ਪਿੰਡਾਂ ਵਿੱਚ ਸਿੱਕਿਆਂ ਤੇ ਲੱਡੂਆਂ ਨਾਲ ਤੋਲਿਆ ‘ਆਪ’ ਉਮੀਦਵਾਰ ਕੁਲਵੰਤ ਸਿੰਘ

ਲੋਕਾਂ ਦਾ ਜੋਸ਼ ਦੇਖਦਿਆਂ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਪੰਜਾਬ ਵਿੱਚ ਚੱਲੇਗਾ ਆਪ ਦਾ ਝਾੜੂ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੀ ਇਸ ਵਾਰ ਹਲਕਾ ਮੁਹਾਲੀ ਵਿੱਚ ਹੋ ਰਹੀ ਚੜ੍ਹਤ ਨਾਲ ਜਿੱਥੇ ਵਿਰੋਧੀਆਂ ਦੇ ਚਿਹਰਿਆਂ ਦੀ ਰੌਣਕ ਉਡ ਗਈ ਹੈ, ਉਥੇ ਹੀ ਪਿੰਡਾਂ ਦੇ ਲੋਕਾਂ ਵਿੱਚ ਪਾਰਟੀ ਪ੍ਰਤੀ ਪੂਰਾ ਜੋਸ਼ ਭਰ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨੇਕ, ਇਮਾਨਦਾਰ ਅਤੇ ਬੇਦਾਗ ਉਮੀਦਵਾਰ ਕੁਲਵੰਤ ਸਿੰਘ ਦੀ ਸੋਚ ਅਤੇ ਜਜ਼ਬੇ ਨੂੰ ਦੇਖਦਿਆਂ ਲੋਕਾਂ ਵੱਲੋਂ ਪਿੰਡ-ਪਿੰਡ ਉਨ੍ਹਾਂ ਨੂੰ ਲੱਡੂਆਂ ਅਤੇ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਹੈ। ਇਸੇ ਦੇ ਚਲਦਿਆਂ ਪਿੰਡ ਪ੍ਰੇਮਗੜ੍ਹ ਵਿਖੇ ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲਿਆ ਗਿਆ ਜਦਕਿ ਪਿੰਡ ਧਰਮਗੜ੍ਹ ਅਤੇ ਕੰਡਾਲਾ ਵਿਖੇ ਲੱਡੂਆਂ ਨਾਲ ਤੋਲਿਆ ਗਿਆ ਅਤੇ ਖੁਸ਼ੀ ਮਨਾਈ ਗਈ।
ਉਕਤ ਵਿਚਾਰ ਪ੍ਰਗਟਾਉਂਦਿਆਂ ਛੱਜਾ ਸਿੰਘ ਕੁਰੜੀ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਵਿੱਚ ਇਸ ਗੱਲ ਦਾ ਉਤਸ਼ਾਹ ਹੈ ਕਿ ਪਹਿਲੀ ਵਾਰ ਹਲਕਾ ਮੁਹਾਲੀ ਵਿੱਚ ਕੁਲਵੰਤ ਸਿੰਘ ਵਰਗਾ ਸਾਫ਼ ਸੁਥਰੀ ਛਵੀ ਵਾਲਾ, ਨੇਕ ਤੇ ਇਮਾਨਦਾਰ ਇਨਸਾਨ ਚੋਣ ਮੈਦਾਨ ਵਿੱਚ ਨਿੱਤਰਿਆ ਹੈ। ਪਿੰਡਾਂ ਵਿੱਚ ਸਿੱਕਿਆਂ ਅਤੇ ਲੱਡੂਆਂ ਨਾਲ ਤੋਲੇ ਜਾਣ ਉਪਰੰਤ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਉਹ ਆਪਣੇ ਹਲਕਾ ਮੋਹਾਲੀ ਦੇ ਲੋਕਾਂ ਦੇ ਬੇਹੱਦ ਰਿਣੀ ਹਨ ਜਿਹੜੇ ਇੱਕ ਨਿਮਾਣੇ ਜਿਹੇ ਉਮੀਦਵਾਰ ਨੂੰ ਏਨਾ ਮਾਣ ਬਖ਼ਸ਼ ਰਹੇ ਹਨ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਆਮ ਹੋ ਰਹੀ ਹੈ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ‘ਝਾੜੂ’ ਫੇਰ ਕੇ ਬਾਕੀ ਪਾਰਟੀਆਂ ਦਾ ਸਫ਼ਾਇਆ ਕਰ ਦੇਣਾ ਜ਼ਰੂਰੀ ਹੋ ਗਿਆ ਹੈ ਤਾਂ ਜੋ ਭ੍ਰਿਸ਼ਟਾਚਾਰੀ, ਨਸ਼ਿਆਂ ਦੇ ਵਪਾਰੀ, ਗੁੰਡਾਗਰਦੀ ਕਰਕੇ ਚੋਣਾਂ ਜਿੱਤਣ ਵਾਲੇ ਅਤੇ ਸ਼ਾਮਲਾਤ ਜ਼ਮੀਨਾਂ ਉਤੇ ਨਜਾਇਜ਼ ਕਬਜ਼ੇ ਕਰਨ ਵਾਲੇ ਉਮੀਦਵਾਰਾਂ ਨੂੰ ਰਾਜਨੀਤੀ ਵਿੱਚ ਭਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 20 ਫ਼ਰਵਰੀ ਨੂੰ ਚੋਣ ਨਿਸ਼ਾਨ ‘ਝਾੜੂ’ ਦੀ ਹੋਣ ਵਾਲੀ ਜਿੱਤ ਪੂਰੇ ਹਲਕਾ ਮੁਹਾਲੀ ਦੀ ਜਿੱਤ ਹੋਵੇਗੀ ਅਤੇ ਜਿੱਤ ਉਪਰੰਤ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾਵੇਗਾ।

ਇਸ ਮੌਕੇ ਪਿੰਡ ਪ੍ਰੇਮਗੜ੍ਹ ਵਿੱਚ ਹਰਭਜਨ ਸਿੰਘ ਸਰਪੰਚ, ਨਰਿੰਦਰ ਸਿੰਘ ਪੰਚ, ਗੁਰੀ ਨੱਤ ਪੰਚ, ਗੁਰਬਚਨ ਸਿੰਘ ਸਾਬਕਾ ਸਰਪੰਚ, ਜਗਦੀਪ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਬਿੰਦਰ ਪੰਚ, ਸੁਖਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ ਮਨੌਲੀ, ਅਮਰਨਾਥ ਪੰਚ ਮਨੌਲੀ, ਸਾਧਾ ਸਿੰਘ ਪੰਚ ਮਨੌਲੀ ਹਾਜ਼ਰ ਸਨ। ਪਿੰਡ ਧਰਮਗੜ੍ਹ ਵਿਖੇ ਨੰਬਰਦਾਰ ਹਰਨੇਕ ਸਿੰਘ, ਕੁਲਵਿੰਦਰ ਸਿੰਘ ਸਰਪੰਚ, ਸੁਰਿੰਦਰ ਸਿੰਘ ਪੰਚ, ਭੁਪਿੰਦਰ ਸਿੰਘ ਭੂਰਾ ਪੰਚ, ਹਰਿੰਦਰ ਸਿੰਘ ਲਾਡੀ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਗਿੰਦੀ ਭੁੱਲਰ, ਜੰਗਾ ਰੰਗੀ ਜੱਸੀ ਰੰਗੀ, ਬੰਨੀ ਰੰਗੀ ਹਾਜ਼ਰ ਸਨ। ਪਿੰਡ ਕੰਡਾਲਾ ਵਿਖੇ ਜਸਵਿੰਦਰ ਸਿੰਘ ਮੋਨਾ, ਹਨੀ ਕੰਡਾਲਾ, ਜੋਗਿੰਦਰ ਸਿੰਘ, ਰਿੰਕੂ, ਅਮਰਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ ਜੱਗੀ, ਕੁਲਵਿੰਦਰ ਸਿੰਘ ਜੱਸੀ ਮਾਸਟਰ, ਬਲਿਹਾਰ ਸਿੰਘ ਸੰਨੀ, ਸਿਮਰਨਜੀਤ ਸਿੰਘ ਲਾਲੂ, ਗੁਰਜੀਤ ਸਿੰਘ ਬੈਂਸ, ਗੁਰਜੀਤ ਸਿੰਘ ਗੀਤੀ, ਓਮਕਾਰ ਸਿੰਘ ਉੱਤਮ ਆਦਿ ਦੀ ਅਗਵਾਈ ਵਿੱਚ ਲੋਕਾਂ ਨੇ ‘ਆਮ ਆਦਮੀ ਪਾਰਟੀ ਜ਼ਿੰਦਾਬਾਦ‘ ਦੇ ਨਾਅਰੇ ਲਗਾਏ ਅਤੇ ਕੁਲਵੰਤ ਸਿੰਘ ਨੂੰ ਚੋਣ ਨਿਸ਼ਾਨ ‘ਝਾੜੂ’ ਉੱਤੇ ਵੋਟਾਂ ਪਾ ਕੇ ਜਿਤਾਉਣ ਦਾ ਪ੍ਰਣ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…