CGC Jhanjeri

ਸੀਜੀਸੀ ਝੰਜੇੜੀ ਵੱਲੋਂ ਸੈਂਕੜੇ ਵਿਦਿਆਰਥੀਆਂ ਨੂੰ ਹਰ ਸਾਲ ਦਿੱਤੀ ਜਾਣ ਵਾਲੀ ਸਕਾਲਰਸ਼ਿਪ 5 ਤੋਂ 7 ਕਰੋੜ ਕੀਤੀ

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੱਤ ਕਰੋੜ ਸਕਾਲਰਸ਼ਿਪ ਦੀ ਕੀਤੀ ਸ਼ੁਰੂਆਤ

ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਸਿੱਖਿਆ ਹਾਸਲ ਕਰਨ ਪੂਰਾ ਹੋਵੇਗਾ ਸੁਪਨਾ: ਮੀਤ ਹੇਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਹਰ ਸਾਲ ਲਾਂਚ ਕੀਤੀ ਜਾਣ ਵਾਲੀ ਪੰਜ ਕਰੋੜ ਦੀ ਸਕਾਲਰਸ਼ਿਪ ਵਿਚ ਵਾਧਾ ਕਰਦੇ ਹੋਏ 2022-23 ਸੈਸ਼ਨ ਲਈ ਸੱਤ ਕਰੋੜ ਦੀ ਸਕਾਲਰਸ਼ਿਪ ਲਾਂਚ ਕੀਤੀ ਗਈ ਹੈ। ਇਹ ਸਕਾਲਰਸ਼ਿਪ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਵੱਲੋਂ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨਾਲ ਲਾਂਚ ਕੀਤੀ ਗਈ। ਇਸ ਸਕਾਲਰਸ਼ਿਪ ਅਧੀ 373 ਵਿਦਿਆਰਥੀਆਂ ਨੂੰ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੜਾਈ ਵਿਚ ਮਜ਼ਬੂਤ ਅਤੇ ਵਿੱਤੀ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਨੂੰ ਦੋ ਫੇਜ਼ ਵਿੱਚ ਰੱਖਿਆਂ ਗਿਆ ਹੈ। ਪਹਿਲੇ ਫੇਜ਼ ਦੇ ਅਧੀਨ 18 ਜੂਨ ਨੂੰ ਲਿਖਤੀ ਇਮਤਿਹਾਨ ਲਿਆ ਜਾਵੇਗਾ। ਜਦਕਿ ਦੂਜੇ ਫੇਜ਼ ਦੀ ਘੋਸ਼ਣਾ ਵੀ ਛੇਤੀ ਹੀ ਕੀਤੀ ਜਾਵੇਗੀ। ਪਹਿਲੇ ਫੇਜ਼ ਵਿੱਚ 90 ਫੀਸਦੀ ਤੋਂ ਉੱਪਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 100 ਫੀਸਦੀ ਸਕਾਲਰਸ਼ਿਪ, 85 ਫੀਸਦੀ ਤੋਂ 90 ਫੀਸਦੀ ਅੰਕ ਲੈਣ ਵਾਲੇ ਵਾਲੇ ਵਿਦਿਆਰਥੀਆਂ ਨੂੰ 75 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇੰਜ ਹੀ 75 ਤੋਂ 85 ਫੀਸਦੀ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 50 ਫੀਸਦੀ ਸਕਾਲਰਸ਼ਿਪ, 65 ਤੋਂ 75 ਪ੍ਰੀਤਸ਼ਤ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 25 ਫੀਸਦੀ ਸਕਾਲਰਸ਼ਿਪ ਅਤੇ 60 ਤੋਂ 65 ਫੀਸਦੀ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 10 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ।
ਸਿੱਖਿਆ ਮੰਤਰੀ ਮੀਤ ਹੇਅਰ ਨੇ ਕਾਬਲ ਵਿਦਿਆਰਥੀਆਂ ਲਈ ਇਹ ਬਿਹਤਰੀਨ ਮੌਕਾ ਦੱਸਦੇ ਹੋਏ ਕਿਹਾ ਕਿ ਸੀਜੀਸੀ ਝੰਜੇੜੀ ਕੈਂਪਸ ਵੱਲੋਂ ਆਰਥਿਕ ਪੱਖੋਂ ਮਜਬੂਰ ਪਰ ਕਾਬਿਲ ਵਿਦਿਆਰਥੀਆਂ ਨੂੰ ਲੱਭਣ ਲਈ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਫ਼ਾਇਦਾ ਹਰ ਵਿਦਿਆਰਥੀ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਉਹ ਵਿਦਿਆਰਥੀ ਜੋ ਬਿਹਤਰੀਨ ਸਿੱਖਿਆ ਦੀ ਇੱਛਾ ਰੱਖਦਾ ਹੈ, ਉਹ ਵਿੱਤੀ ਹਾਲਤਾਂ ਦੀ ਚਿੰਤਾ ਕੀਤੇ ਬਿਨਾਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ।
ਸੀਜੀਸੀ ਦੇ ਐਮਡੀ ਅਰਸ਼ ਧਾਲੀਵਾਲ ਅਨੁਸਾਰ ਇਸ ਸਕਾਲਰਸ਼ਿਪ ਲਈ ਹਰ ਸਾਲ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ ਸਮੇਤ ਆਸਾਮ, ਨਾਗਾਲੈਂਡ ਅਤੇ ਨੇਪਾਲ ਤੋਂ ਵਿਦਿਆਰਥੀਆਂ ਹਿੱਸਾ ਲੈਂਦੇ ਹਨ। ਜਦ ਇਹ ਸੈਂਕੜੇ ਕਾਬਿਲ ਵਿਦਿਆਰਥੀ ਬਿਹਤਰੀਨ ਸਿੱਖਿਆਂ ਹਾਸਿਲ ਕਰਕੇ ਝੰਜੇੜੀ ਕੈਂਪਸ ਤੋਂ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਨਿਕਲਦੇ ਹਨ ਤਾਂ ਕਰਨ ਆ ਰਹੇ ਹਨ ਤਾਂ ਇਸ ਸਾਡੇ ਲਈ ਮਾਣ ਦੀ ਗੱਲ ਹੈ। ਜਦੋਂਕਿ ਸੀਜੀਸੀ ਝੰਜੇੜੀ ਕੈਂਪਸ ਬਿਹਤਰੀਨ ਸਿੱਖਿਆ ਨਾਲ-ਨਾਲ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਲਈ ਹਮੇਸ਼ਾ ਸੂਬੇ ਦਾ ਬਿਹਤਰੀਨ ਇੰਸਟੀਚਿਊਟ ਮੰਨਿਆਂ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…