ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਫ਼ਸਲੀ ਵਿਭਿੰਨਤਾ ਅਤਿ ਜ਼ਰੂਰੀ ਤੇ ਅਹਿਮ: ਅਨਿਰੁਧ ਤਿਵਾੜੀ

ਮੁੱਖ ਸਕੱਤਰ ਨੇ ‘ਫਸਲੀ ਵਿਭਿੰਨਤਾ’ ਵਿਸ਼ੇ ’ਤੇ ਅਧਾਰਿਤ ਕੌਮੀ ਥੀਮੈਟਿਕ ਵਰਕਸ਼ਾਪ ਦੀ ਕੀਤੀ ਅਗਵਾਈ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 9 ਦਸੰਬਰ:
ਫਸਲੀ ਵਿਭਿੰਨਤਾ ਅਜੋਕੇ ਸਮੇਂ ਵਿੱਚ ਪੇਂਡੂ ਖੁਸ਼ਹਾਲੀ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਦੀ ਹੈ ਅਤੇ ਪੰਜਾਬ ਵਰਗੇ ਸਾਰੇ ਖੇਤੀ ਪ੍ਰਧਾਨ ਸੂਬਿਆਂ ਲਈ ਲਾਹੇਵੰਦ ਸਾਬਤ ਸਕਦੀ ਹੈ । ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ, ਸ੍ਰੀ ਅਨਿਰੁਧ ਤਿਵਾੜੀ ਨੇ ਵੀਰਵਾਰ ਨੂੰ ਇੰਡੀਅਨ ਸਕੂਲ ਆਫ ਬਿਜਨਸ, ਮੋਹਾਲੀ ਵਿਖੇ ‘‘ਫਸਲੀ ਵਿਭਿੰਨਤਾ’’ ਵਿਸ਼ੇੇ ‘ਤੇ ਕੌਮੀ ਥੀਮੈਟਿਕ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਹ ਸਮਾਗਮ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਇਆ ਗਿਆ।
ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਨਾ ਕੇਵਲ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਫਸਲੀ ਵਿਭਿੰਨਤਾ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਫਸਲੀ ਵਿਭਿੰਨਤਾ ਯੋਜਨਾ ਲਈ ਨੀਤੀ ਘੜਨ ਵਿੱਚ ਭਾਈਵਾਲਾਂ ਦੀ ਭੂਮਿਕਾ ਨੂੰ ਪ੍ਰਮੁੱਖ ਏਜੰਡੇ ‘ਤੇ ਰੱਖਿਆ। ਉਨਾਂ ਜ਼ੋਰ ਦਿੰਦਿਆਂ ਕਿਹਾ,“ਫਸਲੀ ਵਿਭਿੰਨਤਾ ਦਾ ਮੁੱਖ ਉਦੇਸ਼ ਖੇਤੀ ਨੂੰ ਵਧੇਰੇ ਲਾਹੇਵੰਦ ਕਿੱਤਾ ਬਣਾਉਣਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣਾ ਹੈ।’
ਉਨਾਂ ਅੱਗੇ ਕਿਹਾ ਕਿ ਇਸ ਸਮੇਂ ਫਸਲੀ ਵਿਭਿੰਨਤਾ ਨੂੰ ਅਸਲ ਅਰਥਾਂ ਵਿੱਚ ਅਮਲ ’ਚ ਲਿਆਉਣ ਲਈ ਉਨੇਂ ਹੀ ਯਤਨ ਲੋੜੀਂਦੇ ਜਿੰਨੇ ਹਰੀ ਕ੍ਰਾਂਤੀ ਦੇ ਸਮੇਂ ਕੀਤੇ ਗਏ ਸਨ । ਸ੍ਰੀ ਤਿਵਾੜੀ ਨੇ ਸਾਰੇ ਭਾਈਵਾਲਾਂ ਨੂੰ ਫਸਲੀ ਵਿਭਿੰਨਤਾ ਲਿਆਉਣ ਸਬੰਧੀ ਕਿਉਂ, ਕੀ ਅਤੇ ਕਿਵੇਂ ਬਾਰੇ ਇੱਕ ਖੁੱਲਾ ਸਵਾਲ ਕੀਤਾ ਅਤੇ ਜ਼ੋਰ ਦਿੱਤਾ ਕਿ ਸੈਸ਼ਨਾਂ ਵਿੱਚ ਇਹਨਾਂ ਸਵਾਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਖੇਤੀਬਾੜੀ ਵਿਭਾਗ ਦੇ ਵਿੱਤ ਕਮਿਸ਼ਨਰ, ਸ੍ਰੀ ਡੀ.ਕੇ. ਤਿਵਾੜੀ ਨੇ ਕੁਦਰਤੀ ਸਰੋਤਾਂ ‘ਤੇ ਨਿਰਭਰਤਾ ਕਾਰਨ ਖੇਤੀ ਦੀ ਅਨਿਸ਼ਚਿਤਤਾ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਹਰ ਸਾਲ ਹੋਣ ਵਾਲੀ ਭੋਜਨ ਪਦਾਰਥਾਂ ਦੀ ਬਰਬਾਦੀ ਦਾ ਹਵਾਲਾ ਦਿੰਦੇ ਹੋਏ, ਉਨਾਂ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ ਟਿਕਾਊ, ਵਿਵਹਾਰਕ ਖੇਤੀ ਦੇ ਖੇਤਰ ਵਿੱਚ ਤਰੱਕੀ ਲਈ ਨਿਰੋਲ ਉਪਰਾਲੇ ਕਰਨ ‘ਤੇ ਜੋਰ ਦਿੱਤਾ।
ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਸ੍ਰੀ ਰਿਤੇਸ਼ ਚੌਹਾਨ ਨੇ ਰਾਸ਼ਟਰੀ ਪੱਧਰ ਦੀ ਨੀਤੀ ਬਣਾਉਣ ਵਿੱਚ ਸੂਬਿਆਂ ਨੂੰ ਸ਼ਾਮਲ ਕਰਨ ਸਬੰਧੀ ਸੰਕੇਤ ਦਿੱਤਾ ਕਿ ਸਾਰੇ ਭਾਈਵਾਲਾਂ ਨੂੰੂ ਬੌਟਮ ਅੱਪ ਪਹੁੰਚ ਅਪਣਾ ਕੇ ਇੱਕ ਮੰਚ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨਾਂ ਨੇ ਫਸਲੀ ਵਿਭਿੰਨਤਾ ਯੋਜਨਾ ਬਣਾਉਣ ਵਿੱਚ ਰਾਜਾਂ ਦੀ ਜ਼ੋਰਦਾਰ ਭਾਗੀਦਾਰੀ ਦਾ ਵੀ ਸੱਦਾ ਦਿੱਤਾ।
ਨੀਤੀ ਆਯੋਗ ਦੀ ਸੀਨੀਅਰ ਸਲਾਹਕਾਰ (ਖੇਤੀਬਾੜੀ) ਡਾ. ਨੀਲਮ ਪਟੇਲ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ ਸਰਕਾਰ ਦੁਆਰਾ ਪਛਾਣੇ ਗਏ ਛੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ। ਜਿਨਾਂ ਵਿੱਚ ਤੇਲ ਬੀਜ ਅਤੇ ਦਾਲਾਂ, ਜਲ ਸੁਰੱਖਿਆ, ਸਿਹਤ, ਸ਼ਹਿਰੀ ਸਾਸ਼ਨ, ਨਿਰਯਾਤ ਸ਼ਾਮਲ ਹਨ, ਨੂੰ ਉਤਸ਼ਾਹਿਤ ਕਰਨ ਦੇ ਨਾਲ ਫਸਲੀ ਵਿਭਿੰਨਤਾ ਅਤੇ ਸਵੈ-ਨਿਰਭਰਤਤਾ ਲਿਆਉਣਾ ਮੁੱਖ ਟੀਚਾ ਹੈ । ਉਨਾਂ ਨੇ ਪਾਲਿਸੀ ਪ੍ਰੋਗਰਾਮ ਵਿੱਚ ਰਾਜ ਦੇ ਕਾਰਕਾਂ, ਸਰੋਤਾਂ ਅਤੇ ਚੁਣੌਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ 2025 ਤੱਕ ਸਵੈ-ਨਿਰਭਰਤਾ ਲਈ ਇੱਕ ਰੂਪ ਰੇਖਾ ਤਿਆਰ ਕਰਨ ‘ਤੇ ਜ਼ੋਰ ਦਿੱਤਾ।
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰੀ ਅਜੈ ਵੀਰ ਜਾਖੜ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਫਸਲੀ ਵਿਭਿੰਨਤਾ ਸਿਰਫ ਇੱਕ ਵਿਚਾਰ ਹੀ ਨਹੀਂ, ਸਗੋਂ ਹਾਲੇ ਤੱਕ ਇੱਕ ਅਧੂਰਾ ਸੁਪਨਾ ਹੈ। ਉਨਾਂ ਇਹ ਵੀ ਕਿਹਾ ਕਿ ਕਿਸਾਨੀ ਕਰਜ਼ੇ, ਪਾਣੀ ਦਾ ਡਿੱਗਦਾ ਪੱਧਰ, ਜੈਵੀ ਵਿਭਿੰਨਤਾ ਦੇ ਨੁਕਸਾਨ ਆਦਿ ਵਰਗੀਆਂ ਸਮੱਸਿਆਵਾਂ ਨੂੰ ਫਸਲੀ ਵਿਭਿੰਨਤਾ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ ਕਿਉਂਕਿ ਫਸਲੀ ਵਿਭਿੰਨਤਾ ਨਾਲ ਵੱਡੀ ਗਿਣਤੀ ਵਿੱਚ ਮਾਨਵੀ ਦਿਹਾੜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨਾਂ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹ ਫਸਲੀ ਵਿਭਿੰਨਤਾ ਪ੍ਰੋਗਰਾਮ ਰਾਹੀਂ ਭਾਰਤ ਦੀ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਲਈ ਟਰਾਂਸਮਿਸ਼ਨ ਕਮਿਸ਼ਨ ਦੀ ਸਥਾਪਨਾ ਸਬੰਧੀ ਪੰਜਾਬ ਰਾਜ ਦਾ ਪੂਰਾ ਸਮਰਥਨ ਕਰੇ।
ਆਈਐਸਬੀ ਹੈਦਰਾਬਾਦ ਤੋਂ ਪ੍ਰੋਫੈਸਰ ਅਸ਼ਵਨੀ ਛਤ੍ਰੇ ਨੇ ਆਪਣੇ ਆਨਲਾਈਨ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਅਤੇ ਹੋਰ ਰਾਜਾਂ ਲਈ ਕਲਾਈਮੇਟ ਸਮਾਰਟ ਐਗਰੀਕਲਚਰ ਸਮੇਂ ਦੀ ਸਖਤ ਲੋੜ ਹੈ ਕਿਉਂਕਿ ਮੋਨੋ ਕਰਾਪਿੰਗ ਸਾਡੇ ਵਾਤਾਵਰਣ ਲਈ ਅਣਉਚਿਤ ਹੈ। ਉਨਾਂ ਫਸਲੀ ਵਿਭਿੰਨਤਾ ਦੀਆਂ ਇਕਾਈਆਂ/ਪੱਧਰ ਨੂੰ ਪਰਿਭਾਸ਼ਿਤ ਕਰਨ ਅਤੇ ਮੌਸਮੀ ਖਤਰਿਆਂ ਦੇ ਮਾਮਲੇ ਵਿੱਚ ਬੀਮਾ ਵਿਧੀ ਦੀ ਲੋੜ ’ਤੇ ਜ਼ੋਰ ਦਿੱਤਾ।
ਵਰਕਸ਼ਾਪ ਦੌਰਾਨ ਫਸਲੀ ਵਿਭਿੰਨਤਾ ਦੀ ਲੋੜ, ਫਸਲੀ ਵਿਭਿੰਨਤਾ ਵਿੱਚ ਖੋਜ/ਤਕਨਾਲੋਜੀ/ਖੇਤੀ ਮਸ਼ੀਨੀਕਰਨ, ਫ਼ਸਲੀ ਵਿਭਿੰਨਤਾ ਵਿੱਚ ਬਾਗਬਾਨੀ ਦੀ ਭੂਮਿਕਾ, ਪਸ਼ੂ ਪਾਲਣ/ਸਬੰਧਤ ਖੇਤਰਾਂ ਦੀ ਭੂਮਿਕਾ ਅਤੇ ਫਸਲੀ ਵਿਭਿੰਨਤਾ, ਕਿਸਾਨ ਉਤਪਾਦਕ ਸੰਗਠਨ, ਫ਼ਸਲੀ ਵਿਭਿੰਨਤਾ ਵਿੱਚ ਫਾਰਮਰ ਕੋਆਪਰੇਟਿਵਸ ਅਤੇ ਹੋਰ ਹਿੱਸੇਦਾਰ, ਫਸਲੀ ਵਿਭਿੰਨਤਾ ਤੋਂ ਬਾਅਦ: ਫੂਡ ਪ੍ਰੋਸੈਸਿੰਗ ਅਤੇ ਐਗਰੋ ਇੰਡਸਟਰੀਜ਼ ਦੀ ਮਹੱਤਤਾ ਅਤੇ ਫਸਲੀ ਵਿਭਿੰਨਤਾ ਵਿੱਚ ਐਮਐਸਪੀ ਅਤੇ ਬਾਜਾਰਾਂ ਦੀ ਭੂਮਿਕਾ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਸੱਤ ਸੈਸ਼ਨ ਕਰਵਾਏ ਗਏ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਖੇਤਰੀ ਵਿਸ਼ੇਸ਼ ਮੁੱਦਿਆਂ ਨੂੰ ਸ਼ਾਮਲ ਕਰਦੇ ਹੋਏ ਫਸਲੀ ਵਿਭਿੰਨਤਾ ’ਤੇ ਖੇਤਰੀ ਕਾਨਫਰੰਸਾਂ ਦੀ ਇੱਕ ਲੜੀ ਵੀ ਕਰਵਾਈ ਜਾਵੇਗੀ ਅਤੇ ਇਸ ਤੋਂ ਬਾਅਦ ਭਾਰਤ ਸਰਕਾਰ ਨੂੰ ਇੱਕ ਸੰਯੁਕਤ ਰਿਪੋਰਟ ਸੌਂਪੀ ਜਾਵੇਗੀ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…