‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-70 ਵਿੱਚ ਸਟਾਰਮ ਵਾਟਰ ਸਿਸਟਮ ਦਾ ਲਿਆ ਜਾਇਜ਼ਾ

ਮਲਬੇ ਦੇ ਢੇਰ ਦੇਖ ਕੇ ਬੋਲੇ ਵਿਧਾਇਕ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਰਵਾਈ ਜਾਵੇਗੀ ਨਿਰਪੱਖ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਮੁਹਾਲੀ ਨਗਰ ਨਿਗਮ ਦੇ ਕੰਮਾਂ ਵਿੱਚ ਵੀ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਪਿਛਲੇ ਇੱਕ ਸਾਲ ਤੋਂ ਸੈਕਟਰ-70 (ਵਾਰਡ ਨੰਬਰ-34) ਵਿੱਚ ਬੰਦ ਪਈ ਸਟਾਰਮ ਵਾਟਰ ਦੀ ਮੁੱਖ ਪਾਈਪਲਾਈਨ ਖੁਲ੍ਹਵਾਉਣ ਲਈ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਮੇਅਰ ਅਤੇ ਕਮਿਸ਼ਨਰ ਨੂੰ ਵਾਰ-ਵਾਰ ਲਿਖਤੀ ਸ਼ਿਕਾਇਤਾਂ ਅਤੇ ਮੀਟਿੰਗਾਂ ਦੌਰਾਨ ਹਾਊਸ ਵਿੱਚ ਮੰਗ ਕੀਤੇ ਜਾਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਪ੍ਰੰਤੂ ਹੁਣ ਸਰਕਾਰ ਬਦਲਣ ਨਾਲ ਨਿਗਮ ਅਧਿਕਾਰੀਆਂ ਦੀ ਵੀ ਨੀਂਦ ਖੁੱਲ੍ਹ ਗਈ ਹੈ। ਸਾਥੀ ਕੌਂਸਲਰ ਦੀ ਸ਼ਿਕਾਇਤ ’ਤੇ ਅੱਜ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ਦਾ ਦੌਰਾ ਕਰਕੇ ਸਟਾਰਮ ਵਾਟਰ ਪਾਈਪਲਾਈਨ ਦਾ ਜਾਇਜ਼ਾ ਲਿਆ।
ਸੁਖਦੇਵ ਪਟਵਾਰੀ ਨੇ ਦੱਸਿਆ ਕਿ ਲਾਈਨ ਬੰਦ ਹੋਣ ਨਾਲ ਐਲਆਈਜੀ ਫਲੈਟ ਅਤੇ ਐਮਆਈਜੀ ਇੰਡੀਪੈਂਡੈਂਟ ਮਕਾਨਾਂ ਵਿੱਚ ਪਾਣੀ ਭਰ ਜਾਂਦਾ ਹੈ। ਜਿਸ ਕਾਰਨ ਹਰੇਕ ਸਾਲ ਲੋਕਾਂ ਦਾ ਲੱਖਾਂ ਦਾ ਸਮਾਨ ਖ਼ਰਾਬ ਹੋ ਜਾਂਦਾ ਹੈ। ਹਾਲਾਂਕਿ ਐਕਸੀਅਨ ਹਰ ਮੀਟਿੰਗ ਵਿੱਚ ਇਹ ਕਹਿ ਕੇ ਗੱਲ ਨੂੰ ਟਾਲ ਦਿੰਦੇ ਸੀ ਕਿ ਸਟਾਰਮ ਵਾਟਰ ਲਾਈਨ ਬਿਲਕੁਲ ਸਾਫ਼ ਹੈ। ਅੱਜ ਵਿਧਾਇਕ ਕੁਲਵੰਤ ਸਿੰਘ ਖ਼ੁਦ ਸਟਾਰਮ ਲਾਈਨ ’ਚੋਂ ਵੱਡੀ ਮਾਤਰਾ ਵਿੱਚ ਨਿਕਲ ਰਹੇ ਮਲਬਾ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਕਿਹਾ ਕਿ ਏਨੀ ਭਾਰੀ ਮਾਤਰਾ ਵਿੱਚ ਮਲਬਾ ਜਮ੍ਹਾ ਹੋਣ ਕਾਰਨ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਬਰਸਾਤਾਂ ਤੋਂ ਪਹਿਲਾਂ ਦਿੱਤੇ ਸਫ਼ਾਈ ਠੇਕੇ ਦੀ ਵੀ ਜਾਂਚ ਕਰਵਾਈ ਜਾਵੇਗੀ।
ਇਸ ਮੌਕੇ ਦਲੀਪ ਸਿੰਘ, ਸੰਤੋਖ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਚਰਨਜੀਤ ਸਿੰਘ, ਪਵਨ ਕੁਮਾਰ, ਗੁਲਜ਼ਾਰ ਸਿੰਘ, ਅਮਨਦੀਪ ਸਿੰਘ, ਬਲਦੇਵ ਰਾਜ, ਸੁਰਮੱੁਖ ਸਿੰਘ, ਮਨਜੀਤ ਸਿੰਘ (ਸਾਰੇ ਐਲਆਈਜੀ) ਮਨਜੀਤ ਸਿੰਘ, ਕੰਵਰ ਸਿੰਘ ਗਿੱਲ, ਜੰਗ ਸਿੰਘ, ਮਨਜੀਤ ਵਿਰਕ, ਪਰਮਜੀਤ ਸਿੰਘ, ਹਰਪਾਲ ਸਿੰਘ, ਇੰਦਰਜੀਤ ਸਿੰਘ, ਨਾਹਰ ਸਿੰਘ (ਐਸਸੀਐਲ ਸੁਸਾਇਟੀ) ਜੀਵਨ ਸਿੰਘ, ਆਰ ਐਸ ਵਾਲੀਆ, ਕੁਲਵੰਤ ਸਿੰਘ, ਹਰਮੇਲ ਸਿੰਘ, ਬਹਾਦਰ ਸਿੰਘ, ਬਿਪਨਜੀਤ ਸਿੰਘ, ਸਿਕੰਦਰ ਸਿੰਘ, ਬਲਵਿੰਦਰ ਸਿੰਘ ( ਐਮਆਈਜੀ ਇੰਡੀਪੈਂਡੈਂਟ), ਆਰਪੀ ਕੰਬੋਜ, ਆਰ ਕੇ ਗੁਪਤਾ, ਅਮਰ ਸਿੰਘ ਧਾਲੀਵਾਲ, ਬਲਵਿੰਦਰ ਬੱਲੀ, ਮਨਜੀਤ ਸਿੰਘ (ਐਮ ਆਈਜੀ ਸੁਪਰ) ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…