Share on Facebook Share on Twitter Share on Google+ Share on Pinterest Share on Linkedin ਆਪ ਵਿਧਾਇਕ ਕੁਲਵੰਤ ਸਿੰਘ ਮੁਹਾਲੀ ਵਿੱਚ ਕੀਤਾ ਕੋਈ ਇੱਕ ਵਿਕਾਸ ਕੰਮ ਤਾਂ ਦੱਸੇ: ਬਲਬੀਰ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਵਿਧਾਇਕ ਕੁਲਵੰਤ ਸਿੰਘ ਵਿੱਚ ਉਨ੍ਹਾਂ ਵੱਲੋਂ ਪ੍ਰਵਾਨ ਕਰਵਾਏ ਗਏ ਇਕ ਵੀ ਵਿਕਾਸ ਕੰਮਾਂ ਨੂੰ ਗਿਣਾ ਦੇਣ। ਸਿੱਧੂ ਨੇ ਤੰਜ ਕਸਦਿਆਂ ਹੋਏ ਕਿਹਾ ਕਿ ਦੋਸ਼ ਲਗਾਉਣਾ ਬਹੁਤ ਸੌਖਾ ਹੈ ਪਰ ਵਿਕਾਸ ਦੇ ਕੰਮਾਂ ਨੂੰ ਸਿਰੇ ਚੜਾਉਣਾ ਬਹੁਤ ਅੌਖਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਅਤੇ ਨਾਲ ਜੁੜੇ ਪਿੰਡਾਂ ਦੇ ਵਾਸੀਆਂ ਨੇ ਪਿਛਲੇ 5 ਸਾਲਾਂ ਵਿੱਚ ਸ਼ਹਿਰ ਨੂੰ ਹਰ ਰੋਜ਼ ਨਵੀਆਂ ਉੱਚਾਈਆਂ ਛੂੰਦੇ ਹੋਏ ਦੇਖਿਆ ਹੈ। ਉਨ੍ਹਾਂ ਕਿਹਾ ਕਿ ਪੰਚਕੂਲਾ ਅਤੇ ਚੰਡੀਗੜ੍ਹ ਵੀ ਮੁਹਾਲੀ ਦੇ ਵਿਕਾਸ ਮਾਡਲ ਤਰਜ਼ ਉੱਤੇ ਆਪਣਾ ਵਿਕਾਸ ਕੰਮ ਕਰਵਾ ਰਹੇ ਸਨ, ਪਰ ਇਹ ਗੱਲ ਆਪ ਦੇ ਵਿਧਾਇਕ ਨੂੰ ਮਨਜ਼ੂਰ ਨਹੀਂ। ਉਹ ਸੱਤਾ ਵੀ ਭੋਗਣਾ ਵਿਚ ਮਸ਼ਗੂਲ ਹਨ ਅਤੇ ਵਿਕਾਸ ਦਾ ਕੋਈ ਕੰਮ ਵੀ ਨਹੀਂ ਕਰਨਾ ਚਾਹੁੰਦੇ ਹਨ। ਸਿੱਧੂ ਨੇ ਆਰੋਪ ਲਿਆਉਂਦੇ ਹੋਏ ਕਿਹਾ ਕਿ ਅੱਜ ਮੁਹਾਲੀ ਦੇ ਵਿਕਾਸ ਦੀ ਗਤੀ ਨੂੰ ਰੋਕਣ ਦੇ ਪੂਰੀ ਯਤਨ ਕੀਤੇ ਜਾ ਰਹੇ ਹਨ। ਆਪਣਿਆਂ ਨਿੱਜੀ ਰੰਜ਼ਸ਼ਾਂ ਕਰਕੇ ਅੱਜ ਮਿਉਂਸਪਲ ਕਾਰਪੋਰੇਸ਼ਨ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਅਤੇ ਕੁਰਸੀ ਦੇ ਮੋਹ ਦੀ ਖ਼ਾਤਰ ਲੋਕਾਂ ਦੇ ਕੰਮਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਨਾਲ ਕੀਤੀ ਧੱਕੇਸ਼ਾਹੀ ਨੂੰ ਹਾਈ ਕੋਰਟ ਵੱਲੋਂ ਜਲਦ ਇਨਸਾਫ਼ ਦਿਤਾ ਜਾਵੇਗਾ ਅਤੇ ਅਸੀਂ ਮੁਹਾਲੀ ਦੇ ਵਿਕਾਸ ਨਾਲ ਕੋਈ ਸਮਝੌਤਾ ਨਹੀਂ ਹੋਣ ਦਵਾਂਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਵੇਲੇ ਪ੍ਰਵਾਨ ਕੀਤੇ ਵਿਕਾਸ ਦੇ ਕੰਮ ਅਗਲੇ 20 ਸਾਲ ਦੀ ਸੋਚ ਨੂੰ ਲੈ ਕੇ ਕੀਤੇ ਗਏ ਹਨ। ਅੱਜ ਮੁਹਾਲੀ ਹਰ ਘਰ ਵਿੱਚ ਪੀਣ ਦਾ ਸਾਫ਼ ਪਾਣੀ ਹੈ ਅਤੇ ਨਾ ਤਾਂ ਮੁਹਾਲੀ ਵਿੱਚ ਕੋਈ ਸੀਵਰੇਜ ਦੇ ਕੋਈ ਸਮੱਸਿਆ ਬਾਕੀ ਹੈ ਅਤੇ ਅੌਰ ਨਾ ਹੀ ਬਿਜਲੀ ਦੀ। ਪਾਰਕਾਂ ਵਿੱਚ ਓਪਨ ਜਿਮ, ਸ਼ੈੱਡ, ਲਾਈਟਾਂ, ਨੇਚਰ ਪਾਰਕ, ਕੁਰਸੀਆਂ ਅਤੇ ਸਾਰਿਆਂ ਸੁਵਿਧਾਵਾਂ ਹਨ, ਜਿਨ੍ਹਾਂ ਦੀ ਸਾਂਭ ਵਿਸ਼ਵ ਪੱਧਰ ਨਾਲ ਕੀਤੀ ਜਾਂਦੀ ਹੈ। ਅੱਜ ਸਾਰੀਆਂ ਵੱਡੀਆਂ ਕੰਪਨੀਆਂ, ਉਦਯੋਗ ਇਨਵੈਸਟ ਕਰਨ ਲਈ ਮੋਹਾਲੀ ਵੱਲ ਰੁੱਖ ਕਰ ਰਹੇ ਹਨ, ਕਿਉਂਕਿ ਅਸੀਂ ਮੁਹਾਲੀ ਵਿੱਚ ਵਪਾਰਕ ਈਕੋਸਿਸਟਮ ਕਾਇਮ ਕਰਨ ਉੱਤੇ ਹਮੇਸ਼ਾ ਜ਼ੋਰ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਦੇ ਹਾਲਾਤ ਦੂਜੇ ਸੂਬਿਆਂ ਦੇ ਮੁਕਾਬਲੇ ਕੀਤੇ ਵਧੀਆ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਆਂਢੀ ਸੂਬਿਆਂ ਦੇ ਲੋਕ ਖਾਸ ਕਰਕੇ ਦਿੱਲੀ ਤੋਂ ਲੋਕ ਇਲਾਜ ਲਈ ਆਉਂਦੇ ਰਹੇ। ਪੰਜਾਬ ਵਿੱਚ ਕੋਵਿਡ ਨੂੰ ਰੋਕਣ ਲਈ ਕੀਤੇ ਗਏ ਕੰਮਾਂ ਦੀ ਪ੍ਰਧਾਨ ਮੰਤਰੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਾਂਗੇ। ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਮੁਹਾਲੀ ਦੇ ਕਿਸੇ ਵੀ ਪਿੰਡ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਪਿੰਡਾਂ ਦੇ ਕੰਮਾਂ ਨੂੰ ਪਹਿਲ ਕਿਉਂ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਧਾਇਕ ਸਾਬ ਦਾ ਸਿਰਫ ਵੋਟਾਂ ਨਾਲ ਹੀ ਲੈਣ-ਦੇਣਾ ਸੀ ਅਤੇ ਅੱਜ ਉਹ ਲੋਕਾਂ ਨੂੰ ਪਛਾਣ ਤੋਂ ਵੀ ਇਨਕਾਰ ਕਰਦੇ ਹਨ। ਸਿੱਧੂ ਨੇ ਕਿਹਾ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉੱਤੇ ਨਾਜਾਇਜ਼ ਕਬਜੇ ਦੀ ਸੱਚਾਈ ਹੁਣ ਲੋਕਾਂ ਦੇ ਸਾਹਮਣੇ ਆ ਗਈ ਹੈ, ਜਿਸ ਨਾਲ ਲੋਕਾਂ ਵਿੱਚ ਭਾਰੀ ਗੁੱਸਾ ਹੈ। ਮੇਰੀ ਸਰਕਾਰ ਤੋਂ ਬੇਨਤੀ ਹੈ ਕਿ ਉਹ ਇਸ ਮਾਮਲੇ ਦੀ ਉੱਚ ਪੱਧਰ ਜਾਂਚ ਕਰਵਾਉਣ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੂੰ ਇਨਸਾਫ਼ ਦਿਵਾਂਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ