ਅਕਾਲੀ ਦਲ ਦੇ ਵਰਕਰ ਹਰ ਵੋਟਰ ਤੱਕ ਸਿੱਧੀ ਪਹੁੰਚ ਬਣਾਉਣ ਵਿੱਚ ਰੁੱਝੇ: ਪਰਵਿੰਦਰ ਸੋਹਾਣਾ

ਪਰਵਿੰਦਰ ਸੋਹਾਣਾ ਵੱਲੋਂ ਵੋਟਰਾਂ ਨਾਲ ਨਿੱਜੀ ਰਾਬਤਾ ਕਾਇਮ, ਭਾਰੀ ਸਮਰਥਨ ਮਿਲਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਵਿਧਾਨ ਸਭਾ ਮੁਹਾਲੀ ਵਿੱਚ ਚੋਣ ਪ੍ਰਚਾਰ ਲਈ ਸਰਗਰਮ ਹੋਏ ਅਕਾਲੀ ਦਲ-ਬਸਪਾ ਗੱਠਜੋੜ ਦੇ ਵਰਕਰ ਹੁਣ ਵੋਟਰਾਂ ਤੱਕ ਨਿੱਜੀ ਤੌਰ ’ਤੇ ਪਹੁੰਚ ਬਣਾਉਣ ਵਿੱਚ ਰੁੱਝ ਗਏ ਹਨ।ਅਕਾਲੀ ਦਲ ਦੇ ਨਾਲ ਨਾਲ ਬਸਪਾ ਦੇ ਵਰਕਰ ਵੀ ਮੁਹਾਲੀ ਤੋਂ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ (ਸੋਹਾਣਾ) ਦੇ ਹੱਕ ਵਿਚ ਨਿੱਤਰਦੇ ਹੋਏ ਸਥਾਨਕ ਵਾਸੀਆਂ ਨਾਲ ਰਾਬਤਾ ਕਾਇਮ ਕਰਦੇ ਹੋਏ ਪਾਰਟੀ ਦੇ ਭਵਿਖ ਦੇ ਪ੍ਰੋਗਰਾਮਾਂ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਉਧਰ, ਪਰਵਿੰਦਰ ਸੋਹਾਣਾ ਵੀ ਪੂਰੀ ਤਰ੍ਹਾਂ ਸਰਗਰਮ ਹੋ ਕੇ ਵੱਖ ਵੱਖ ਥਾਵਾਂ ’ਤੇ ਮੀਟਿੰਗਾਂ ਕਰ ਰਹੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਯੂਥ ਵਿੰਗ ਮੁਹਾਲੀ ਦੇ ਪ੍ਰਧਾਨ ਕੈਪਟਨ ਰਮਨਦੀਪ ਸਿੰਘ ਬਾਵਾ, ਗਗਨ ਬੈਦਵਾਨ, ਕੁਲਦੀਪ ਸਿੰੰਘ ਬੈਂਰੋਪੁਰ, ਸੋਨੀ ਬੜੀ, ਗੁਰਿੰਦਰ ਸਿੰਘ ਗੁਰੀ ਅਤੇ ਹੋਰ ਆਗੂ ਹਾਜ਼ਰ ਸਨ।
ਪਰਵਿੰਦਰ ਸਿੰਘ ਬੈਦਵਾਨ ਨੇ ਲੋਕ ਹੁਣ ਕਾਂਗਰਸੀ ਲਾਰਿਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਖਾਏ ਜਾ ਰਹੇ ਝੂਠੇ ਦਿਲੀ ਮਾਡਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਹੁਣ ਪੰਜਾਬ ਦੇ ਲੋਕ ਉਹੀ ਰੁਜ਼ਗਾਰ, ਚੰਗੇ ਹਸਪਤਾਲਾਂ, ਬਿਹਤਰੀਨ ਸਿੱਖਿਆਂ ਲਈ ਸਕੂਲ ਅਤੇ ਹੋਰ ਚੰਗੀਆਂ ਸਹੂਲਤਾਂ ਲੈਣ ਲਈ ਬਦਲਾਅ ਕਰਨ ਲਈ ਤਿਆਰ ਹੈ। ਪਰਵਿੰਦਰ ਸੋਹਾਣਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ 111 ਦਿਨਾਂ ਵਿੱਚ ਉਨ੍ਹਾਂ ਤੋਂ 80 ਵਾਅਦਿਆਂ ਵਿੱਚ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਜਦ ਕਿ ਤਿੰਨ ਹਜ਼ਾਰ ਕਰੋੜ ਤੋਂ ਵੱਧ ਦੇ ਕਰਜ਼ਾਈ ਪੰਜਾਬ ਦਾ ਮੁੱਖ ਮੰਤਰੀ 22 ਹਜ਼ਾਰ ਕਰੋੜ ਦੇ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੇ ਸਬਜ਼ਬਾਗ ਵਿਖਾ ਰਿਹਾ ਹੈ। ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਆਪਣੀ ਪਾਰਟੀ ਦੇ ਤਰੀਕਿਆਂ ’ਤੇ ਚਲਦਾ ਹੋਇਆ ਸਿਰਫ਼ ਆਪਣੇ ਪਰਿਵਾਰ ਦਾ ਭਲਾ ਸੋਚਣ ਵਿੱਚ ਲੱਗਾ ਹੋਇਆਂ ਹੈ। ਕਾਂਗਰਸ ਨਾ ਤਾਂ ਪਹਿਲਾਂ ਪੰਜਾਬੀਆਂ ਦੀ ਸਕੀ ਸੀ ਅਤੇ ਨਾ ਹੀ ਕਦੇ ਹੋਵੇਗੀ।
ਪਰਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਪੇਸ਼ ਕੀਤੇ ਜਾ ਰਹੇ ਦਿੱਲੀ ਮਾਡਲ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਪੰਜਾਬ ਆ ਕੇ ਪੰਜਾਬੀਆਂ ਦੀ ਗੱਲ ਕਰਦਾ ਹੈ ਅਤੇ ਦਿੱਲੀ ਜਾ ਕੇ ਦਿੱਲੀ ਵਾਲੇ ਲੋਕਾਂ ਦੀ ਗੱਲ ਕਰਦੇ ਹੋਏ ਪੰਜਾਬ ਵਿਰੋਧੀ ਗੱਲਾਂ ਕਰਨ ਲੱਗ ਜਾਂਦਾ ਹੈ। ਜਦੋਂਕਿ ਅਕਾਲੀ ਦਲ ਉਨ੍ਹਾਂ ਦੀ ਆਪਣੀ ਖੇਤਰੀ ਪਾਰਟੀ ਹੈ ਜੋ ਕਿ ਆਪਣੇ ਰਾਜ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਚਾਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…