ਪ੍ਰਮੁੱਖ ਸਕੱਤਰ ਤੇ ਡੀਸੀ ਵੱਲੋਂ ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਦਾ ਮੁਹਾਲੀ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਦਾ ਮੁਹਾਲੀ ਪਹੁੰਚਣ ’ਤੇ ਭੰਗੜੇ ਅਤੇ ਗਿੱਧੇ ਨਾਲ ਗਰਮਜੋਸ਼ੀ ਨਾਲ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ
ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਹੋਣ ਵਾਲੀ 44ਵੀਂ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਅੱਜ ਚੰਡੀਗੜ ਤੋਂ ਚੱਲ ਕੇ ਸੈਕਟਰ-65 ਮੁਹਾਲੀ ਦੇ ਗੋਲਫ ਰੇਂਜ ਵਿਖੇ ਪਹੁੰਚੀ। ਇਸ ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਹਾਲੀ ਪਹੁੰਚਣ ਤੇ ਭੰਗੜਾ ਅਤੇ ਗਿੱਧਾ ਪਾ ਕੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਉਪਰੰਤ ਚੈਸ ਐਸੋਸ਼ੀਏਸ਼ਨ ਚੰਡੀਗੜ ਦੇ ਨੂਮਾਇੰਦਿਆਂ ਤੋਂ ਪ੍ਰਮੁੱਖ ਸਕੱਤਰ,ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਰਾਜ ਕਮਲ ਚੌਧਰੀ, ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਪ੍ਰਧਾਨ ਚੈਸ ਐਸੋਸੀਏਸ਼ਨ ਮੁਨੀਸ਼ ਥਾਪੜ ਵੱਲੋਂ ਮਸ਼ਾਲ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਖੇਡ ਸ਼ਖ਼ਸੀਅਤਾਂ ਤੇ ਵਿਦਿਆਰਥੀਆਂ ਵੱਲੋਂ ਵੀ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ।
ਪ੍ਰਮੁੱਖ ਸਕੱਤਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਹ ਮਸ਼ਾਲ ਤਾਮਿਲਨਾਡੂ ਦੇ ਮਹਾਬਲੀਪੁਰਮ ਵਿਖੇ ਸਮਾਪਤ ਹੋਣ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ 75 ਸ਼ਹਿਰਾਂ ਵਿੱਚ ਯਾਤਰਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਖੇਡ ਵਿੱਚ ਲਗ-ਭਗ 147 ਦੇਸ਼ਾਂ ਦੇ ਚੈਸ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ ਵੀ ਇਸ ਖੇਡ ਵਿੱਚ 6 ਖਿਡਾਰੀ ਹਿੱਸਾ ਲੈਣਗੇ ਅਤੇ ਪੰਜਾਬ ਦਾ ਨਾਮ ਵੀ ਰੋਸ਼ਨ ਕਰਨਗੇ।
ਉਨ੍ਹਾਂ ਕਿਹਾ ਕਿ ਚੈਸ ਇਕ ਦਿਮਾਗੀ ਖੇਡ ਹੈ ਅਤੇ ਚੈਸ ਫੈਡਰੇਸ਼ਨ ਆਫ ਪੰਜਾਬ ਦੇ ਨੁਮਾਇੰਦਿਆਂ ਨਾਲ ਮਿਲ ਕੇ ਇਸ ਖੇਡ ਨੂੰ ਹੋਰ ਉਤਸਾਹਿਤ ਕੀਤਾ ਜਾਵੇਗਾ। ਜਿਸ ਵਿੱਚ ਖੇਡ ਵਿਭਾਗ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰੇਗਾ। ਉਨ੍ਹਾਂ ਦੱਸਿਆ ਕਿ ਅੱਜ ਇਸ ਮਸ਼ਾਲ ਦਾ ਚੰਡਗੀੜ੍ਹ ਤੋਂ ਮੁਹਾਲੀ ਪੁੱਜਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ਾਲ ਪਟਿਆਲਾ ਹੁੰਦੇ ਹੋਏ ਅੰਮ੍ਰਿਤਸਰ ਫਿਰ ਵਾਘਾ ਬਾਰਡਰ ਜਾਏਗੀ ਇਸ ਉਪਰੰਤ ਹਰਿਆਣਾ ਵੱਲ ਰਵਾਨਾ ਹੋਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਇਸ ਸਾਲ, ਪਹਿਲੀ ਵਾਰ, ਅੰਤਰਰਾਸ਼ਟਰੀ ਸ਼ਤਰੰਜ ਸੰਸਥਾ, ਐਫ਼ਆਈਡੀਈ ਨੇ ਸ਼ਤਰੰਜ ਓਲੰਪੀਆਡ ਮਸ਼ਾਲ ਦੀ ਸਥਾਪਨਾ ਕੀਤੀ ਹੈ ਅਤੇ ਭਾਰਤ 44ਵੀਂ ਸ਼ਤਰੰਜ ਓਲੰਪੀਆਡ ਟਾਰਚ ਰੀਲੇਅ ਕਰਵਾਉਣ ਵਾਲਾ ਪਹਿਲਾ ਦੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਸ਼ਾਲ ਸ਼ਤਰੰਜ ਦੀ ਖੇਡ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਏਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸ਼ਤਰੰਜ ਖੇਡਣ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਸੁਰਿੰਦਰ ਸਿੰਘ ਸੈਣੀ, ਐੱਸਡੀਐੱਮ ਹਰਬੰਸ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ, ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪਰਮਜੀਤ ਸਿੰਘ ਅਤੇ ਵੱਖ-ਵੱਖ ਖੇਡਾਂ ਦੇ ਕੋਚ ਅਤੇ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…