ਪੈਰੀਫੇਰੀ ਮਿਲਕਮੈਨ ਯੂਨੀਅਨ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਪਸ਼ੂਆਂ ਨੂੰ ਲੰਪੀ ਸਕਿਨ ਬੀਮਾਰੀ ਹੋਣ ਕਾਰਨ ਦੁੱਧ ਦਾ ਧੰਦਾ ਬੰਦ ਹੋਣ ਕਿਨਾਰੇ ਅੱਜ ਇੱਥੇ ਮੀਟਿੰਗ ਦੌਰਾਨ ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਆਗੂਆਂ ਨੇ ਵਿਚਾਰ ਚਰਚਾ ਕਰਦੇ ਹੋਏ ਕਿਹਾ ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਜਨਰਲ ਸਕੱਤਰ ਅੰਗਰੇਜ਼ ਸਿੰਘ ਕੁੰਭੜਾ ਅਤੇ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਹੈ ਪੰਜਾਬ ਸਰਕਾਰ ਲਪੀ ਸਕਿਨ ਵਰਗੀ ਭਿਆਨਕ ਬੀਮਾਰੀ ਤੇ ਕਾਬੂ ਪਾਉਣ ਚ ਰਹੀ ਅਸਮਰੱਥ ਜਦੋਂ ਬਿਮਾਰੀ ਪੀੜਤ ਪਸ਼ੂਆਂ ਦੀ ਵੱਡੀ ਮਾਤਰਾ ਵਿਚ ਹੋ ਰਹੀਆਂ ਹਨ।
ਮੌਤਾਂ ਜਿਸ ਕਾਰਨ ਪਸ਼ੂ ਪਾਲਕ ਸਹਾਇਕ ਦੁੱਧ ਦੇ ਧੰਦੇ ਤੋਂ ਹੱਥ ਧੋ ਰਹੇ ਹਨ। ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਕੀਤੀ ਹੈ ਕਿ ਲੰਪੀ ਸਕਿਨ ਬੀਮਾਰੀ ਨੂੰ ਕੁਦਰਤੀ ਮਾਰ ਐਲਾਨ ਕੇ ਪਸ਼ੂ ਪਾਲਕਾਂ ਨੂੰ ਮਰੇ ਹੋਏ ਪਸ਼ੂਆਂ ਦਾ ਪਸ਼ੂ ਪ੍ਰਤੀ ਇਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਬਿਮਾਰੀ ਤੋਂ ਪੀੜਤ ਪਸ਼ੂਆਂ ਦਾ ਇਲਾਜ ਸਰਕਾਰੀ ਤੌਰ ’ਤੇ ਫਰੀ ਕੀਤਾ ਜਾਵੇ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਦੋਧੀਆਂ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿਖੇਧੀ ਕੀਤੀ ਗਈ ਅਤੇ ਇਨ੍ਹਾਂ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਬਾਸੀਆ, ਜਸਵੀਰ ਸਿੰਘ ਨਰੈਣਾ, ਸੁਰਿੰਦਰ ਸਿੰਘ ਬਰਿਆਲੀ ਪ੍ਰਧਾਨ ਚੰਡੀਗੜ੍ਹ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਬਲਜਿੰਦਰ ਸਿੰਘ ਭਾਗੋਮਾਜਰਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਦਲਜੀਤ ਸਿੰਘ ਮਨਾਣਾ, ਜਗਤਾਰ ਸਿੰਘ ਤੰਗੌਰੀ ਕਾਰਜਕਾਰੀ ਪ੍ਰਧਾਨ, ਜਸਬੀਰ ਸਿੰਘ ਢਕੋਰਾਂ, ਗੁਰਦੀਪ ਸਿੰਘ, ਨਰਿੰਦਰ ਸਿੰਘ ਸਿਆਊ, ਮਨਜੀਤ ਸਿੰਘ, ਅਵਤਾਰ ਸਿੰਘ, ਹਰਦੀਪ ਮਟੌਰ, ਸੁਭਾਸ਼ ਗੋਚਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…