ਸਮਾਰਟ ਇੰਡੀਆ ਹੈਕਾਥਨ-2022 ਦਾ ਗ੍ਰੈਂਡ ਫਿਨਾਲੇ ਨੋਡਲ ਕੇਂਦਰ ਸੀਜੀਸੀ ਲਾਂਡਰਾਂ ਵਿੱਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਸਮਾਰਟ ਇੰਡੀਆ ਹੈਕਾਥਾਨ-2022 ਸਾਫ਼ਟਵੇਅਰ ਐਡੀਸ਼ਨ ਦਾ ਸ਼ਾਨਦਾਰ ਫਾਈਨਲ ਅੱਜ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਡਾ. ਸੁਭਾਸ਼ ਸਰਕਾਰ ਸਿੱਖਿਆ ਮੰਤਰੀ, ਪ੍ਰੋ. ਅਨਿਲ ਡੀ ਸਹਸਰਬੁੱਧੇ ਚੇਅਰਮੈਨ ਏਆਈਸੀਟੀਈ ਨੇ ਵੀਡੀਓ ਕਾਨਫਰੰਸ ਰਾਹੀਂ ਸੀਜੀਸੀ ਲਾਂਡਰਾਂ ਸਮੇਤ ਸਮੂਹ 75 ਨੋਡਲ ਕੇਂਦਰਾਂ ਵਿੱਚ ਕੀਤਾ।
ਸੀਜੀਸੀ ਲਾਂਡਰਾਂ ਵਿੱਚ ਤਿੰਨ ਮੰਤਰਾਲਿਆਂ ਅਰਥਾਤ ਅਰਥ ਵਿਗਿਆਨ ਮੰਤਰਾਲਾ (ਐੱਮਓਈਜ਼), ਭਾਰਤੀ ਮੌਸਮ ਵਿਭਾਗ (ਐੱਮਓਡੀ) ਅਤੇ ਬੰਦਰਗਾਹਾਂ ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੇ ਸਮੱਸਿਆ ਬਿਆਨਾਂ ਨੂੰ ਹੱਲ ਕਰਨ ’ਤੇ ਕੰਮ ਕੀਤਾ ਜਾਵੇਗਾ। ਸੀਜੀਸੀ ਲਾਂਡਰਾਂ ਦੇਸ਼ ਭਰ ਦੀਆਂ 27 ਟੀਮਾਂ ਦੇ ਲਗਪਗ 200 ਤੋਂ ਵੱਧ ਵਿਦਿਆਰਥੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜੋ ਹੋਰ 74 ਨੋਡਲ ਕੇਂਦਰਾਂ ਵਿੱਚ ਆਪਣੇ ਹਮਰੁਤਬਾ ਨਾਲ ਮੁਕਾਬਲਾ ਕਰ ਰਹੇ ਹਨ। ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ ਲਗਾਤਾਰ 36 ਘੰਟਿਆਂ ਲਈ ਭਾਗੀਦਾਰਾਂ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ। ਜੇਤੂਆਂ ਦਾ ਐਲਾਨ ਭਲਕੇ 26 ਅਗਸਤ ਨੂੰ ਘੋਸ਼ਿਤ ਕੀਤਾ ਜਾਵੇਗਾ ਅਤੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਦੇਰ ਸ਼ਾਮ ਵੀਡੀਓ ਕਾਨਫਰੰਸ ਰਾਹੀਂ ਇਸ ਸਾਲ ਦੇ ਐੱਸਆਈਐੱਚ ਦੇ ਫਾਈਨਲਿਸਟਾਂ ਨਾਲ ਗੱਲਬਾਤ ਕਰਨਗੇ।
ਇਸ ਦੌਰਾਨ ਡਾ. ਰਵਿੰਦਰ ਕੁਮਾਰ ਸੋਨੀ ਸਲਾਹਕਾਰ ਜ਼ਜ਼, ਈ-ਗਵਰਨੈਂਸ, ਏਆਈਸੀਟੀਈ, ਨਵੀਂ ਦਿੱਲੀ, ਸੀਜੀਸੀ ਲਾਂਡਰਾਂ ਵਿਖੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਰਿਤ ਮੋਹਨ ਸੀਈਓ ਅਤੇ ਫਾਊਂਡਰ ਸਿਗਨੀਫਿਕੈਂਟ ਐਲਐਲਪੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਪੀਐਨ ਹਰੀਸ਼ੀਕੇਸ਼ਾ ਕੈਂਪਸ ਡਾਇਰੈਕਟਰ ਸੀਜੀਸੀ ਗਰੁੱਪ ਨੇ ਪ੍ਰਬੰਧਕਾਂ ਅਤੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਮਹਿਮਾਨਾਂ ਦਾ ਸਵਾਗਤ ਕੀਤਾ।
ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਵੀਨਤਾ ਕਾਰੀ ਵਿਚਾਰਾਂ ਰਾਹੀਂ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਡਾ.ਹਰੀਸ਼ੀਕੇਸ਼ਾ ਨੇ ਟੀਮਾਂ ਨੂੰ ਉਨ੍ਹਾਂ ਵੱਲੋਂ ਕੀਤੀਆਂ ਖੋਜਾਂ ਜਾਂ ਕਾਢਾਂ ਨੂੰ ਸਟਾਰਟ-ਅੱਪ ਉੱਦਮਾਂ ਵਿੱਚ ਤਬਦੀਲ ਕਰ ਕੇ ਸਿਰਫ਼ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਕੱਲ੍ਹ ਦੇ ਰੁਜ਼ਗਾਰ ਪ੍ਰਦਾਤਾ ਬਣਨ ਲਈ ਵੀ ਪ੍ਰੇਰਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਸਫਲਤਾ ਨੂੰ ਆਪਣਾ ਸਭ ਤੋਂ ਵੱਡਾ ਅਧਿਆਪਕ ਮੰਨਣ ਅਤੇ ਆਪਣੇ ਹੌਸਲੇ ਸਦਾ ਬੁਲੰਦ ਰੱਖਣ।
ਇਹ ਰਾਸ਼ਟਰੀ ਪੱਧਰ ਦਾ ਸਾਫ਼ਟਵੇਅਰ ਉਤਪਾਦ ਵਿਕਾਸ ਮੁਕਾਬਲਾ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਮਾਨਸਿਕ ਦ੍ਰਿੜਤਾ ਅਤੇ ਤਕਨੀਕੀ ਹੁਨਰ ਨੂੰ ਪਰਖੇਗਾ। ਭਾਗ ਲੈਣ ਵਾਲੀਆਂ ਟੀਮਾਂ ਤਿੰਨ ਮੰਤਰਾਲਿਆਂ ਦੁਆਰਾ ਪੇਸ਼ ਕੀਤੇ ਗਏ 9 ਸਮੱਸਿਆਵਾਂ ਬਾਰੇ ਵਿਚਾਰ ਕਰਨ ਅਤੇ ਨਵੀਨਤਾ ਕਾਰੀ ਹੱਲ ਤਿਆਰ ਕਰਨ ਲਈ ਕੰਮ ਕਰਨਗੇ। ਐੱਸਆਈਐੱਚ-2022 ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ, ਪਰਸਿਸਟੈਂਟ ਸਿਸਟਮਜ਼, ਅਤੇ ਆਈ4ਸੀ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ। ਐੱਸਆਈਐੱਚ ਦੀ ਦੁਨੀਆ ਦੇ ਸਭ ਤੋਂ ਵੱਡੇ ਓਪਨ ਇਨੋਵੇਸ਼ਨ ਮਾਡਲ ਵਜੋਂ ਸਲਾਹਣਾ ਕੀਤੀ ਗਈ ਹੈ ਅਤੇ ਇਹ ਵਿਦਿਆਰਥੀਆਂ ਵਿੱਚ ਉਤਪਾਦ, ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੇ ਸਭਿਆਚਾਰ ਨੂੰ ਪੈਦਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਇਸ ਸਾਲ ਦਾ ਐੱਸਆਈਐੱਚ 62 ਸੰਸਥਾਵਾਂ ਤੋਂ ਪ੍ਰਾਪਤ ਹੋਏ ਕੁੱਲ 476 ਸਮੱਸਿਆ ਬਿਆਨ ਪੇਸ਼ ਕਰ ਰਿਹਾ ਹੈ। ਗ੍ਰੈਂਡ ਫਿਨਾਲੇ ਵਿੱਚ ਐੱਸਆਈਐੱਚ-2022 ਦੇ ਤਹਿਤ ਆਯੋਜਿਤ ਕੈਂਪਸ ਪੱਧਰੀ ਹੈਕਾਥਨ ਦੀਆਂ ਲਗਭਗ 2,033 ਜੇਤੂ ਟੀਮਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਵਿੱਚ 15,000 ਤੋਂ ਵੱਧ ਵਿਦਿਆਰਥੀ ਸ਼ਾਮਲ ਹਨ ਜੋ ਰਾਸ਼ਟਰੀ ਪੱਧਰ ’ਤੇ ਹਿੱਸਾ ਲੈਣਗੇ।

ਹਰ ਸਾਲ ਐੱਸਆਈਐੱਚ ਲੱਖਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਅਸਲ ਜੀਵਨ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਐਜੂਕੇਸ਼ਨਲ ਲਰਨਿੰਗ ਦੀ ਪਰਖ ਕਰਨ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ। ਇਹ ਉਨ੍ਹਾਂ ਦੀ ਦਿਲਚਸਪੀ ਨੂੰ ਇਨੋਵੇਸ਼ਨ ਅਤੇ ਉੱਦਮਤਾ ਵੱਲ ਵੀ ਜੋੜਦਾ ਹੈ। ਹਰੇਕ ਸਮੱਸਿਆ ਬਿਆਨ ਵਿੱਚ 1 ਲੱਖ ਰੁਪਏ ਦੀ ਜੇਤੂ ਰਕਮ ਹੈ। ਵਿਦਿਆਰਥੀ ਇਨੋਵੇਸ਼ਨ ਕੈਟਾਗਰੀ ਦੇ ਤਹਿਤ ਇੱਕ ਲੱਖ ਰੁਪਏ, 75 ਹਜ਼ਾਰ ਰੁਪਏ ਅਤੇ 50 ਹਜ਼ਾਰ ਰੁਪਏ ਜੇਤੂ ਟੀਮਾਂ ਨੂੰ ਦਿੱਤੇ ਜਾਣਗੇ। ਸਮਾਰਟ ਇੰਡੀਆ ਹੈਕਾਥਨ ਦਾ ਦਾਇਰਾ 2017 ਵਿੱਚ ਸ਼ੁਰੂ ਹੋਣ ਤੋਂ ਬਾਅਦ ਹਰ ਪਾਸਿਓਂ ਵਧਦਾ ਜਾ ਰਿਹਾ ਹੈ। ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਮੱਸਿਆ ਬਿਆਨ ਪ੍ਰਦਾਤਾ ਸੰਸਥਾਵਾਂ ਵਿੱਚ ਵਧੇ ਹੋਏ ਉਤਸ਼ਾਹ ਨੂੰ ਸਾਲਾਂ ਦੌਰਾਨ ਉਨ੍ਹਾਂ ਦੀ ਵੱਧ ਰਹੀ ਭਾਗੀਦਾਰੀ ਵਿੱਚ ਦੇਖਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…