ਸਿਵਲ ਸਰਜਨ ਨੇ ਕੁਸ਼ਟ ਆਸ਼ਰਮ ਦਾ ਦੌਰਾ ਕਰਕੇ ਕੋਹੜ ਪੀੜਤਾਂ ਨੂੰ ਵੰਡਿਆ ਜ਼ਰੂਰੀ ਸਮਾਨ

ਹਰ ਨਾਗਰਿਕ ਨੂੰ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਕੋਹੜ ਪੀੜਤਾਂ ਨਾਲ ਘੁਲਣ-ਮਿਲਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਮੁਹਾਲੀ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਮੁਬਾਰਕਪਰ (ਡੇਰਾਬੱਸੀ) ਵਿਖੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਅਤੇ ਕੋਹੜ ਰੋਗੀਆਂ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਕੋਹੜ ਰੋਗੀਆਂ ਨੂੰ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਵੰਡੀਆਂ। ਅਪਾਹਜ ਰੋਗੀਆਂ ਨੂੰ 2 ਟਰਾਈ ਸਾਈਕਲ, 1 ਵ੍ਹੀਲ ਚੇਅਰ ਅਤੇ 4 ਏਡੀਐਲ (ਅਸਿਸਟਿਵ ਡੇਅਲੀ ਲਿਵਿੰਗ) ਕਿੱਟਾਂ ਦਿਤੀਆਂ ਗਈਆਂ। ਸਿਵਲ ਸਰਜਨ ਨੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਹੜ ਆਸ਼ਰਮ ਵਿੱਚ ਆਉਣ ਦਾ ਮਕਸਦ ਇਹੋ ਹੈ ਕਿ ਉਨ੍ਹਾਂ ਨੂੰ ਅਹਿਸਾਸ ਕਰਾਇਆ ਜਾਵੇ ਕਿ ਉਹ ਵੀ ਸਮਾਜ ਦਾ ਅਹਿਮ ਅੰਗ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਅਲੱਗ-ਥਲੱਗ ਅਤੇ ਇਕੱਲੇ ਮਹਿਸੂਸ ਨਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਨੂੰ ਵੀ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਜਿਹੇ ਲੋਕਾਂ ਦੀਆਂ ਤਕਲੀਫ਼ਾਂ ਜਾਣਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨਾਲ ਘੁਲਣਾ-ਮਿਲਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਵੀ ਸਮਾਜ ਕੋਲੋਂ ਪਿਆਰ, ਹਮਦਰਦੀ ਅਤੇ ਛੋਹ ਦੀ ਉਮੀਦ ਕਰਦੇ ਹਨ। ਉਨ੍ਹਾਂ ਨੇ ਰੋਗੀਆਂ ਨੂੰ ਕਿਹਾ ਕਿ ਉਹ ਅਪਣੀ ਸਿਹਤ ਦਾ ਪੂਰਾ ਖ਼ਿਆਲ ਰੱਖਣ ਅਤੇ ਡਾਕਟਰਾਂ ਦੇ ਕਹਿਣ ਮੁਤਾਬਕ ਦਵਾਈ ਲੈਣ ਅਤੇ ਲੋੜੀਂਦਾ ਪ੍ਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ, ਉਹ ਡਾਕਟਰਾਂ ਦੀ ਨਿਗਰਾਨੀ ਹੇਠ ਅਪਣਾ ਇਲਾਜ ਮੁਕੰਮਲ ਕਰਨ। ਉਨ੍ਹਾਂ ਰੋਗੀਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਜਿਵੇਂ ਹੱਥ ਗਰਮ ਭਾਂਡਿਆਂ ਜਾਂ ਹੋਰ ਗਰਮ ਚੀਜ਼ਾਂ ਤੋਂ ਦੂਰ ਰੱਖਣੇ ਚਾਹੀਦੇ ਹਨ, ਪੈਰਾਂ ਵਿਚ ਜੁੱਤੀ ਪਾਉਣੀ ਚਾਹੀਦੀ ਹੈ, ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਇਸ ਮੌਕੇ ਡੇਰਾਬੱਸੀ ਹਸਪਤਾਲ ਦੇ ਐਸਐਮਓ ਡਾ. ਧਰਮਿੰਦਰ ਸਿੰਘ, ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜਸਕੰਵਲ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਐਨਐਮਐਸ ਗੁਰਜਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…