ਮਾਜਰੀ ਪੁਲੀਸ ਨੂੰ ਮਿਲੀ ਸਫਲਤਾ, ਚੋਰੀ ਦੇ ਮੋਟਰਸਾਈਕਲ ਸਮੇਤ 3 ਮੁਲਜ਼ਮ ਕਾਬੂ

ਕਵਿਤਾ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ ਬਲਾਕ, 23 ਜੂਨ
ਮੁਹਾਲੀ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਖਰੜ-2 (ਮੁਲਾਂਪੁਰ ਗਰੀਬਦਾਸ) ਦੇ ਡੀਐਸਪੀ ਅਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਤਹਿਤ ਥਾਣਾ ਮਾਜਰੀ ਪੁਲੀਸ ਨੂੰ ਮੁਕੱਦਮਾ ਨੰਬਰ 40 ਮਿਤੀ 12-6-2022 ਅ/ਧ 379 ਆਈਪੀਸੀ ਦੀ ਤਫ਼ਤੀਸ਼ ਦੌਰਾਨ ਤਿੰਨ ਵਿਅਕਤੀਆਂ ਪਾਸੋਂ ਚੋਰੀ ਕੀਤੇ ਮੋਟਰ ਸਾਈਕਲ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ।
ਪੁਲੀਸ ਦੀ ਜਾਣਕਾਰੀ ਅਨੁਸਾਰ ਇੱਕ ਮੁਲਜ਼ਮ ਜੁਬੇਰ ਖਾਨ ਵਾਸੀ ਪਿੰਡ ਮੁਲਾਂਪੁਰ ਗਰੀਬਦਾਸ ਜੋ ਮੋਟਰ ਮਕੈਨਿਕ ਦਾ ਕੰਮ ਕਰਦਾ ਸੀ। ਇਸ ਨੇ ਆਪਣੇ ਨਾਲ ਦੋ ਨਾਬਾਲਗ ਲੜਕਿਆਂ ਨੂੰ ਵਾਹਨ ਚੋਰੀ ਦੇ ਕੰਮ ਲਈ ਸ਼ਾਮਲ ਕੀਤਾ ਹੋਇਆ ਸੀ। ਮੋਟਰ ਮਕੈਨਿਕ ਜੁਬੇਰ ਖਾਨ ਉਕਤ ਇਸ ਕੰਮ ਕਾਰ ਵਿੱਚ ਮਾਹਰ ਹੋਣ ਕਾਰਨ ਆਸਾਨੀ ਨਾਲ ਮੋਟਰ ਸਾਈਕਲਾਂ ਦੇ ਲਾਕ ਤੋੜ ਕੇ ਨਾਬਾਲਗ ਲੜਕਿਆਂ ਦੀ ਮਦਦ ਨਾਲ ਚੋਰੀ ਨੂੰ ਅੰਜਾਮ ਦਿੰਦਾ ਸੀ। ਪਿਛਲੇ ਦਿਨੀਂ ਪੀਰ ਦੀ ਦਰਗਾਹ ’ਤੇ ਪਿੰਡ ਤਾਰਾਪੁਰ ਵਿਖੇ ਸਾਲਾਨਾ ਮੇਲੇ ਉੱਤੇ ਸ਼ਰਧਾਲੂਆਂ ਦਾ ਕਾਫੀ ਇਕੱਠ ਹੋਣ ’ਤੇ ਇਸ ਜਗ੍ਹਾ ਉੱਪਰ ਕਾਫ਼ੀ ਮੋਟਰ ਸਾਈਕਲ ਚੋਰੀ ਹੋਏ ਸਨ। ਇਸ ਸਬੰਧੀ ਥਾਣਾ ਮਾਜਰੀ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਤਫ਼ਤੀਸ਼ ਦੌਰਾਨ ਮੁਲਜ਼ਮਾਂ ਵੱਲੋਂ ਮੋਟਰਸਾਈਕਲ ’ਤੇ ਜਾਅਲੀ ਵੀਆਈਪੀ ਨੰਬਰ ਪਲੇਟ ਲਗਾ ਕਰ ਘੁੰਮ ਰਹੇ ਸੀ। ਜਿਸ ’ਤੇ ਸ਼ੱਕ ਹੋਣ ਕਾਰਨ ਪੁਲੀਸ ਨੇ ਉਕਤ ਵਿਅਕਤੀਆਂ ਨੂੰ ਰੋਕ ਕੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਮੋਟਰ ਸਾਈਕਲ ’ਤੇ ਲੱਗੀ ਵੀਆਈਪੀ ਨੰਬਰ ਪਲੇਟ ਜਾਅਲੀ ਪਾਈ ਗਈ। ਮੁਲਜ਼ਮ ਜੁਬੇਰ ਖਾਨ ਦਾ ਅਦਾਲਤ ਵੱਲੋਂ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਦੋਂਕਿ ਦੋਵੇਂ ਨਾਬਾਲਗ ਮੁਲਜ਼ਮਾਂ ਨੂੰ ਬਾਲ ਸੁਧਾਰ ਘਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਭੇਜਿਆ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 5 ਮੋਟਰ ਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਪੁੱਛਗਿੱਛ ਦੌਰਾਨ ਚੋਰੀ ਦੇ ਵਾਹਨਾਂ ਸਬੰਧੀ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…