ਨਾਮੀ ਵਪਾਰੀਆਂ ਨੂੰ ਧਮਕੀਆਂ ਦੇਣ ਤੇ ਫਿਰੌਤੀ ਮੰਗਣ ਵਾਲਾ ਗੈਂਗਸਟਰ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮ ਕੋਲੋਂ 6 ਪਿਸਤੌਲ, 1 ਰਿਵਾਲਵਰ, 25 ਜ਼ਿੰਦਾ ਕਾਰਤੂਸ , 1 ਐਕਟਿਵਾ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਮੁਹਾਲੀ ਪੁਲੀਸ ਨੇ ਨਾਮੀ ਵਪਾਰੀਆਂ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਵਾਲੇ ਗੈਂਗਸਟਰ ਅਸ਼ਵਨੀ ਕੁਮਾਰ ਉਰਫ਼ ਸਰਪੰਚ ਵਾਸੀ ਪਿੰਡ ਖਿਦਰਾਬਾਦ (ਹਰਿਆਣਾ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਗੈਂਗਸਟਰ ਅਸ਼ਵਨੀ ਕੁਮਾਰ ਉਰਫ਼ ਸਰਪੰਚ ਨੂੰ ਕਾਬੂ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਪਣੇ ਸਾਥੀ ਪ੍ਰਸ਼ਾਤ ਹਿੰਦਰਵ ਵਾਸੀ ਪਿੰਡ ਹਾਸ਼ੂਪੁਰ (ਯੂਪੀ) ਨਾਲ ਮਿਲ ਕੇ ਮੁਹਾਲੀ ਜ਼ਿਲ੍ਹੇ ਵਿੱਚ ਨਾਮੀ ਵਪਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕਰਦੇ ਸਨ। ਮੁਲਜ਼ਮ ਅਸ਼ਵਨੀ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮਾਰਚ 2022 ਵਿੱਚ ਹੋਟਲ 7 Regency ਜ਼ੀਰਕਪੁਰ ਅਤੇ ਹੋਟਲ 2rew 2ros ਮੁਹਾਲੀ ਵਿਖੇ ਆਪਣੇ ਸਾਥੀ ਪ੍ਰਸ਼ਾਂਤ ਹਿੰਦਰਵ ਨਾਲ ਮਿਲ ਕੇ ਹੋਟਲਾਂ ਦੀ ਇਮਾਰਤਾਂ ਉੱਤੇ ਫਾਇਰਿੰਗ ਕਰਕੇ ਫਿਰੌਤੀ ਦੀ ਮੰਗੀ ਗਈ ਸੀ। ਮੁਲਜ਼ਮ ਅਸ਼ਵਨੀ ਪੰਜਾਬ ਵਿੱਚ ਵੱਖ-ਵੱਖ ਗੈਂਗਸਟਰਾਂ ਨੂੰ ਅਸਲਾ ਐਮੂਨੀਸ਼ਨ ਸਪਲਾਈ ਕਰਦਾ ਸੀ। ਉਸ ਕੋਲੋਂ ਪਿਛਲੇ ਇੱਕ ਸਾਲ ਦੌਰਾਨ ਹੁਣ ਤੱਕ 21 ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਅਸ਼ਵਨੀ ਉਰਫ਼ ਸਰਪੰਚ ਦੇ ਖ਼ਿਲਾਫ਼ ਬੀਤੀ 12 ਮਾਰਚ ਨੂੰ ਸੋਹਾਣਾ ਥਾਣੇ ਵਿੱਚ ਧਾਰਾ 386, 427, 506, 34 ਅਤੇ 120ਬੀ ਅਤੇ ਅਸਲਾ ਐਕਟ ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ। ਉਸ ਕੋਲੋਂ 30 ਬੋਰ ਦਾ ਇੱਕ ਪਿਸਤੌਲ ਤੇ 5 ਜ਼ਿੰਦਾ ਕਾਰਤੂਸ, 32 ਬੋਰ ਦੇ 4 ਪਿਸਤੌਲ ਤੇ 7 ਜ਼ਿੰਦਾ ਕਾਰਤੂਸ, 22 ਬੋਰ ਦਾ 1 ਰਿਵਾਲਵਰ ਤੇ 10 ਜ਼ਿੰਦਾ ਕਾਰਤੂਸ, 315 ਬੋਰ ਦਾ ਇੱਕ ਦੇਸੀ ਪਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ। ਮੁਲਜ਼ਮ ਕੋਲੋਂ ਬਰਾਮਦ ਐਕਟਿਵਾ ਦੁਰਗਾ ਪ੍ਰਸ਼ਾਦ ਵਾਸੀ ਜ਼ੀਰਕਪੁਰ ਦੇ ਨਾਮ ’ਤੇ ਰਜਿਸਟਰਡ ਹੈ। ਉਸ ਦੇ ਖ਼ਿਲਾਫ਼ ਗੜ੍ਹਸ਼ੰਕਰ, ਨਵੀਂ ਦਿੱਲੀ ਅਤੇ ਪ੍ਰਸ਼ਾਂਤ ਹਿੰਦਰਵ ਦੇ ਖ਼ਿਲਾਫ਼ ਅੰਬਾਲਾ ਸਿਟੀ ਥਾਣਾ ਅਤੇ ਥਾਣਾ ਤ੍ਰਿਪੜੀ, ਪਟਿਆਲਾ ਵਿੱਚ ਅਪਰਾਧਿਕ ਕੇਸ ਦਰਜ ਹਨ। ਪ੍ਰਸ਼ਾਂਤ ਹਿੰਦਰਵ ਇਸ ਸਮੇਂ ਮੰਡੋਲੀ ਜੇਲ੍ਹ ਦਿੱਲੀ ਵਿੱਚ ਬੰਦ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…