Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਕੈਂਪਸ ਨੂੰ ਬਿਹਤਰੀਨ ਪਲੇਸਮੈਂਟ ਲੀਡਰਸ਼ਿਪ 2022 ਦੇ ਵਕਾਰੀ ਐਵਾਰਡ ਨਾਲ ਨਿਵਾਜਿਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਧਾਲੀਵਾਲ ਨੂੰ ਦਿੱਤਾ ਐਵਾਰਡ ਕੌਮਾਂਤਰੀ ਪੱਧਰ ਦੀ ਕੰਪਨੀਆਂ ਵਿੱਚ 36 ਲੱਖ ਤੱਕ ਦੇ ਪੈਕੇਜ ’ਤੇ ਕਰਵਾਈ ਗਈ ਨੌਜਵਾਨਾਂ ਦੀ ਪਲੇਸਮੈਂਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ: ਆਕਰਸ਼ਕ ਸੈਲਰੀ ਪੈਕੇਜ ਤੇ ਬਿਹਤਰੀਨ ਪਲੇਸਮੈਂਟ ਕਰਾਉਣ ਲਈ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਬੈੱਸਟ ਪਲੇਸਮੈਂਟ ਲੀਡਰਸ਼ਿਪ ਕੈਂਪਸ ਐਵਾਰਡ ਨਾਲ ਨਿਵਾਜਿਆਂ ਹੈ। ਚੰਡੀਗੜ੍ਹ ਦੇ ਜੇਬੀ ਡਬਲਿਊ ਮੈਰੀਅਟ ਹੋਟਲ ਵਿੱਚ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੂੰ ਭਾਰਤੀ ਵਿੱਦਿਅਕ ਖੇਤਰ ਦੇ ਵਿਕਾਸ ਨੂੰ ਢਾਲਣ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਐਵਾਰਡ ਦੀ ਚੋਣ ਲਈ ਉਦਯੋਗਿਕ ਇਕਾਈਆਂ ਦੀ ਮੰਗ ਅਨੁਸਾਰ ਤਿਆਰ ਕੀਤੇ ਇੰਜੀਨੀਅਰਾਂ ਅਤੇ ਮੈਨੇਜਰਾਂ ਵੱਲੋਂ ਉਦਯੋਗਿਕ ਇਕਾਈਆਂ ਉਨ੍ਹਾਂ ਦੇ ਯੋਗਦਾਨ ਦੇ ਗੁਣਵੱਤਾ ਦੇ ਵੱਖ-ਵੱਖ ਪੈਮਾਨਿਆਂ ਨੂੰ ਵੀ ਸਾਹਮਣੇ ਰੱਖਿਆਂ ਗਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿੱਚ ਬਿਹਤਰੀਨ ਪੇਸ਼ੇਵਾਰ ਤਿਆਰ ਕਰਨਾ ਸਮੇਂ ਦੀ ਵੱਡੀ ਲੋੜ ਬਣ ਚੁੱਕੀ ਹੈ। ਉਨ੍ਹਾਂ ਸਿੱਖਿਆਂ ਖੇਤਰ ਵਿੱਚ ਪ੍ਰੈਕਟੀਕਲ ਜਾਣਕਾਰੀ ਰੱਖਣ ਵਾਲੇ ਵਿਦਿਆਰਥੀ ਤਿਆਰ ਕਰਨ ’ਤੇ ਜ਼ੋਰ ਦਿਤਾ। ਸ੍ਰੀ ਧਾਲੀਵਾਲ ਨੇ ਇਸ ਮਾਣਮੱਤੇ ਐਵਾਰਡ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੀਜੀਸੀ ਝੰਜੇੜੀ ਕੈਂਪਸ ਦੀ ਸਥਾਪਨਾ ਮੌਕੇ ਤੋਂ ਹੀ ਉਨ੍ਹਾਂ ਦਾ ਸੁਪਨਾ ਸੰਪੂਰਨ ਹੁਨਰਮੰਦ ਪੇਸ਼ੇਵਾਰ ਤਿਆਰ ਕਰਨ ਦਾ ਰਿਹਾ ਹੈ। ਜਦ ਕਿ ਇਸ ਐਵਾਰਡ ਨਾਲ ਉਨ੍ਹਾਂ ਦੇ ਹੌਸਲੇ ਨੂੰ ਇਕ ਨਵੀਂ ਉਡਾਣ ਮਿਲੀ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲਾ ਲੈਣ ਦੇ ਪਹਿਲੇ ਦਿਨ ਤੋਂ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆ ਦੇ ਨਾਲ ਪ੍ਰੈਕਟੀਕਲ ਸਿੱਖਿਆ ਅਤੇ 3600 ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਕੈਂਪਸ ਪਲੇਸਮੈਂਟ ਲਈ ਆਉਣ ਵਾਲੀਆਂ ਕੌਮਾਂਤਰੀ ਕੰਪਨੀਆਂ ਵੱਲੋਂ ਚੁਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਫੀਡ ਬੈਕ ਇਕ ਪ੍ਰੈਕਟੀਕਲ ਮੁਲਾਜ਼ਮ ਵਜੋਂ ਜਾਂਦੀ ਹੈ। ਸ੍ਰੀ ਧਾਲੀਵਾਲ ਅਨੁਸਾਰ ਇਸ ਸੈਸ਼ਨ ਵਿੱਚ ਵੀ ਜੁਲਾਈ ਵਿੱਚ ਪਾਸ ਆਊਟ ਹੋਣ ਜਾ ਰਹੇ ਜ਼ਿਆਦਾਤਰ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਜਾ ਚੁੱਕੀ ਹੈ। ਇਸ ਉਪਲਬਧੀ ਨਾਲ ਝੰਜੇੜੀ ਕਾਲਜ ਸੂਬੇ ਵਿੱਚ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣ ਚੁੱਕਾ ਹੈ। ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਇਹ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੀਜੀਸੀ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ, ਕੌਮਾਂਤਰੀ ਖਿਡਾਰੀ ਤਿਆਰ ਕਰਨ, ਡਿਗਰੀ ਤੋਂ ਪਹਿਲਾਂ ਹੀ ਪਲੇਸਮੈਂਟ ਕਰਾਉਣ ਲਈ ਜਾਣਿਆ ਜਾਂਦਾ ਹੈ। ਇਸ ਲਈ ਪਹਿਲਾਂ ਵੀ ਝੰਜੇੜੀ ਕੈਂਪਸ ਨੂੰ ਕਈ ਰਾਸ਼ਟਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਝੰਜੇੜੀ ਕੈਂਪਸ ਦੀ ਵੱਕਾਰੀ ਮਾਨਤਾ ਇਸ ਗੱਲ ਤੋਂ ਹੀ ਸਾਬਤ ਹੁੰਦੀ ਹੈ ਕਿ ਕੈਂਪਸ ਵਿਚ ਹੁਣ ਤੱਕ 757 ਕੰਪਨੀਆਂ ਪਲੇਸਮੈਂਟ ਲਈ ਆ ਚੁੱਕੀਆਂ ਹਨ, ਜਦਕਿ ਵੱਧ ਤੋਂ ਵੱਧ ਪੈਕੇਜ 36 ਲੱਖ ਸਾਲਾਨਾ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੰਜੇੜੀ ਕੈਂਪਸ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਦੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣਾ ਹੈ। ਇਸ ਲਈ ਝੰਜੇੜੀ ਕੈਂਪਸ ਦੀ ਪੂਰੀ ਟੀਮ ਲਗਾਤਾਰ ਉਪਰਾਲੇ ਕੀਤੇ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ