nabaz-e-punjab.com

ਜ਼ਮੀਨ ਦੀ ਖ਼ਰੀਦੋ ਫ਼ਰੋਖ਼ਤ: ਐਨਆਈਆਰ ਅੌਰਤ ਨਾਲ ਠੱਗੀ ਦੇ ਮਾਮਲੇ ਵਿੱਚ ਹੋਟਲ ਮਾਲਕ ਵਿਰੁੱਧ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਸੋਹਾਣਾ ਪੁਲੀਸ ਨੇ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਦੇ ਮਾਮਲੇ ਵਿੱਚ ਐਨਆਰਆਈ ਅੌਰਤ ਨਾਲ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚੰਡੀਗੜ੍ਹ ਦੇ ਇਕ ਹੋਟਲ ਮਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਅਮਰੀਕ ਰਹਿੰਦੀ ਸ੍ਰੀਮਤੀ ਕੁਲਵਿੰਦਰ ਗੁਰਚਰਨ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਦੱਸਿਆ ਕਿ ਪੀੜਤ ਐਨਆਰਆਈ ਅੌਰਤ ਨੇ ਸਾਲ 2008 ਵਿੱਚ ਬੱਦੀ ਵਿੱਚ 10 ਬਿਘੇ 123 ਬਿਸਵੇ ਜ਼ਮੀਨ ਇਕ ਕਰੋੜ 5 ਲੱਖ ਰੁਪਏ ਲੈਣ ਲਈ ਪ੍ਰੇਮ ਪਾਲ ਗਾਂਧੀ ਨਾਲ ਐਗਰੀਮੈਂਟ ਕੀਤਾ ਸੀ ਲੇਕਿਨ ਉਸ ਨੇ ਪੂਰੇ ਪੈਸੇ ਵਸੂਲ ਕਰਨ ਦੇ ਬਾਵਜੂਦ ਸਬੰਧਤ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਪੈਸਿਆਂ ਦਾ ਇਹ ਸਾਰਾ ਲੈਣ ਦੇਣ ਮੁਹਾਲੀ ਵਿੱਚ ਹੋਇਆ।
ਬੌਬੀ ਕੰਬੋਜ ਨੇ ਐਨਆਰਆਈ ਅੌਰਤ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੀੜਤ ਐਰਤ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੁਲਜ਼ਮ ਨੇ ਉਕਤ ਜ਼ਮੀਨ ’ਤੇ ਪਹਿਲਾਂ ਹੀ ਤਿੰਨ ਕਰੋੜ ਤੋਂ ਵੱਧ ਰਾਸ਼ੀ ਦਾ ਕਰਜ਼ਾ ਲਿਆ ਹੋਇਆ ਹੈ। ਜਿਸ ਕਾਰਨ ਉਹ ਰਜਿਸਟਰੀ ਕਰਵਾਉਣ ਤੋਂ ਆਨਾਕਾਨੀ ਕਰਦਾ ਆ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਵੀ ਪ੍ਰੇਮ ਪਾਲ ਗਾਂਧੀ ਨੇ ਪੀੜਤ ਅੌਰਤ ਨਾਲ ਸਮਝੌਤਾ ਕਰਕੇ ਸਾਰੇ ਪੈਸੇ ਵਾਪਸ ਦੇਣ ਜਾਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਹਾਮੀ ਭਰੀ ਭਰੀ ਸੀ ਲੇਕਿਨ ਉਹ ਬਾਅਦ ਵਿੱਚ ਆਪਣੇ ਰਾਜ਼ੀਨਾਮੇ ਤੋਂ ਮੁਕਰ ਗਿਆ। ਇਸ ਮਗਰੋਂ 26 ਨਵੰਬਰ 2019 ਵਿੱਚ ਫਿਰ ਰਾਜ਼ੀਨਾਮਾ ਕੀਤਾ ਪਰ ਉਹ ਫਿਰ ਰਾਜ਼ੀਨਾਮੇ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰ ਸਕਿਆ। ਜਿਸ ਕਾਰਨ ਪੀੜਤ ਅੌਰਤ ਨੇ ਦੁਖੀ ਹੋ ਕੇ ਥਾਣੇ ਦਾ ਬੂਹਾ ਖੜਕਾਇਆ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਪ੍ਰੇਮ ਪਾਲ ਗਾਂਧੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੁਲੀਸ ਨੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ ਅਤੇ ਪ੍ਰੇਮ ਪਾਲ ਗਾਂਧੀ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਸ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਇਸ ਮਗਰੋਂ ਡੀਏ ਲੀਗਲ ਦੀ ਰਾਇ ਲੈ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…