ਸੀਜੀਸੀ ਲਾਂਡਰਾਂ ਵੱਲੋਂ ਉੱਭਰਦੇ ਉੱਦਮੀਆਂ ਲਈ ਐਨਵੀਜ਼ਨ ਇਨਕਿਊਬੇਸ਼ਨ ਪ੍ਰੋਗਰਾਮ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਦੇਸ਼ ਭਰ ਵਿੱਚ ਇੱਕ ਮਜ਼ਬੂਤ ਸਟਾਰਟਅੱਪ ਸਭਿਆਚਾਰ ਦਾ ਨਿਰਮਾਣ ਕਰਨ ਲਈ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਆਰਅਆਈਐੱਸਈ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਨੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਫਲੈਗਸ਼ਿਪ ਪ੍ਰੋਗਰਾਮ ਅਰਥਾਤ ਐਨਵੀਜ਼ਨ ਇਨਕਿਊਬੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਪੂਰੇ ਭਾਰਤ ਵਿੱਚ ਸਟਾਰਟਅੱਪਸ ਨੂੰ ਸ਼ਾਨਦਾਰ ਮੌਕੇ ਪ੍ਰਦਾਨ ਕਰਨਾ ਹੈ, ਜੋ ਕਿ ਸਮੁਦਾਇ ਵੱਲੋਂ ਸਾਹਮਣੇ ਕੀਤੇ ਜਾ ਰਹੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੇ ਹਨ।
ਇਸ ਪ੍ਰੋਗਰਾਮ ਤਹਿਤ 17 ਸਟਾਰਟਅੱਪ ਏਸੀਆਈਸੀ-ਆਰਅਆਈਐੱਸਈ ਨਾਲ ਜੁੜ ਚੁੱਕੇ ਹਨ। ਜਿਨ੍ਹਾਂ ਨੂੰ 11 ਮਹੀਨਿਆਂ ਦੇ ਸਮੇਂ ਵਿਚ ਇਨਕਿਊਬੇਟ ਕੀਤਾ ਜਾਵੇਗਾ। ਇਹ ਕੋ ਵਰਕਿੰਗ ਸਪੇਸ, ਕੰਪਿਊਟਰ ਸੁਵਿਧਾਵਾਂ ਅਤੇ ਡਰੋਨ ਟੈਕਨਾਲੋਜੀ, ਸਾਈਬਰ ਸੁਰੱਖਿਆ ਅਤੇ 3 ਡੀ ਪ੍ਰੀਟਿੰਗ ਵਿੱਚ ਉੱਨਤ ਲੈਬਾਂ ਤੱਕ ਪਹੁੰਚ ਪ੍ਰਦਾਨ ਕਰੇਗਾ।
ਪੰਜਾਬ ਇਨਫੋਟੈਕ ਦੇ ਡੀਜੀਐਮ ਸੁਨੀਲ ਚਾਵਲਾ ਨੇ ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਏਸੀਆਈਸੀ-ਆਰਅਆਈਐੱਸਈ ਪੰਜੀਕ੍ਰਿਤ ਯੁਵਾ ਉੱਦਮੀਆਂ ਨੂੰ ਰਾਸ਼ਟਰੀ ਅਰਥਵਿਵਸਥਾ ਵਿੱਚ ਯੋਗਦਾਨ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਤਮ ਨਿਰਭਰ ਭਾਰਤ ਦਾ ਨਿਰਮਾਣ ਕਰਨ ਲਈ ਪ੍ਰੇਰਿਤ ਕੀਤਾ। ਪੰਜੀਕ੍ਰਿਤ ਸਟਾਰਟਅੱਪਸ ਨੂੰ ਸਟਾਰਟਅੱਪ ਪੰਜਾਬ, ਅਟਲ ਇਨੋਵੇਸ਼ਨ ਮਿਸ਼ਨ, ਸਟਾਰਟਅੱਪ ਇੰਡੀਆ ਅਤੇ ਏਂਜਲ ਇਨਵੇਸਟਰਸ ਦੁਆਰਾ ਪੇਸ਼ ਕੀਤੇ ਜਾ ਰਹੇ ਫੰਡਿੰਗ ਦੇ ਮੌਕਿਆਂ ਤੋਂ ਵੀ ਜਾਣੂ ਕਰਵਾਇਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…