ਮਾਨ ਸਰਕਾਰ ਨੇ ਵਿਸ਼ਵ ਵਾਤਾਵਰਨ ਦਿਵਸ ’ਤੇ ਅਸਲ ਪਹਿਰਾ ਦਿੱਤਾ: ਨਰਿੰਦਰ ਕੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਸੰਸਾਰ ਭਰ ਵਿੱਚ ਪ੍ਰਦੂਸ਼ਿਤ ਵਾਤਾਵਰਨ ਕਾਰਨ ਲੱਖਾਂ ਮਨੁੱਖ, ਜੀਵ, ਜੰਤੂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਹ ਵਿਸ਼ਵ ਲਈ ਅਤਿ ਚਿੰਤਾ ਦਾ ਵਿਸ਼ਾ ਹੈ, ਜਿੱਥੇ ਸਮੇਂ ਸਮੇਂ ’ਤੇ ਬਾਹਰਲੇ ਦੇਸ਼ਾਂ ਦੀਆ ਸਰਕਾਰਾ, ਵਾਤਾਵਰਨ ਪ੍ਰੇਮੀ ਮਾਨਵਤਾ ਦੇ ਭਲੇ ਲਈ ਸ਼ੁੱਧ ਵਾਤਾਵਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਉੱਥੇ ਭਾਰਤ ਅੰਦਰ ਵਿਕਾਸ ਦੇ ਨਾ ਤੇ ਰੁੱਖਾਂ ਦੀ ਕਟਾਈ, ਨਦੀਆ, ਨਾਲੇ, ਦਰਿਆ ਦਿਨ-ਬ-ਦਿਨ ਜ਼ਹਿਰੀਲੇ ਹੁੰਦੇ ਜਾ ਰਹੇ ਹਨ।
ਕਾਰਨ ਵੱਡੇ ਪੱਧਰ ’ਤੇ ਜੰਗਲਾਤ ਵਣ ਵਿਭਾਗ, ਜਲ ਸਰੋਤ ਵਿਭਾਗ ਵਿੱਚ ਵੱਡੀ ਪੱਧਰ ’ਤੇ ਫੰਡਾਂ ਵਿੱਚ ਘਪਲੇ ਭ੍ਰਿਸ਼ਟਾਚਾਰ ਹੋਣ ਕਰਕੇ ਲੋਕ ਇਸਦਾ ਸੰਤਾਪ ਭੋਗ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਕੰਗ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਵਿਸ਼ਵ ਵਾਤਾਵਰਨ ਦਿਵਸ ਦਾ ਸੁਨੇਹਾ ਪੰਜਾਬ ਸਰਕਾਰ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 500 ਰੁਪਏ ਦਰਖ਼ਤ ਕੱਟਣ ਅਤੇ ਇਸ ਤੋਂ ਕਿਤੇ ਜ਼ਿਆਦਾ ਨਵੇਂ ਦਰਖ਼ਤ ਲਗਾਉਣ ਦੇ ਨਾ ਅਤੇ ਲੱਖਾਂ ਰੁਪਏ ਦੇ ਜਾਅਲੀ ਬਿੱਲ (ਬੂਟੇ ਲਗਾਉਣ ਦਾ ਕਮਿਸ਼ਨ) ਬਣਾ ਕੇ ਵੱਡੀ ਕੁਦਰਤ ਦੀ ਲੁੱਟ ਕਰਨ ਵਾਲੇ ’ਤੇ ਵੱਡੀ ਕਾਰਵਾਈ ਕਰਕੇ ਸਹੀ ਕਦਮ ਪੁੱਟਿਆ ਹੈ।
ਸ੍ਰੀ ਕੰਗ ਨੇ ਕਿਹਾ ਕਿ ਇਸ ਤੋ ਪਹਿਲਾ ਵੀ ਪੰਜਾਬ ਨੂੰ ਬਰਬਾਦ ਕਰਨ ਵਾਲੇ ਲੋਕ ਗ੍ਰਿਫ਼ਤਾਰ ਹੋਏ ਹਨ ਪਰ ਉਹ ਆਪਣੇ ਹੱਥਕੰਡੇ ਵਰਤ ਕੇ ਬਾਹਰ ਘੁੰਮ ਰਹੇ ਪੰਜਾਬ ਦੀ ਅਵਾਮ ਵਿੱਚ ਉਹ ਗੁੱਸਾ ਸੀ ਜਿਸ ਕਾਰਨ ਲੋਕਾ ਨੇ ਬਦਲਾਵ ਕੀਤਾ ਅਤੇ ਆਪ ਸਰਕਾਰ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਹੈ ਹੁੱਣ ਤੁਹਾਡੇ ਤੋਂ ਵੱਡੀਆਂ ਉਮੀਦਾਂ ਹਨ। ਪੰਜਾਬ ਦੇ ਲੋਕਾਂ ਨੂੰ ਨਿਰਪੱਖ ਜਾਚ ਕਰਕੇ ਦੋਸ਼ੀਆ ’ਤੇ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਦੇ ਕਾਤਲ ਤੇ ਧਾਰਾ 307 ਲਗਾਈ ਜਾਂਦੀ ਹੈ ਤਾ ਜੋ ਦਰਖ਼ਤ ਮਨੁੱਖ ਦੀ ਜ਼ਿੰਦਗੀ ਵਿੱਚ (ਆਕਸੀਜਨ ਦੇ ਕੇ) ਅਹਿਮ ਭੂਮਿਕਾ ਹੈ, ਜੀਵਨ ਦਾਨ ਲਈ ਇਨ੍ਹਾਂ ’ਤੇ ਵੀ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਜ਼ਰੂਰੀ ਹੈ ਕਿਉਂ ਜੋ ਕੁਦਰਤ ਨਾਲ ਖਿਲਵਾੜ ਹੈ। ਸਰਕਾਰੀ ਅਹੁਦੇ ਦੀ ਦੂਰਵਰਤੋਂ ਮਹਾ ਪਾਪ ਹੈ ਲੋਕਾਂ ਨਾਲ ਖਿਲਵਾੜ ਕਰਨਾ ਘਿਣਾਉਣਾ ਜੁਰਮ ਹੈ। ਅੰਤ ਵਿੱਚ ਉਨ੍ਹਾਂ ਮੀਡੀਆ, ਵਾਤਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਦਾ ਵੀ ਧੰਨਵਾਦ ਕੀਤਾ। ਜਿਹੜੇ ਸਮੇਂ-ਸਮੇਂ ’ਤੇ ਕੁਦਰਤ ਪ੍ਰਤੀ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਵੱਧ ਚੜ੍ਹ ਕੇ ਦਰਖ਼ਤ ਲਗਾ ਕੇ ਆਪਣਾ ਜੀਵਨ ਸਫਲ ਬਣਾਉਂਦੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…