Share on Facebook Share on Twitter Share on Google+ Share on Pinterest Share on Linkedin ਘਰ ਨੂੰ ਸਵਰਗ ਬਣਾਉਣ ਲਈ ਅੌਰਤਾਂ ਦੀ ਭੂਮਿਕਾ ਅਹਿਮ: ਕੁਲਜੀਤ ਬੇਦੀ ਪਤੰਜਲੀ ਯੋਗ ਸਮਿਤੀ ਚੰਡੀਗੜ੍ਹ ਨੇ ਮੁਹਾਲੀ ਵਿੱਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ: ਮਹਿਲਾ ਪਤੰਜਲੀ ਯੋਗ ਸਮਿਤੀ ਰਾਜ ਚੰਡੀਗੜ੍ਹ ਵੱਲੋਂ ਅੱਜ ਇੱਥੋਂ ਦੇ ਫੇਜ਼-3ਬੀ1 ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਮੈਨ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜਗਜੀਤ ਕੌਰ ਸਿੱਧੂ ਮੁੱਖ ਮਹਿਮਾਨ ਸਨ ਜਦੋਂਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਉਨ੍ਹਾਂ ਦੀ ਪਤਨੀ ਦਮਨਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਬੋਲਦਿਆਂ ਕੁਲਜੀਤ ਬੇਦੀ ਨੇ ਸਮਾਜ ਵਿੱਚ ਅੌਰਤਾਂ ਦੇ ਯੋਗਦਾਨ, ਮਹਿਲਾ ਸਸ਼ਕਤੀਕਰਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੌਰਤਾਂ ਕਈ ਫਰੰਟ ’ਤੇ ਕੰਮ ਕਰਦੀਆਂ ਹਨ। ਘਰ ਨੂੰ ਸਵਰਗ ਬਣਾਉਣ ਲਈ ਜਿੱਥੇ ਅੌਰਤਾਂ ਪੁਰੀ ਤਨਦੇਹੀ ਨਾਲ ਕੰਮ ਕਰਦੀਆਂ ਹਨ, ਉੱਥੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਲਈ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਤੁਰਦੀਆਂ ਹਨ। ਜਗਜੀਤ ਕੌਰ ਸਿੱਧੂ ਨੇ ਸਵਾਮੀ ਜੀ ਮਹਾਰਾਜ ਵੱਲੋਂ ਯੋਗ ਨੂੰ ਆਮ ਲੋਕ ਖਾਸ ਕਰਕੇ ਅੌਰਤਾਂ ਤੱਕ ਪਹੁੰਚਾਉਣ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਮਾਜ ਵਿੱਚ ਅਮਰੀ ਸਭਿਆਚਾਰ ਵਿਰਸੇ ਦਾ ਚਾਣਨ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸੂਬਾ ਕਾਰਜਕਾਰਨੀ, ਜ਼ਿਲ੍ਹਾ ਇੰਚਾਰਜ ਬੀਬੀਆਂ ਨੂੰ ਸਮਾਜ ਵਿੱਚ ਯੋਗਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਮੌਕੇ ਪਤੰਜਲੀ ਯੋਗ ਸਮਿਤੀ ਦੀ ਸੂਬਾ ਇੰਚਾਰਜ ਸੁਧਾ ਰਾਣਾ, ਜਨਰਲ ਸਕੱਤਰ ਅੰਜਨਾ ਸੋਨੀ, ਰਾਜੇਸ਼ ਕੁਮਾਰੀ ਅਤੇ ਅੰਜਨਾ ਚੌਹਾਨ, ਮੀਡੀਆ ਇੰਚਾਰਜ ਸ੍ਰੀਮਤੀ ਸੁਨੀਤਾ ਸਿੰਘਲ, ਰਵਨੀਤ ਕੌਰ, ਪ੍ਰਭ ਮਠਾਰੂ, ਬਾਲਾ ਦੇਵੀ ਅਤੇ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੀਆਂ ਕਰੀਬ 170 ਅੌਰਤਾਂ ਨੇ ਸ਼ਮੂਲੀਅਤ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ