Share on Facebook Share on Twitter Share on Google+ Share on Pinterest Share on Linkedin ਸਰਕਾਰੀ ਹਾਈ ਸਕੂਲ ਦਾਊਂ ਵਿੱਚ 10 ਰੋਜ਼ਾ ਸਮਰ ਕੈਂਪ ਦਾ ਆਯੋਜਨ ਬੱਚਿਆਂ ਵੱਲੋਂ ਤਿਆਰ ਕੀਤੀਆਂ ਕਲਾ ਕਿਰਤੀਆਂ ਦੀ ਪ੍ਰਦਰਸ਼ਨੀ ਲਗਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ: ਇੱਥੋਂ ਦੇ ਸਰਕਾਰੀ ਹਾਈ ਸਕੂਲ ਪਿੰਡ ਦਾਊਂ ਵਿੱਚ 10 ਰੋਜ਼ਾ ਆਰਟ ਐਂਡ ਕਰਾਫ਼ਟ ਸਮਰ ਕੈਂਪ ਲਗਾਇਆ ਗਿਆ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਨੇ ਦੱਸਿਆ ਕਿ ਆਰਟ ਐਂਡ ਕਰਾਫ਼ਟ ਅਧਿਆਪਕ ਸ੍ਰੀਮਤੀ ਕੰਵਲਜੀਤ ਕੌਰ ਨੇ ਹਰ ਸਾਲ ਵਾਂਗ ਇਸ ਵਾਰ ਵੀ 10 ਰੋਜ਼ਾ ਸਮਰ ਕੈਂਪ ਲਗਾਇਆ ਗਿਆ। ਸਮਰ ਕੈਂਪ ’ਤੇ ਆਉਣ ਵਾਲਾ ਸਾਰਾ ਖਰਚਾ ਕੰਵਲਜੀਤ ਖ਼ੁਦ ਹੀ ਕਰਦੇ ਹਨ। ਕੈਂਪ ਵਿੱਚ ਸਕੂਲੀ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਕਲਾ ਨੂੰ ਉਜਾਗਰ ਕੀਤਾ। ਸ੍ਰੀਮਤੀ ਕੰਵਲਜੀਤ ਕੌਰ ਨੇ ਬੱਚਿਆਂ ਨੂੰ ਗਲਾਸ ਪੇਂਟ, ਫੈਬਰਿਕ ਪੇਂਟ, ਪੋਟ ਪੇਂਟ, ਝੂਮਰ, ਪੈੱਨ ਸਟੈਂਡ, ਪੁਰਾਣੇ ਕੱਪੜਿਆਂ ਤੋਂ ਪਾਏਦਾਨ, ਪੱਥਰਾਂ ਉੱਤੇ ਸੁੰਦਰ ਚਿੱਤਰਕਾਰੀ ਦੇ ਗੁਰ ਸਿਖਾਏ। ਵਿਦਿਆਰਥੀਆਂ ਨੇ ਪੁਰਾਣੀਆਂ ਬੋਤਲਾਂ ਨਾਲ ਖ਼ੂਬਸੂਰਤ ਝੂਮਰ ਬਣਾਏ। ਕਲੇਅ ਮਾਡਲਿੰਗ ਵਿੱਚ ਕੰਵਲਜੀਤ ਨੇ ਮਿਊਰਲਪੇਂਟਿੰਗ, ਸਿਖਾਈ ਜੋ ਵਿਦਿਆਰਥੀਆਂ ਲਈ ਨਵੀਂ ਅਤੇ ਅਨੋਖੀ ਸਿਰਜਣਾ ਰਹੀ। ਬੁੱਤਕਾਰੀ ਦੀਆਂ ਬਰੀਕੀਆਂ ਨੂੰ ਵੀ ਸਮਝਾਇਆ। ਵਿਦਿਆਰਥੀਆਂ ਨੂੰ ਮਹਿੰਦੀ ਲਗਾਉਣ ਦੇ ਵੱਖ-ਵੱਖ ਢੰਗ ਵੀ ਦੱਸੇ। ਸਕੂਲ ਮੁਖੀ ਸ੍ਰੀਮਤੀ ਕਿਰਨ ਕੁਮਾਰੀ ਨੇ ਦੱਸਿਆ ਕਿ ਸਮਰ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ, ਕਿਉਂਕਿ ਇਸ ਦੌਰਾਨ ਬੱਚਿਆਂ ਨੂੰ ਕਿੱਤਾਮੁਖੀ ਕੰਮਾਂ-ਕਾਰਾਂ ਲਈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਉਹ ਮਿਆਰੀ ਸਿੱਖਿਆ ਦੇ ਨਾਲ-ਨਾਲ ਘਰ ਬੈਠੇ ਪੈਸੇ ਵੀ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਵਲਜੀਤ ਕੌਰ ਹਮੇਸ਼ਾ ਤਨਦੇਹੀ, ਲਗਨ ਅਤੇ ਮਿਹਨਤ ਨਾਲ ਕਲਾ ਦੇ ਖੇਤਰ ਨੂੰ ਉੱਚਾ ਚੁੱਕਣ ਵਿੱਚ ਲੱਗੇ ਰਹਿੰਦੇ ਹਨ। ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਵਿੱਚ ਅਜਿਹੇ ਸਮਰ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ