Share on Facebook Share on Twitter Share on Google+ Share on Pinterest Share on Linkedin ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ 5 ਅਕਤੂਬਰ ਨੂੰ ਹੋਵੇਗੀ ਚੋਣ: ਧਨੋਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ: ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੀ ਹਰ ਦੋ ਸਾਲਾਂ ਬਾਅਦ ਚੋਣ ਕਰਵਾਈ ਜਾਂਦੀ ਹੈ ਜੋ ਕਿ ਇਸ ਸਮੇਂ 2021-2023 ਲਈ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ 5 ਅਕਤੂਬਰ ਨੂੰ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਵਿਖੇ ਠੀਕ ਸਵੇਰੇ 10 ਵਜੇ ਹੋਣੀ ਨਿਯਤ ਹੋਈ ਹੈ। ਇਹ ਪ੍ਰਵਾਨਗੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਲਈ ਗਈ ਸੀ। ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਇਹ ਚੋਣ ਪੈਨਲ ਵਰਸਿਜ਼ ਪੈਨਲ ਦੇ ਅਧਾਰ ਤੇ ਹੋਵੇਗੀ। ਜੇਕਰ ਵੋਟਾਂ ਪਾਉਣ ਦੀ ਲੋੜ ਹੋਵੇ ਤਾਂ ਫਿਰ ਕਿਸੇ ਹੋਰ ਦਿਨ ਜੋ ਕਿ ਚੋਣ ਕਮੇਟੀ ਨਿਰਧਾਰਿਤ ਕਰੇਗੀ ਕੀਤੀ ਜਾਵੇਗੀ। ਇਸ ਚੋਣ ਵਿੱਚ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦੀ ਚੋਣ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੁੱਚੀ ਕਾਰਵਾਈ ਲਈ 3 ਮੈਂਬਰੀ ਚੋਣ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਚੇਅਰਮੈਨ ਜਸਮੇਰ ਸਿੰਘ ਬਾਠ, ਗਿਆਨ ਸਿੰਘ, ਮਲਾਗਰ ਸਿੰਘ ਮੈਂਬਰ ਹੋਚਗੇ। ਜਨਰਲ ਸਕੱਤਰ ਵੱਲੋਂ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਉਪਰੰਤ ਵਿੱਤ ਸਕੱਤਰ ਦੀ ਰਿਪੋਰਟ ਪੇਸ਼ ਹੋਵੇਗੀ। ਜਨਰਲ ਸਕੱਤਰ ਵੱਲੋਂ ਦੋਨੋਂ ਰਿਪੋਰਟਾਂ ਪਾਸ ਕਰਵਾਈਆਂ ਜਾਣਗੀਆਂ ਅਤੇ ਸਟੇਜ ਚੋਣ ਕਮੇਟੀ ਨੂੰ ਦੇ ਦਿੱਤੀ ਜਾਵੇਗੀ। ਚੋਣ ਕਮੇਟੀ ਨਵੀਂ ਚੁਣੀ ਗਈ ਟੀਮ ਦਾ ਐਲਾਨ ਕਰੇਗੀ ਅਤੇ ਨਵੇਂ ਚੁਣੇ ਪ੍ਰਧਾਨ ਵੱਲੋਂ ਆਏ ਮੈਂਬਰਾਂ ਦਾ ਧੰਨਵਾਦ ਕਰਨ ਉਪਰੰਤ ਮੀਟਿੰਗ ਦੀ ਸਮਾਪਤੀ ਹੋਵੇਗੀ। ਮੈਂਬਰ ਨੋਟ ਕਰਨ ਅਤੇ ਸਮੇਂ ਸਿਰ ਪੁੱਜਣ ਦੀ ਖੇਚਲ ਕਰਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ