ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ ਸੰਪੰਨ

ਡਾ. ਬਲਵੀਰ ਸਿੰਘ ਲਾਂਡਰਾਂ ਬਾਲੀ ਗਰੁੱਪ ਛੱਡ ਧੰਨਾ ਮੱਲ ਗੋਇਲ ਗਰੁੱਪ ਵਿੱਚ ਹੋਏ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਦੇ ਡਾਕਟਰ ਧੰਨਾ ਮੱਲ ਗੋਇਲ ਗਰੁੱਪ ਦਾ ਜ਼ਿਲ੍ਹਾ ਇਜਲਾਸ ਡੇਰਾਬੱਸੀ ਵਿਖੇ ਗੱਡਰੀਆਂ ਧਰਮਸ਼ਾਲਾ ਵਿਖੇ ਡਾਕਟਰ ਬਲਵੀਰ ਸਿੰਘ ਲਾਂਡਰਾਂ ਦੀ ਅਗਵਾਈ ਅਤੇ ਡਾਕਟਰ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਵਿੱਚ ਸੂਬਾ ਜਨਰਲ ਸਕੱਤਰ ਡਾ. ਕੁਲਵੰਤ ਰਾਏ ਪੰਡੋਰੀ, ਸੂਬਾ ਫਾਇਨਾਸ ਸਕੱਤਰ ਡਾ. ਐਚਐਸ ਰਾਣੂ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਮਾਸ਼ੀਕੇ, ਸੂਬਾ ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ, ਸੂਬਾ ਸਲਾਹਕਾਰ ਡਾ. ਜਸਵਿੰਦਰ ਸਿੰਘ ਭੋਗਲ, ਸੂਬਾ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਬਟਾਲਾ ਨੇ ਇਜਲਾਸ ਵਿੱਚ ਸਮੂਲੀਅਤ ਕਰਦੇ ਹੋਏ ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਦਾ ਐਲਾਨ ਕੀਤ। ਇਜਲਾਸ ਦੀ ਸ਼ੁਰੂਆਤ ਵਿੱਚ ਡਾ. ਬਲਵੀਰ ਸਿੰਘ ਲਾਂਡਰਾਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਡਾ. ਰਮੇਸ਼ ਸਿੰਘ ਬਾਲੀ ਗਰੁੱਪ ਨੂੰ ਛੱਡ ਡਾ. ਧੰਨਾ ਮੱਲ ਗੋਇਲ ਗਰੁੱਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।
ਡਾ. ਬਲਵੀਰ ਸਿੰਘ ਲਾਂਡਰਾਂ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕਰਨ ਤੋਂ ਬਾਅਦ ਡਾ. ਧੰਨਾ ਮੱਲ ਗੋਇਲ ਵੱਲੋਂ ਸਰਵ ਸੰਮਤੀ ਨਾਲ ਡਾ. ਬਲਵੀਰ ਸਿੰਘ ਲਾਂਡਰਾਂ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਜ਼ਿਲ੍ਹਾ ਬਾਡੀ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਜ਼ਿਲ੍ਹਾ ਕੈਸ਼ੀਅਰ ਡਾ. ਸੁਖਬੀਰ ਸਿੰਘ ਝਿਊਰਹੇੜੀ, ਚੇਅਰਮੈਨ ਡਾ. ਕ੍ਰਿਪਾਲ ਸਿੰਘ, ਸਰਪ੍ਰਸਤ ਡਾ. ਅਮਰੀਕ ਸਿੰਘ ਤੇ ਡਾ. ਗੁਰਦੇਵ ਸਿੰਘ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਮੁਹਾਲੀ ਤੋਂ ਡਾ. ਤਰਸੇਮ ਸਿੰਘ ਅਤੇ ਡਾ. ਬਲਜਿੰਦਰ ਸਿੰਘ ਕਾਹਲੋਂ ਨੂੰ ਸੂਬਾ ਕਮੇਟੀ ਮੈਂਬਰ ਲਿਆ ਗਿਆ।
ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ. ਬਲਵੀਰ ਸਿੰਘ ਲਾਂਡਰਾਂ ਦੀ ਸਹਿਮਤੀ ਨਾਲ ਜ਼ਿਲ੍ਹੇ ਦੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਜਿਸ ਵਿੱਚ ਡਾ. ਹਰਪ੍ਰੀਤ ਸਿੰਘ ਬਲਾਕ ਮੁਹਾਲੀ, ਡਾ. ਪ੍ਰਮੋਦ ਕੁਮਾਰ ਬਲਾਕ ਢਕੋਲੀ, ਡਾ. ਬਲਵਿੰਦਰ ਸਿੰਘ ਬਲਾਕ ਬਨੂੜ ਤੇ ਡਾ. ਨਿਰਮਲ ਸਿੰਘ ਬਲਾਕ ਡੇਰਾਬੱਸੀ ਦਾ ਪ੍ਰਧਾਨ ਐਲਾਨਿਆਂ ਗਿਆ ਅਤੇ ਜਲਦ ਹੀ ਜ਼ਿਲ੍ਹੇ ਦੇ ਰਹਿੰਦੇ ਬਾਕੀ ਹੋਰ ਬਲਾਕਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਪ੍ਰੈਕਟੀਸ਼ਨਰ ਡਾਕਟਰਾਂ ਵੱਲੋਂ ਸਟੇਟ ਬਾਡੀ ਦੇ ਸਮੂਹ ਅਹੁਦੇਦਾਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੂਬਾ ਆਗੂਆਂ ਵੱਲੋਂ ਚੁਣੀ ਗਈ ਜ਼ਿਲ੍ਹਾ ਕਮੇਟੀ ਅਤੇ ਇਜ਼ਲਾਸ ਵਿੱਚ ਸ਼ਾਮਲ ਸਮੂਹ ਡੈਲੀਗੇਟ ਸਾਥੀਆਂ ਨੂੰ ਇਨਕਲਾਬੀ ਮੁਬਾਰਕਾਂ ਦਿੱਤੀ ਗਈ । ਇਸ ਮੌਕੇ ਸੂਬੇ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਡਾਕਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਫੈਸਲਾ ਲਿਆ ਗਿਆ ਕਿ ਜੇਕਰ 15 ਅਕਤੂਬਰ ਤੱਕ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਇੱਕ ਜ਼ਬਰਦਸਤ ਰੈਲੀ ਦਾ ਕਰਕੇ ਕਾਂਗਰਸ ਵੱਲੋਂ 2017 ਦੀਆਂ ਚੋਣਾਂ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਲ ਕੀਤੇ ਵਾਅਦੇ ਚੇਤੇ ਕਰਾਏ ਜਾਣਗੇ।

ਇਸ ਇਜਲਾਸ ਵਿੱਚ ਬਿਪਲਬ ਬਿਸਵਾਸ, ਨਰਿੰਦਰ ਕੁਮਾਰ, ਮਦਨ ਕੁਮਾਰ, ਮੁਕੇਸ਼ ਕੁਮਾਰ, ਬਲਕਾਰ ਸਿੰਘ, ਸਿਵ ਕੁਮਾਰ, ਭਰਪੂਰ ਸਿੰਘ, ਧਰਮ ਪਾਲ, ਰਾਮ ਅਵਤਾਰ, ਐਨਕੇ ਸਰਕਾਰ, ਜਸਵਿੰਦਰ ਸਿੰਘ, ਰਾਜੇਸ਼ ਕੁਮਾਰ, ਜਸਵੀਰ ਸਿੰਘ, ਬਲਜਿੰਦਰ ਸਿੰਘ ਕਾਹਲੋਂ, ਸੁਖਦੇਵ ਸਿੰਘ, ਸੁਖਵੀਰ ਸਿੰਘ, ਰਵਿੰਦਰ ਸਿੰਘ, ਸੰਜੇ ਗੁਪਤਾ, ਬੀਕੇ ਮੰਡਲ, ਨੀਰਜ ਕੁਮਾਰ, ਨਿਤੀਸ਼ ਕੁਮਾਰ, ਨਿਪਿਲ ਰਾਏ, ਅਨੂਪ ਮੇਹਲੀ, ਅਨੀਰੁਧ ਸਾਹਾ, ਨਿਰਮਲ ਸਿੰਘ, ਦਰਸਨ ਸਿੰਘ, ਬਲਵਿੰਦਰ ਸਿੰਘ, ਮੁਕੇਸ਼ ਕੁਮਾਰ, ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ, ਪ੍ਰਮੋਦ ਸ਼ਰਮਾ, ਅਮਰਜੀਤ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਰਾਮ ਆਸਰਾ, ਰਾਜ ਸਾਗਰ, ਅਮਰੀਕ ਸਿੰਘ, ਸਕਦੀ ਕੁਮਾਰ, ਅਮਰ ਸਿੰਘ ਆਦਿ ਪ੍ਰੈਕਟੀਸ਼ਨਰ ਡਾਕਟਰਾਂ ਵੱਲੋਂ ਵੱਧ ਚੜ੍ਹ ਕੇ ਸਮੂਲੀਅਤ ਕੀਤੀ ਗਈ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…