Share on Facebook Share on Twitter Share on Google+ Share on Pinterest Share on Linkedin ਮਹਿਲਾ ਦਿਵਸ: ਸਵੈ ਸਹਾਇਤਾ ਸਮੂਹਾਂ ਤੇ ਨਰੇਗਾ ਤਹਿਤ ਕੰਮ ਕਰਨ ਵਾਲਿਆਂ ਦਾ ਸਨਮਾਨ ਵਿੱਤੀ ਕਮਿਸ਼ਨਰ ਰਾਹੁਲ ਭੰਡਾਰੀ ਨੇ ਸਵੈ-ਸਹਾਇਤਾ ਸਮੂਹਾਂ ਦਾ ਸਨਮਾਨ, ਅੌਰਤਾਂ ਸੁਤੰਤਰ ਬਣਨ ਲਈ ਪ੍ਰੇਰਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਪੀਐਸਆਰਐਲਐਮ) ਨੇ ਅੱਜ ਇੱਥੇ ਅੌਰਤਾਂ ਦੀ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ। ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਨੇ ਅੌਰਤਾਂ ਨੂੰ ਆਰਥਿਕ ਤੌਰ ’ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੋ ਅੌਰਤਾਂ ਸਵੈ ਸਹਾਇਤਾ ਸਮੂਹਾਂ (ਐਸਐਚਜੀ) ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਕੋਲ ਇੱਕ ਨਿੱਜੀ ਬੈਂਕ ਖਾਤਾ ਅਤੇ ਏਟੀਐਮ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਐਸਐਚਜੀ ਵਿੱਚ ਹਰ ਅੌਰਤ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਅਤੇ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਵਿੱਤੀ ਕਮਿਸ਼ਨਰ ਨੇ ਐਸਐਚਜੀਜ਼ ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਢੁਕਵੇਂ ਮੰਡੀਕਰਨ, ਬ੍ਰਾਂਡਿੰਗ ਤੇ ਮਾਨਕੀਕਰਨ, ਨਿਰਯਾਤ ਅਤੇ ਆਨਲਾਈਨ ਵਿਕਰੀ ਦੀ ਮਹੱਤਤਾ ਬਾਰੇ ਦੱਸਿਆ। ਸਟਾਲ ਲਗਾਉਣ ਵਾਲੇ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ (ਐਸਐਚਜੀਜ਼) ਵਿੱਚ ਏਕਤਾ, ਸੁਆਣੀ ਅਤੇ ਏਕਤਾ (ਤਰਨਤਾਰਨ, ਗੁਰਦਾਸਪੁਰ ਅਤੇ ਬਰਨਾਲਾ), ਸਹਿਜ (ਮੁਹਾਲੀ), ਗੁਰਕਿਰਪਾ (ਪਟਿਆਲਾ), ਗੁਰੂ ਗੋਬਿੰਦ ਸਿੰਘ ਜੀ (ਬਠਿੰਡਾ), ਏਕਮ ਅਜੀਵਿਕਾ (ਲੁਧਿਆਣਾ), ਮੇਹਰ (ਗੁਰਦਾਸਪੁਰ), ਜੈ ਮਾਂ ਲਕਸ਼ਮੀ ਗਰੁੱਪ (ਹੁਸ਼ਿਆਰਪੁਰ), ਬਾਬਾ ਨਾਨਕ (ਐਸ.ਏ.ਐਸ. ਨਗਰ), ਕ੍ਰਿਸ਼ਨਾ (ਸੰਗਰੂਰ), ਜਾਗ੍ਰਿਤੀ (ਐਸ.ਏ.ਐਸ. ਨਗਰ), ਕ੍ਰਾਂਤੀ ਸੀਐਲਐਫ਼ (ਪਟਿਆਲਾ), ਨਾਰੀ ਸ਼ਕਤੀ (ਪਠਾਨਕੋਟ), ਕੀਰਤ (ਸੰਗਰੂਰ), ਜੀਵਨ ਅਜੀਵਿਕਾ (ਪਟਿਆਲਾ), ਗ੍ਰੀਨ ਗੋਲਡ (ਗੁਰਦਾਸਪੁਰ), ਜ਼ਫ਼ਰਵਾਲ (ਗੁਰਦਾਸਪੁਰ), ਪ੍ਰਿੰਸ, ਰੋਸ਼ਨੀ (ਗੁਰਦਾਸਪੁਰ), ਏਕਓਂਕਾਰ (ਬਠਿੰਡਾ), ਅਮਨਦੀਪ ਮਾਹਰਾ (ਪਟਿਆਲਾ) ਅਤੇ ਕੁਦਰਤ (ਐਸ.ਏ.ਐਸ. ਨਗਰ) ਸ਼ਾਮਲ ਹਨ। ਵਿੱਤ ਕਮਿਸ਼ਨਰ ਨੇ ਨਰੇਗਾ ਤਹਿਤ ਕੰਮ ਕਰਨ ਵਾਲੇ ਕਾਮਿਆਂ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ। ਮਾਨਸਾ ਦੀਆਂ ਲੜਕੀਆਂ ਦੀ ਟੀਮ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ, ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਸੰਜੀਵ ਗਰਗ, ਜੋਗਿੰਦਰ ਕੁਮਾਰ, ਜਤਿੰਦਰ ਸਿੰਘ ਬਰਾੜ, ਵਿਨੋਦ ਗਾਗਟ ਅਤੇ ਏਸੀਈਓ (ਪੀਐਸਆਰਐਲਐਮ) ਜਸਪਾਲ ਸਿੰਘ ਜੱਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ