Share on Facebook Share on Twitter Share on Google+ Share on Pinterest Share on Linkedin ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਧਰਨੇ ’ਤੇ ਡਟੇ ਪੀਟੀਆਈ ਅਧਿਆਪਕ ਦੀ ਡੇਂਗੂ ਨਾਲ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਮਾਨਸਾ, 14 ਨਵੰਬਰ: ਪੀਟੀਆਈ ਅਧਿਆਪਕ ਯੂਨੀਅਨ ਦੇ ਆਗੂ ਦਲਜੀਤ ਸਿੰਘ ਕਾਕਾ (ਸਰਦੂਲਗੜ੍ਹ\ਮਾਨਸਾ) ਧਰਨੇ ਵਿੱਚ ਲਗਾਤਾਰ ਡਟੇ ਰਹਿਣ ਕਰਕੇ ਡੇਂਗੂ ਹੋਣ ਕਰਕੇ ਲੰਘੀ ਰਾਤ ਕਰੀਬ 1 ਵਜੇ ਅਚਾਨਕ ਮੌਤ ਹੋ ਗਈ। ਦਲਜੀਤ ਸਿੰਘ ਦਾ ਘਾਟਾ ਪਰਿਵਾਰ ਅਤੇ ਯੂਨੀਅਨ ਨੂੰ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਵੱਲੋਂ ਪਿਛਲੇ 30 ਦਿਨ ਤੋਂ ਮੁਹਾਲੀ ਏਅਰਪੋਰਟ ਸੜਕ ’ਤੇ ਟੈਂਕੀ ਉੱਤੇ ਡਟੇ ਹੋਏ ਹਨ। ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਲਾਭ ਸਿੰਘ ਭੋਲਾ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਦੇ ਬਹੁਤ ਹੀ ਜੁਝਾਰੂ ਅਧਿਆਪਕਾਂ ’ਚੋਂ ਇੱਕ ਪੀਟੀਆਈ ਅਧਿਆਪਕ ਦਲਜੀਤ ਸਿੰਘ ਕਾਕਾ ਲਗਾਤਾਰ ਪਿਛਲੇ 28 ਦਿਨ ਤੋਂ ਧਰਨੇ ਵਿੱਚ ਸ਼ਾਮਲ ਸੀ। ਪਿਛਲੇ 5-6 ਦਿਨਾਂ ਤੋਂ ਦਲਜੀਤ ਸਿੰਘ ਕਾਕਾ ਬਿਮਾਰ ਸਨ। ਬਲੱਡ ਟੈੱਸਟ ਹੋਣ ’ਤੇ ਪਤਾ ਲੱਗਾ ਕਿ ਉਹ ਡੇਂਗੂ ਤੋਂ ਪੀੜਤ ਹੈ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ। ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਲਾਭ ਸਿੰਘ ਭੋਲਾ ਦਾ ਕਹਿਣਾ ਹੈ ਕਿ ਦਲਜੀਤ ਸਿੰਘ ਕਾਕਾ ਦੀ ਸਿਹਤ ਧਰਨੇ ਵਿੱਚ ਡੇਂਗੂ ਹੋਣ ਕਾਰਨ ਜ਼ਿਆਦਾ ਖਰਾਬ ਹੋਣ ਲੱਗੀ ਸੀ। ਜਿਸ ਕਾਰਨ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ ਪ੍ਰੰਤੂ ਰਾਤੀ ਕਰੀਬ 1 ਵਜੇ ਦਲਜੀਤ ਸਿੰਘ ਕਾਕਾ ਦੇ ਘਰੋਂ ਫੋਨ ਆਇਆ ਕਿ ਉਸ ਦੀ ਸਿਹਤ ਜ਼ਿਆਦਾ ਵਿਗੜਨ ਨਾਲ ਅਚਾਨਕ ਮੌਤ ਹੋ ਗਈ ਹੈ। ਆਗੂਆਂ ਨੇ ਦਲਜੀਤ ਸਿੰਘ ਦੀ ਮੌਤ ਲਈ ਪੰਜਾਬ ਸਰਕਾਰ, ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭੋਲਾ ਨੇ ਕਿਹਾ ਕਿ ਪੰਜਾਬ ਵਿੱਚ ਇਕ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਨੌਜਵਾਨਾਂ ਆਪਣੇ ਦੇਸ਼ ਕੌਮ ਲਈ ਲੜਦੇ ਸ਼ਹੀਦ ਹੁੰਦੇ ਰਹੇ ਹਨ ਪਰ ਹੁਣ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਨੌਜਵਾਨਾਂ ਨੂੰ ਆਪਣੇ ਰੁਜ਼ਗਾਰ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ। ਇਨਸਾਫ਼ ਲਈ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹਨਾ ਪੈ ਰਿਹਾ ਹੈ ਅਤੇ ਕਈ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦਿਆਂ ਦਲਜੀਤ ਸਿੰਘ ਵਾਂਗ ਹਮੇਸ਼ਾ ਲਈ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ