Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪੁਲੀਸ ਵੱਲੋਂ 7 ਕਿੱਲੋ ਅਫ਼ੀਮ ਤੇ ਦੇਸੀ ਪਿਸਤੌਲ ਸਮੇਤ ਦੋ ਟੈਕਸੀ ਚਾਲਕ ਗ੍ਰਿਫ਼ਤਾਰ ਮੁਲਜ਼ਮਾਂ ਨੇ ਅੱਜ ਮੁਹਾਲੀ, ਖਰੜ ਤੇ ਰੂਪਨਗਰ ਏਰੀਆ ਵਿੱਚ ਦੇਣੀ ਸੀ ਅਫ਼ੀਮ ਦੀ ਸਪਲਾਈ ਯੂਪੀ ਦੇ ਨਸ਼ਾ ਤਸਕਰ ਕੋਲੋਂ ਸਸਤੇ ਭਾਅ ’ਤੇ ਅਫ਼ੀਮ ਦੀ ਖੇਪ ਲੈ ਕੇ ਪੰਜਾਬ ਆਏ ਸੀ ਮੁਲਜ਼ਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਨੂੰ 7 ਕਿੱਲੋ ਅਫ਼ੀਮ ਅਤੇ ਦੇਸ਼ੀ ਪਿਸਤੌਲ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਚਿੱਟੇ ਰੰਗ ਦੀ ਸਵਿਫ਼ਟ ਡੀਜ਼ਾਇਰ ਕਾਰ (ਟੈਕਸੀ) ਵਿੱਚ ਅਫ਼ੀਮ ਅਤੇ ਨਾਜਾਇਜ਼ ਅਸਲੇ ਨਾਲ ਆ ਰਹੇ ਹਨ। ਸੂਚਨਾ ਮਿਲਣ ’ਤੇ ਮੁਹਾਲੀ ਐਸਪੀ (ਡੀ) ਵਜੀਰ ਸਿੰਘ ਖਹਿਰਾ ਅਤੇ ਡੀਐਸਪੀ (ਡੀ) ਸੁਖਨਾਜ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪਿੰਡ ਭਾਗੋਮਾਜਰਾ ਨੇੜੇ ਨਾਕਾਬੰਦੀ ਕਰਕੇ ਜਸਵੀਰ ਸਿੰਘ ਵਾਸੀ ਪਿੰਡ ਦੁਰਾਲੀ (ਮੁਹਾਲੀ) ਅਤੇ ਆਸ਼ੂ ਹੰਸ ਵਾਸੀ ਰਾਮ ਦਰਬਾਰ, ਚੰਡੀਗੜ੍ਹ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 7 ਕਿੱਲੋ ਅਫ਼ੀਮ ਅਤੇ 315 ਬੋਰ ਦਾ ਦੇਸ਼ੀ ਪਿਸਤੌਲ ਬਰਾਮਦ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਅੱਜ ਮੁਹਾਲੀ, ਖਰੜ ਅਤੇ ਰੂਪਨਗਰ ਏਰੀਆ ਵਿੱਚ ਅਫ਼ੀਮ ਦੀ ਸਪਲਾਈ ਦੇਣੀ ਸੀ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਦੁਰਾਲੀ ਦਿਹਾੜੀ ’ਤੇ ਡਰਾਇਵਰੀ ਕਰਦਾ ਹੈ ਜਦੋਂਕਿ ਆਸ਼ੂ ਹੰਸ ਵੀ ਟੈਕਸੀ ਚਲਾਉਂਦਾ ਹੈ। ਇਸ ਕੋਲ ਆਪਣੀ ਇੱਕ ਸਵਿਫ਼ਟ ਡੀਜਾਇਰ ਗੱਡੀ ਵੀ ਹੈ, ਜੋ ਹੁਣ ਉਸ ਨੂੰ ਖ਼ੁਦ ਚਲਾਉਣ ਲੱਗ ਪਿਆ ਸੀ। ਦੋਵੇਂ ਮੁਲਜ਼ਮ ਡਰਾਇਵਰੀ ਕਰਨ ਕਰਕੇ ਉਨ੍ਹਾਂ ਦੀ ਆਪਸ ਵਿੱਚ ਇਕ ਦੂਜੇ ਨਾਲ ਜਾਣ ਪਛਾਣ ਹੋ ਗਈ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਬਾਅਦ ਵਿੱਚ ਉਨ੍ਹਾਂ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਫ਼ੀਮ ਸਪਲਾਈ ਕਰਨ ਦਾ ਧੰਦਾ ਸ਼ੁਰੂ ਕਰ ਲਿਆ। ਸ੍ਰੀ ਮਾਹਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਯੂਪੀ ਦੇ ਨਸ਼ਾ ਤਸਕਰ ਕੋਲੋਂ ਸਸਤੇ ਭਾਅ ’ਤੇ ਅਫ਼ੀਮ ਲੈ ਕੇ ਆਏ ਸੀ ਜਦੋਂਕਿ ਨਸ਼ਾ ਤਸਕਰ ਖ਼ੁਦ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਅਫ਼ੀਮ ਦੀ ਸਪਲਾਈ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਅਹਿਮ ਜਾਣਕਾਰੀ ਹੱਥ ਲੱਗਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ