nabaz-e-punjab.com

ਕਰੋਨਾ ਨਾਲ ਮੌਤ: ਮੁਆਵਜ਼ੇ ਲਈ ਮੁਹਾਲੀ ਤੇ ਡੇਰਾਬੱਸੀ ਵਿੱਚ ਲਾਇਆ ਜਾਵੇਗਾ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਲਈ ਮੁਹਾਲੀ ਅਤੇ ਡੇਰਾਬੱਸੀ ਵਿੱਚ 1 ਜੁਲਾਈ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ ਨੇ ਕਿਹਾ ਕਿ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਣ ’ਤੇ ਉਨ੍ਹਾਂ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਕਾਫ਼ੀ ਮ੍ਰਿਤਕਾਂ ਦੇ ਵਾਰਸ ਮੁਆਵਜ਼ਾ ਲੈ ਚੁੱਕੇ ਹਨ ਪ੍ਰੰਤੂ ਕੁੱਝ ਪਰਿਵਾਰ ਹਾਲੇ ਵੀ ਇਸ ਵਿੱਤੀ ਸਹਾਇਤਾ ਤੋਂ ਵਾਂਝੇ ਹਨ। ਜਿਨ੍ਹਾਂ ਦੀ ਸੁਵਿਧਾ ਲਈ ਮੁਹਾਲੀ ਅਤੇ ਡੇਰਾਬੱਸੀ ਵਿੱਚ ਕੈਂਪ ਲਗਾਏ ਜਾ ਰਹੇ ਹਨ।
ਐਸਡੀਐਮ ਹਰਬੰਸ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਕਮਰਾ ਨੰਬਰ-109 ਵਿੱਚ ਮੁਆਵਜ਼ਾ ਦੇਣ ਸਬੰਧੀ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰ ਲੋੜੀਂਦੇ ਦਸਤਾਵੇਜ਼ ਸਮੇਤ ਮੁਆਵਜ਼ਾ ਹਾਸਲ ਕਰ ਸਕਦੇ ਹਨ। ਇੰਜ ਹੀ ਡੇਰਾਬੱਸੀ ਵਿੱਚ ਐਸਡੀਐਮ ਹਿਮਾਂਸ਼ੂ ਗੁਪਤਾ ਦੇ ਦਫ਼ਤਰ ਵਿਖੇ ਵੀ ਡੇਰਾਬੱਸੀ ਸਬ ਡਵੀਜ਼ਨ ਨਾਲ ਸਬੰਧਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਮੂਹ ਦਸਤਾਵੇਜ਼ ਲੈ ਕੇ 1 ਜੁਲਾਈ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੈਂਪ ਵਿੱਚ ਸ਼ਾਮਲ ਹੋ ਕੇ ਮੁਆਵਜ਼ੇ ਹਾਸਲ ਕਰਨ ਲਈ ਬਿਨੈ-ਪੱਤਰ ਜਮ੍ਹਾਂ ਕਰਵਾ ਸਕਦੇ ਹਨ।
ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਸਬੰਧੀ ਦਸਤਾਵੇਜ਼, ਕਲੇਮ ਕਰਤਾ ਦਾ ਪਛਾਣ ਕਾਰਡ, ਕਲੇਮ ਕਰਤਾ ਅਤੇ ਮ੍ਰਿਤਕ ਵਿਅਕਤੀ ਨਾਲ ਸਬੰਧ ਬਾਰੇ ਪਛਾਣ ਕਾਰਡ, ਕੋਵਿਡ-19 ਟੈਸਟ ਦੀ ਪਾਜ਼ੇਟਿਵ ਰਿਪੋਰਟ ਦੀ ਕਾਪੀ, ਹਸਪਤਾਲ ਵੱਲੋਂ ਜਾਰੀ ਹੋਏ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ (ਜੇਕਰ ਮੌਤ ਹਸਪਤਾਲ ਵਿੱਚ ਹੋਈ ਹੋਵੇ), ਮ੍ਰਿਤਕ ਵਿਅਕਤੀ ਦਾ ਮੌਤ ਸਰਟੀਫਿਕੇਟ, ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤਾ ਰੱਦ ਹੋਇਆ ਬੈਂਕ ਚੈੱਕ, ਮ੍ਰਿਤਕ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਦਾ ਇਤਰਾਜ਼ਹੀਣਤਾ ਸਰਟੀਫਿਕੇਟ (ਜਿੱਥੇ ਕਲੇਮ ਕਰਤਾ ਇੱਕ ਹੋਵੇ), ਅਸਲ ਅਤੇ ਤਸਦੀਕਸ਼ੁਦਾ ਕਾਪੀਆਂ ਸਮੇਤ ਮੁਆਵਜ਼ਾ ਹਾਸਲ ਕਰਨ ਲਈ ਕੈਂਪ ਵਿੱਚ ਸ਼ਾਮਲ ਹੋ ਕੇ ਅਪਲਾਈ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…