ਸੀਜੀਸੀ ਝੰਜੇੜੀ: ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪ੍ਰੇਰਣਾਦਾਇਕ ਵਰਕਸ਼ਾਪ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਕੈਂਪਸ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੈਂਪਸ ਵਿਚ ਇਕ ਪ੍ਰੇਰਣਾਦਾਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਫਲ ਜੀਵਨ ਜਾਚ ਸਿਖਾਉਂਦੀ ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਰੁਪੇਸ਼ ਕੁਮਾਰ, ਆਈ ਏ ਐੱਸ ਡਾਇਰੈਕਟਰ ਆਈ.ਟੀ/ਫੂਡ ਐਂਡ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਕਾਨੂੰਨੀ ਮੈਟਰੋਲੋਜੀ ਤੇ ਸੈਰ ਸਪਾਟਾ ਸਨ। ਸਵੈ-ਅਨੁਸ਼ਾਸ਼ਨ ਅਤੇ ਨਿਰਧਾਰਿਤ ਭਵਿੱਖ ਦੇ ਟੀਚਿਆਂ ਤੇ ਆਧਾਰਿਤ ਇਸ ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਮੁੱਖ ਬੁਲਾਰੇ ਰੁਪੇਸ਼ ਕੁਮਾਰ ਆਈਏਐੱਸ ਨੇ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਦੇ ਹੋਏ ਸਿਵਲ ਸਰਵਿਸ ਦੇ ਇਮਤਿਹਾਨ ਪਾਸ ਕਰਨ ਦੇ ਤਰੀਕੇ ਸਾਂਝੇ ਕੀਤੇ।
ਰੁਪੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਧਿਆਨ ਭਟਕਣ ਵਿਚ ਨਾ ਆਉਣ ਅਤੇ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਦੀਆਂ ਵਿਧੀਆਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆਂ ਕਿ ਰੋਜ਼ਾਨਾ ਰੁਟੀਨ ਬਣਾਉਣਾ, ਰੋਜ਼ਾਨਾ ਟੀਚੇ ਨਿਰਧਾਰਿਤ ਕਰਨਾ, ਅਤੇ ਸਵੈ-ਅਨੁਸ਼ਾਸਨ ਵਰਗੀਆਂ ਤਕਨੀਕਾਂ ਉਨ੍ਹਾਂ ਨੂੰ ਫੋਕਸ ਰਹਿਣ ਅਤੇ ਵਧਣ ਵਿੱਚ ਮਦਦ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਮਿਊਨੀਕੇਸ਼ਨ, ਵਕਤ ਦੀ ਸਹੀ ਵਰਤੋਂ, ਪੜਾਈ ਤੋਂ ਨੌਕਰੀ ਕਰਨ ਦੌਰਾਨ ਦਿਮਾਗ਼ ਅਤੇ ਖ਼ਿਆਲਾਂ ਵਿੱਚ ਆਉਣ ਵਾਲੇ ਬਦਲਾਓ, ਪ੍ਰੈਜ਼ਨਟੇਸ਼ਨ ਸੱਕਿਲਜ਼, ਫਸਟ ਇੰਪਰੈਸ਼ਨ, ਇੰਟਰਵਿਊ ਦੇਣ ਦੀ ਕਲਾ, ਆਪਣੀ ਪ੍ਰੋਫੈਸ਼ਨਲ ਇਮੇਜ ਤਿਆਰ ਕਰਨਾ, ਕੰਮਕਾਜ ਅਤੇ ਜ਼ਿੰਦਗੀ ਵਿੱਚ ਸੰਤੁਲਨ ਬਣਾਉਣਾ ਜਿਹੇ ਨਿੱਜੀ ਪਰਵਰਤਨ ਦੱਸੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਟੀਮ ਵਰਕ, ਟਾਈਮ ਮੈਨੇਜਮੈਂਟ, ਤਣਾਓ ਮੈਨੇਜਮੈਂਟ, ਬਿਜ਼ਨਸ ਸੰਚਾਰ, ਸਵੈ-ਜਾਗਰੂਕਤਾ, ਕਮਿਊਨੀਕੇਸ਼ਨ ਪਰਿਵਰਤਨ ਜਿਹੇ ਮਹੱਤਵਪੂਰਨ ਮੁੱਦੇ ਵੀ ਸਾਂਝਾ ਕੀਤੇ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਆਈਏਐੱਸ ਰੁਪੇਸ਼ ਕੁਮਾਰ ਨੇ ਬਹੁਤ ਵਧੀਆਂ ਢੰਗ ਨਾਲ ਜਵਾਬ ਦਿੱਤਾ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖਿਆਂ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਵੱਡੇ ਪੱਧਰ ਤੇ ਮੁਕਾਬਲਾ ਵਧਣ ਨਾਲ ਜਿੱਥੇ ਬੱਚਿਆਂ ਵਿਚ ਤਣਾਓ ਦਾ ਵਾਧਾ ਹੋ ਰਿਹਾ ਹੈ। ਇਸ ਦੇ ਇਲਾਵਾ ਉਦਯੋਗ ਜਗਤ ਵਿਚ ਲਗਾਤਾਰ ਆ ਰਹੇ ਬਦਲਾਵਾਂ ਦੇ ਚੱਲਦਿਆਂ ਪ੍ਰੋਫੈਸ਼ਨਲ ਦੀ ਮੰਗ ਵਿੱਚ ਵੀ ਬਦਲਾਓ ਆ ਰਹੇ ਹਨ। ਜਦਕਿ ਇਸ ਤਰ੍ਹਾਂ ਦੇ ਸੈਮੀਨਾਰ ਸਿੱਖਿਆਂ ਜਗਤ ਅਤੇ ਉਦਯੋਗ ਜਗਤ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਮੰਗ ਅਨੁਸਾਰ ਪ੍ਰੋਫੈਸ਼ਨਲ ਤਿਆਰ ਕਰਨ ਲਈ ਸਹਾਈ ਹੁੰਦੇ ਹਨ।
ਐਮਡੀ ਅਰਸ਼ ਧਾਲੀਵਾਲ ਨੇ ਵੀ ਉਦਯੋਗ ਜਗਤ ਦੀ ਮੰਗ ਅਨੁਸਾਰ ਪ੍ਰੋਫੈਸ਼ਨਲ ਤਿਆਰ ਕਰਨਾ ਸਿੱਖਿਆ ਜਗਤ ਦੀ ਜ਼ਿੰਮੇਵਾਰੀ ਕਰਾਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਫਲਤਾ ਦਾ ਮੰਤਰ ਭਟਕਣਾ ਤੋਂ ਬਚਣਾ, ਸੰਚਾਰ ਹੁਨਰ ਵਿਕਸਿਤ ਕਰਨਾ, ਪੜ੍ਹਨ ਦੀਆਂ ਆਦਤਾਂ ਦੀ ਸ਼ੁਰੂਆਤ ਕਰਨਾ ਅਤੇ ਚੁਸਤ ਮਿਹਨਤ ਅਤੇ ਸਖ਼ਤ ਮਿਹਨਤ ਦਾ ਸੁਮੇਲ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…