ਕੇਂਦਰੀ ਜੇਲ ਲੁਧਿਆਣਾ ‘ਚ ਕੈਦੀਆਂ ਲਈ ਵਿਸ਼ੇਸ਼ ਰੇਡੀਓ ਸਟੇਸ਼ਨ ‘ਰੇਡੀਓ ਉਜਾਲਾ ਪੰਜਾਬ‘ ਦੀ ਸੁਰੂਆਤ

ਆਉਣ ਵਾਲੇ ਦਿਨਾਂ ‘ਚ 6 ਹੋਰ ਜੇਲਾਂ ‘ਚ ਇਸ ਪਹਿਲ ਨੂੰ ਦੁਹਰਾਇਆ ਜਾਵੇਗਾ – ਏ.ਡੀ.ਜੀ.ਪੀ. (ਜੇਲਾਂ) ਪ੍ਰਵੀਨ ਕੁਮਾਰ ਸਿਨਹਾ

ਏ.ਡੀ.ਜੀ.ਪੀ. ਸਿਨਹਾ ਨੇ ਕੀਤਾ ਅੱਜ ਰੇਡੀਓ ਸਟੇਸ਼ਨ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ /ਲੁਧਿਆਣਾ, 22 ਦਸੰਬਰ:
ਕੈਦੀਆਂ ਲਈ ਇੱਕ ਵਿਸ਼ੇਸ਼ ਰੇਡੀਓ ਸਿਸਟਮ ਦੇ ਨਾਲ, ‘ਰੇਡੀਓ ਉਜਾਲਾ ਪੰਜਾਬ‘ ਦਾ ਉਦਘਾਟਨ ਅੱਜ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਆਈ.ਪੀ.ਐਸ., ਏ.ਡੀ.ਜੀ.ਪੀ. ਜੇਲ, ਪੰਜਾਬ ਵੱਲੋਂ ਕੇਂਦਰੀ ਜੇਲ, ਲੁਧਿਆਣਾ ਵਿਖੇ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਇਸ ਪਹਿਲ ਨੂੰ ਛੇ ਹੋਰ ਜੇਲਾਂ ਵਿੱਚ ਵੀ ਅਜਿਹੇ ਸਟੇਸ਼ਟ ਸਥਾਪਤ ਕੀਤੇ ਜਾਣਗੇ। ਇਸ ਮੌਕੇ ਬਲਕਾਰ ਸਿੰਘ, ਸੁਪਰਡੈਂਟ, ਕੇਂਦਰੀ ਜੇਲ, ਲੁਧਿਆਣਾ ਵੀ ਹਾਜ਼ਰ ਸਨ। ਜੇਲਾਂ ਵਿੱਚ ਰੇਡੀਓ ਸਿਸਟਮ ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜੋ ਜੇਲਾਂ ਵਿੱਚ ਵੱਖ-ਵੱਖ ਸੁਧਾਰ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਮੋਹਰੀ ਹੈ। ਪ੍ਰੇਰਣਾ, ਸਿਮਰਨ ਅਤੇ ਸੁਧਾਰ ਦੇ ਇੱਕ ਸਰੋਤ ਵਜੋਂ, ਜੇਲ ਰੇਡੀਓ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਤੱਤਪਰ ਹੈ, ਜੋ ਮੌਕੇ ਜਾਂ ਕਿਸਮਤ ਨਾਲ, ਜੇਲਾਂ ਵਿੱਚ ਸਥਾਪਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੇਡੀਓ ਜੇਲ ਦਾ ਅੰਦਰੂਨੀ ਸਿਸਟਮ ਹੋਵੇਗਾ ਜਿਸ ਨੂੰ ਜੇਲ ਦੇ ਕੈਦੀ ਹੀ ਚਲਾਉਣਗੇ। ਸਾਰੀਆਂ ਸੱਤ ਜੇਲਾਂ ਦੇ ਕੈਦੀ ਜੋ ਰੇਡੀਓ ਜੌਕੀ ਵਜੋਂ ਕੰਮ ਕਰਨਗੇ, ਨੂੰ ਇੰਡੀਆ ਵਿਜ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ ਤਿੰਨ ਦਿਨਾਂ ਦੀ ਸਿਖਲਾਈ ਦਿੱਤੀ ਗਈ ਹੈ। ਏ.ਡੀ.ਜੀ.ਪੀ. ਜੇਲ ਨੇ ਕਿਹਾ ਕਿ ‘ਇਸ ਦਾ ਮੁੱਖ ਮੰਤਵ ਸਮਾਜ ਵਿਰੋਧੀ ਤੱਤਾਂ ਦਾ ਪੁਨਰਵਾਸ ਅਤੇ ਸੁਧਾਰ ਕਰਨਾ ਹੈ। ਕੈਦੀਆਂ ਨੂੰ ਸਮਾਜ ਤੋਂ ਅਲੱਗ-ਥਲੱਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜੇਲ ਦੇ ਅੰਦਰ ਅਨੁਕੂਲ ਮਾਹੌਲ ਅਤੇ ਲੋੜੀਂਦੇ ਭਲਾਈ ਦੇ ਮੌਕੇ ਪ੍ਰਦਾਨ ਕਰਨ ਨਾਲ ਇਨਾਂ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ‘।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…