ਮੇਅਰ ਸਿੰਘ ਜੀਤੀ ਸਿੱਧੂ ਨੇ ਵਾਰਡ ਨੰਬਰ-50 ਵਿੱਚ ਕੀਤੀ ਬਲਬੀਰ ਸਿੱਧੂ ਦੇ ਹੱਕ ਵਿੱਚ ਚੋਣ ਮੀਟਿੰਗ

ਵਾਰਡ ਵਾਸੀਆਂ ਨੇ ਕਿਹਾ ਕੁਲਵੰਤ ਸਮਰਥਕ ਖੜੇ ਕਰ ਰਹੇ ਵਿਕਾਸ ਕਾਰਜਾਂ ਵਿੱਚ ਰੋੜੇ

ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਸ਼ਹਿਰ ਵਾਸੀਆਂ ਨੇ ਐਮਸੀ ਚੋਣਾਂ ਵਿੱਚ ਬੁਰੀ ਤਰ੍ਹਾਂ ਨਕਾਰਿਆ: ਜੀਤੀ ਸਿੱਧੂ

ਨੁੱਕੜ ਮੀਟਿੰਗ ਨੇ ਵਿਸ਼ਾਲ ਚੋਣ ਮੀਟਿੰਗ ਦਾ ਰੂਪ ਧਾਰਿਆ, ਵੱਡੀ ਗਿਣਤੀ ਅੌਰਤਾਂ ਨੇ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਮੋਹਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਲੋਕਾਂ ਦਾ ਐਨਾ ਜ਼ਬਰਦਸਤ ਹੁੰਗਾਰਾ ਹੈ ਕਿ ਉਨ੍ਹਾਂ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਵੀ ਵਿਸ਼ਾਲ ਚੋਣ ਮੀਟਿੰਗਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਇਸ ਦੀ ਮਿਸਾਲ ਵਾਰਡ ਨੰਬਰ-50 ਦੇ ਵਸਨੀਕਾਂ ਵੱਲੋਂ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਸੱਦੀ ਗਈ ਨੁੱਕੜ ਮੀਟਿੰਗ ਤੋਂ ਮਿਲੀ ਜਿੱਥੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਹ ਨੁੱਕਨ ਮੀਟਿੰਗ ਇਕ ਵੱਡੀ ਚੋਣ ਮੀਟਿੰਗ ਦੇ ਰੂਪ ‘ਚ ਤਬਦੀਲ ਹੋ ਗਈ ਅਤੇ ਖਾਸ ਗੱਲ ਇਹ ਰਹੀ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਦੀਆਂ ਅੌਰਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਮੁਹਾਲੀ ਵਿਚ ਥਾਂ ਥਾਂ ਚੱਲ ਰਹੇ ਵਿਕਾਸ ਕਾਰਜ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਅਗਵਾਈ ਹੇਠ ਨਗਰ ਨਿਗਮ ਵੱਡੇ ਪੱਧਰ ਤੇ ਮੁਹਾਲੀ ਵਿੱਚ ਵਿਕਾਸ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਸਮਰਥਕ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪੱਖੋਂ ਮਨ ਬਣਾ ਚੁੱਕੇ ਹਨ ਕਿ ਵਿਕਾਸ ਨੂੰ ਦੇਖਦੇ ਹੋਏ ਬਲਬੀਰ ਸਿੱਧੂ ਨੂੰ ਆਪਣੀਆਂ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣਗੇ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਸਿੱਧੂ ਦਾ ਟੀਚਾ ਹੀ ਵਿਤਕਰਾ ਰਹਿਤ ਵਿਕਾਸ ਦਾ ਹੈ ਅਤੇ ਉਹ ਮੁਹਾਲੀ ਵਿੱਚ ਕਰਵਾਏ ਗਏ ਵਿਕਾਸ ਦੇ ਦਮ ’ਤੇ ਹੀ ਚੋਣ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਫੈਸਲਾ ਕਰ ਲਿਆ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਬਾਕੀ ਉਮੀਦਵਾਰ ਸਿਰਫ ਤੇ ਸਿਰਫ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਚੋਣ ਮੈਦਾਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੁਲਵੰਤ ਸਿੰਘ ਕਾਰਪੋਰੇਟ ਧਨਾਢ ਹੈ ਅਤੇ ਇਸ ਨੇ ਰਾਜਨੀਤੀ ਨੂੰ ਵੀ ਵਪਾਰ ਦਾ ਜ਼ਰੀਆ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਤਾਂ ਲੋਕਾਂ ਨੂੰ ਮਿਲ ਕੇ ਵੀ ਰਾਜ਼ੀ ਨਹੀਂ ਅਤੇ ਇਹੀ ਕਾਰਨ ਹੈ ਕਿ ਕੁਲਵੰਤ ਸਿੰਘ ਨੂੰ ਐਮਸੀ ਚੋਣਾਂ ਵਿੱਚ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਆਪਣੀਆਂ ਵੋਟਾਂ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਪਾਉਣ ਤਾਂ ਜੋ ਇਲਾਕੇ ਦਾ ਵਿਕਾਸ ਇਸੇ ਦੌਰਾਨ ਨਿਰੰਤਰ ਗਤੀ ਨਾਲ ਹੋ ਸਕੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੁਰਿੰਦਰ ਸ਼ਰਮਾ, ਹਰਪ੍ਰੀਤ ਸਿੰਘ ਡਿਪਟੀ, ਨੀਲਮ ਰਾਣੀ, ਬਲਵਿੰਦਰ ਕੌਰ, ਮਨਜੀਤ ਕੌਰ, ਸ਼ੁਕਲਾ, ਸੰਦੀਪ ਧੀਮਾਨ, ਭਵਨਦੀਪ, ਪਰਦੀਪ ਨਵਾਬ ਰਿੰਕੂ, ਪਿੰਕਾ, ਅਸ਼ੋਕ ਕੌਂਡਲ, ਜਸਪਾਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…