇਂ ਮਾਹੌਲ ਦੀ ਉਡੀਕ ਵਿੱਚ ਸਮਾਂ ਲੰਘਦਾ ਗਿਆ। ਹੁਣ ਹੋਰ ਦੇਰੀ ਕੀਤੇ ਬਗ਼ੈਰ ਸਾਹਿਤਕਾਰਾਂ ਦੇ ਮੱਕੇ ਦੇ ਸੰਚਾਲਕ ਕਰਮਜੀਤ ਕੌਰ ਨੂੰ ਇਸ ਲਘੂ ਨਾਟਕ ਸੰਗ੍ਰਹਿ ਪੁਸਤਕ’’ਜੀਓ ਅੌਰ ਜੀਨੇ ਦੋ’’ ਨੂੰ ਨਾਟਕਕਾਰਾਂ ਦੇ ਤੋਖਕੇ ਨੂੰ ਦੇਖਦਿਆਂ ਪਾਠਕਾਂ ਵਿੱਚ ਪੁੱਜਦਾ ਕਰਨ ਲਈ ਲੋਕ ਅਰਪਣ ਕਰਨ ਦੀ ਬੇਨਤੀ ਕੀਤੀ ਗਈ ਜੋ ਉਨ੍ਹਾਂ ਪ੍ਰਵਾਨ ਕਰ ਲਈ।
ਬਹੁਤ ਖੂਬਸੂਰਤ ਢੰਗ ਨਾਲ ਉਕਤ ਪੁਸਤਕ ਰਿਲੀਜ਼ ਕੀਤੀ ਗਈ ਅਤੇ ਡਾਇਰੈਕਟਰ ਸਾਹਿਬਾ ਨੇ ਸੁਧਾ ਜੈਨ ‘ਸੁਦੀਪ‘ ਦੁਆਰਾ ਲਘੂ ਨਾਟਕ ਖੇਤਰ ਵਿੱਚ ਸਖ਼ਤ ਮਿਹਨਤ ਤੇ ਲਗਨ ਨਾਲ਼ ਕੀਤੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਵਿੱਚ ਉਜਾਗਰ ਕੀਤੇ ਵਿਸ਼ਿਆਂ ਨੂੰ ਸਮੇਂ ਦੇ ਹਾਣ ਦੇ ਗਰਦਾਨਿਆ ਅਤੇ ਰੰਗਮੰਚੀ ਰੰਗ ਵਿੱਚ ਦਰਸਾਈਆਂ ਸਮਾਜ ਦੀਆਂ ਸਮੱਸਿਆਂਵਾਂ ਤੇ ਉਨ੍ਹਾਂ ਦੇ ਸਮਾਧਾਨ ਨੂੰ ਸ਼ਲਾਘਾਯੋਗ ਆਖਿਆ।

ਬਾਬੂ ਰਾਮ ਦੀਵਾਨਾ ਦੱਸਿਆ ਕਿ ਪੁਸਤਕ ’’ਜੀਓ ਅੌਰ ਜੀਨੇ ਦੋ’’ ਜੋ ਕਿ ਸੱਧਰਾਂ ਤੇ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਗਈ ਹੈ। ਲੇਖਿਕਾ ਨੇ ਵਿਸਥਾਰ ਕਰਦਿਆਂ ਦੱਸਿਆ ਕਿ ਪੁਸਤਕ 15 ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਲਘੂ ਨਾਟਕ ਸੰਗ੍ਰਹਿ ਹੈ। ਇਸ ਪੁਸਤਕ ਨੂੰ ਨੇਪਰੇ ਚਾੜ੍ਹਨ ਵਿੱਚ ਡਾ. ਦੇਵੇਚਛਾ, ਡਾ. ਸੁਨੀਲ ਬਹਿਲ, ਲੇਖਕ ਤੇ ਅਨੁਵਾਦਕ ਬਾਬੂ ਰਾਮ ਦੀਵਾਨਾ ਅਤੇ ਅੰਤਰਰਾਸ਼ਟਰੀ ਰੰਗਮੰਚੀ ਅਦਾਕਾਰ ਬਲਕਾਰ ਸਿੱਧੂ ਦਾ ਭਰਪੂਰ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਡਾ. ਜੀ.ਐਸ.ਆਨੰਦ ਪ੍ਰਧਾਨ, ਗਗਨਦੀਪ ਸਾਹਿਤ ਸਾਧਨਾ ਮੰਚ, (ਪਟਿਆਲਾ) ਦੇ ਨਾਲ ਮੰਚ ਦੀ ਕਾਰਜਕਾਰਨੀ ਦੇ ਮੈਂਬਰ ਬਲਬੀਰ ਜਲਾਲਾਬਾਦੀ, ਬਚਨ ਸਿੰਘ ਗੁਰਮ, ਚਮਕੌਰ ਸਿੰਘ ਆਦਿ ਹਾਜ਼ਰ ਹੋਏ। ਅੰਤ ਵਿੱਚ ਸੁਧਾ ਜੈਨ ‘ਸੁਦੀਪ’ ਨੇ ਡਾਇਰੈਕਟਰ ਸਮਤੇ ਸਮੂਹ ਹਾਜ਼ਰ ਸਾਹਿਤਕਾਰਾਂ, ਪਤਵੰਤੇ ਸੱਜਣਾਂ ਅਤੇ ਵਿਭਾਗੀ ਅਮਲੇ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…